ਡਿਊਟੀ ਦੌਰਾਨ ਦੋਵੇਂ ਹੱਥ ਗੁਆਉਣ ਵਾਲੇ ਲਾਈਨਮੈਨ ਨੂੰ ਨਹੀਂ ਮਿਲ ਰਿਹਾ ਅੰਗਹੀਣਤਾ ਦਾ ਲਾਭ

ਕੰਮ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਗੁਆ ਦਿੱਤੇ ਸਨ ਦੋਵੇਂ ਹੱਥ, ਸਰਕਾਰ ਨੇ ਬਾਂਹ ਨਹੀਂ ਫੜੀ

ਨਬਜ਼-ਏ-ਪੰਜਾਬ, ਮੁਹਾਲੀ, 1 ਜੂਨ:
ਪਿਛਲੇ ਸਾਲ ਇੱਥੋਂ ਦੇ ਸਨਅਤੀ ਖੇਤਰ ਫੇਜ਼-7 ਵਿੱਚ ਡਿਊਟੀ ਦੌਰਾਨ ਐਚਟੀ ਲਾਈਨ ’ਤੇ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਆਪਣੇ ਦੋਵੇਂ ਹੱਥ ਗੁਆ ਚੁੱਕੇ ਲਾਈਨਮੈਨ ਸਤਨਾਮ ਸਿੰਘ ਨੂੰ ਸਿਹਤ ਵਿਭਾਗ ਅਪੰਗਤਾ ਦੇ ਲਾਭ ਨਹੀਂ ਰਿਹਾ। ਇਸ ਕੇਸ ਦੀ ਪੈਰਵੀ ਕਰ ਰਹੇ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ 28 ਅਗਸਤ 2024 ਨੂੰ ਈਐਸਆਈ ਹਸਪਤਾਲ ਦੇ ਨੇੜੇ ਉਦਯੋਗਿਕ ਏਰੀਆ ਫੇਜ਼-7 ਵਿੱਚ ਐਚਟੀ ਲਾਈਨ ’ਤੇ ਕੰਮ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਖੰਭੇ ਤੋਂ ਹੇਠਾਂ ਡਿੱਗ ਗਿਆ ਸੀ ਅਤੇ ਉਸ ਦੀਆਂ ਦੋਵੇਂ ਬਾਹਾਂ ਨਹੀਂ ਰਹੀਆਂ। ਹਾਦਸੇ ਤੋਂ ਬਾਅਦ ਸਤਨਾਮ ਸਿੰਘ ਨੂੰ ਆਈਵੀਵਾਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ 28 ਅਗਸਤ 2024 ਤੋਂ 1 ਅਕਤੂਬਰ 2024 ਤੱਕ ਇਨਡੋਰ ਇਲਾਜ ਚਲਿਆ। ਉਸ ਸਮੇਂ ਉਸ ਨੂੰ ਹੋਰ ਇਲਾਜ ਦੀ ਲੋੜ ਸੀ ਕਿਉਂਕਿ ਉਸ ਦੀ ਖੱਬੀ ਬਾਂਹ ਕੱਟ ਦਿੱਤੀ ਗਈ ਸੀ, ਹਾਲਾਂਕਿ ਈਐਸਆਈਸੀ ਨੇ ਹਸਪਤਾਲ ਦੀ ਹੋਰ ਪ੍ਰਵਾਨਗੀ ਦੀ ਸਲਾਹ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਅਤੇ ਜਿਸ ਕਾਰਨ ਅਗਲੇ ਇਲਾਜ ਲਈ ਪ੍ਰਵਾਨਗੀ ਨਾ ਮਿਲਣ ਕਾਰਨ ਪੀੜਤ ਨੂੰ ਛੁੱਟੀ ਦੇ ਦਿੱਤੀ।
ਸਤਨਾਮ ਸਿੰਘ ਦੇ ਖੱਬੇ-ਹੱਥ ਤੋਂ ਉੱਪਰਲੇ ਹਿੱਸੇ ’ਚੋਂ ਖੂਨ ਵਹਿਣ ਲੱਗ ਪਿਆ। ਉਸ ਨੂੰ ਮੁੜ ਈਐਸਆਈ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਇੰਡਸ ਹਸਪਤਾਲ ਰੈਫਰ ਕਰ ਦਿੱਤਾ। ਬਾਅਦ ਵਿੱਚ ਉਸ ਨੂੰ 20 ਨਵੰਬਰ ਤੋਂ 19 ਦਸੰਬਰ ਤੱਕ ਪੀਜੀਆਈ ਵਿੱਚ ਦਾਖ਼ਲ ਰੱਖਿਆ ਗਿਆ। ਇਨਫੈਕਸ਼ਨ ਕਾਰਨ ਉਸ ਦੀ ਪੂਰੀ ਖੱਬੀ ਬਾਂਹ ਕੱਟ ਦਿੱਤੀ ਗਈ। ਸਤਨਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਇਲੈਕਟ੍ਰਿਕ ਡਿਪਲੋਮਾ ਹੋਲਡਰ ਹੈ ਅਤੇ 2 ਦਸੰਬਰ 2020 ਤੋਂ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਵਿੱਚ ਕੰਟਰੈਕਟੂਅਲ ਲਾਈਨਮੈਨ ਵਜੋਂ ਕੰਮ ਕਰ ਰਿਹਾ ਹੈ।
ਸਤਨਾਮ ਸਿੰਘ ਅਨੁਸਾਰ ਈਐਸਆਈਸੀ ਨੇ 1 ਅਕਤੂਬਰ 2024 ਨੂੰ ਆਈਵੀਵਾਈ ਹਸਪਤਾਲ ਵਿੱਚ ਹੋਰ ਇਲਾਜ ਲਈ ਵਾਧਾ ਦੇ ਦਿੱਤਾ ਗਿਆ ਹੁੰਦਾ ਤਾਂ ਉਸ ਦੀ ਅੱਧੀ ਖੱਬੀ-ਬਾਂਹ ਨੂੰ ਬਚਾਇਆ ਜਾ ਸਕਦਾ ਸੀ। ਉਸਨੇ ਦੱਸਿਆ ਕਿ ਉਹ ਆਈ ਪੀ ਨੰਬਰ 1215299638 ਦੇ ਨਾਲ ਈ ਐਸ ਆਈ ਸਕੀਮ ਦਾ ਮੈਂਬਰ ਸੀ ਅਤੇ ਪੂਰੀ ਜ਼ਿੰਦਗੀ ਲਈ ਪੈਨਸ਼ਨ ਵਜੋੱ ਆਪਣੀ ਆਖਰੀ ਕੱਢੀ ਗਈ ਤਨਖਾਹ ਦਾ 100 ਫੀਸਦੀ ਅਤੇ ਈਐਸਆਈਸੀ ਤੋਂ ਇਲਾਜ ਅਧੀਨ ਸਮੇਂ ਲਈ ਈਐਸਆਈ ਛੁੱਟੀ ਦੀ ਤਨਖ਼ਾਹ ਲਈ ਯੋਗ ਸੀ। ਹਾਲਾਂਕਿ ਪਿਛਲੇ 9 ਮਹੀਨਿਆਂ ਤੋਂ ਉਹ ਅਤੇ ਪਰਿਵਾਰਕ ਮੈਂਬਰ ਆਪਣੇ ਲਾਭ ਹਾਸਲ ਕਰਨ ਲਈ ਈਐਸਆਈਸੀ ਦੇ ਦਫ਼ਤਰ ਵਿੱਚ ਕਈ ਵਾਰ ਗਏ ਪ੍ਰੰਤੂ ਅੱਜ ਤੱਕ ਉਸ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ।
ਬੀਤੇ ਕੱਲ੍ਹ ਵੀ ਉਹ ਆਪਣੇ ਭਰਾ ਨਾਲ ਈਐਸਆਈਸੀ ਦੇ ਸਥਾਨਕ ਦਫ਼ਤਰ ਗਿਆ ਤਾਂ ਜੋ ਉਸ ਦੀ ਪੈਨਸ਼ਨ ਅਤੇ ਛੁੱਟੀ ਦੀ ਤਨਖ਼ਾਹ ਦੀ ਅਦਾਇਗੀ ਬਾਰੇ ਜਾਣਕਾਰੀ ਮਿਲ ਸਕੇ ਪਰ ਈਐਸਆਈਸੀ ਦਫ਼ਤਰ ਦੇ ਸਟਾਫ਼ ਨੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਈਐਸਆਈ ਜਨਰਲ ਰੈਗੂਲੇਸ਼ਨ 1950 ਪੈਰਾ 52 (1) (ਐਫ਼) ਦੇ ਅਨੁਸਾਰ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਸਥਾਈ ਅਪੰਗਤਾ ਲਾਭਾਂ ਦੀ ਪਹਿਲੀ ਅਦਾਇਗੀ ਲਈ ਯੋਗ ਹੈ। ਈਐਸਆਈਸੀ ਅਧਿਕਾਰੀ ਦਾ ਇਹ ਵੀ ਫਰਜ਼ ਹੈ ਕਿ ਉਹ ਪੂਰੀ ਤਰ੍ਹਾਂ ਅਪੰਗ ਬੀਮਾਯੁਕਤ ਵਿਅਕਤੀ ਦੇ ਘਰ ਜਾਵੇ ਅਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰੇ ਪਰ ਇਸ ਮਾਮਲੇ ਵਿੱਚ ਕੋਈ ਵੀ ਉਸਦੇ ਘਰ ਨਹੀਂ ਗਿਆ ਅਤੇ ਨਾ ਹੀ ਕੋਈ ਈਐਸਆਈ ਲਾਭ ਜਾਰੀ ਕੀਤਾ ਹੈ। ਈਐਸਆਈ ਐਕਟ ਇੱਕ ਸਮਾਜਿਕ ਸੁਰੱਖਿਆ ਕਾਨੂੰਨ ਹੈ ਅਤੇ ਇਸਦਾ ਉਦੇਸ਼ ਬਿਮਾਰੀ, ਜਣੇਪਾ ਅਤੇ ਰੁਜ਼ਗਾਰ ਦੀ ਸੱਟ ਦੇ ਮਾਮਲੇ ਵਿੱਚ ਕਰਮਚਾਰੀਆਂ ਨੂੰ ਕੁਝ ਲਾਭ ਪ੍ਰਦਾਨ ਕਰਨਾ ਹੈ।
ਉਹਨਾਂ ਕਿਹਾ ਕਿ ਇਹ ਗਰੀਬ ਵਿਅਕਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਉਹ ਉਨ੍ਹਾਂ ਦੇ ਜਾਇਜ਼ ਈਐਸਆਈ ਲਾਭਾਂ ਨੂੰ ਸਮਾਂ ਸੀਮਾ ਵਿੱਚ ਜਾਰੀ ਕਰਨ ਲਈ ਖੇਤਰੀ ਡਾਇਰੈਕਟਰ, ਈਐਸਆਈਸੀ, ਮੱਧ ਮਾਰਗ, ਸੈਕਟਰ-19ਏ, ਚੰਡੀਗੜ੍ਹ ਕੋਲ ਉਨ੍ਹਾਂ ਦਾ ਮਾਮਲਾ ਉਠਾਉਣ ਕਿਉੱਕਿ ਇਹ ਮਾਮਲਾ ਈਐਸਆਈਸੀ ਦੁਆਰਾ ਪਹਿਲਾਂ ਹੀ 9 ਮਹੀਨਿਆਂ ਤੋੱ ਵੱਧ ਸਮੇੱ ਤੋੱ ਬੁਰੀ ਤਰ੍ਹਾਂ ਲਟਕਿਆ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…