Share on Facebook Share on Twitter Share on Google+ Share on Pinterest Share on Linkedin ਲੋਕਹਿੱਤ ਵਿੱਚ ਸਿਰਜੋੜ ਕੇ ਬੈਠੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਸਮਾਜਿਕ ਕਾਰਕੁਨ ਆਮ ਆਦਮੀ-ਘਰ ਬਚਾਓ ਮੋਰਚਾ ਪੰਜਾਬ ਨੂੰ ਆਲ ਪਾਰਟੀ ਦਾ ਮਿਲਿਆ ਭਰਵਾਂ ਸਮਰਥਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ ਐਨਜੀਓਜ਼ ਤੇ ਸਰਬ ਪਾਰਟੀ ਮੀਟਿੰਗ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਆਮ ਆਦਮੀ-ਘਰ ਬਚਾਓ ਮੋਰਚਾ ਪੰਜਾਬ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਅਤੇ ਕਾਨੂੰਨੀ ਸਲਾਹਕਾਰ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਪਿੰਡਾਂ ਦੇ ਲਾਲ ਡੋਰੇ ਅੰਦਰ ਵੱਸਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਸੱਦੀ ਗਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਸਪਾ, ਸੀਪੀਆਈ, ਸੀਪੀਐਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪ੍ਰਾਪਰਟੀ ਤੇ ਬਿਲਡਰ ਯੂਨੀਅਨ, ਪੰਜਾਬ ਅਗੇਂਸਟ ਕੁਰੱਪਸ਼ਨ, ਕਿਸਾਨ ਯੂਨੀਅਨ (ਰਾਜੇਵਾਲ), ਸਿੱਧੂਪੁਰ, ਕਿਸਾਨ ਯੂਨੀਅਨ ਭੁਪਿੰਦਰ ਮਾਨ, ਨੰਬਰਦਾਰ ਯੂਨੀਅਨ, ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ, ਦਲਿਤ ਚੇਤਨਾ ਮੰਚ, ਪੰਜਾਬ ਪੁਲੀ ਸੇਵਾਮੁਕਤ ਅਫ਼ਸਰ ਯੂਨੀਅਨ, ਐਸਸੀ\ਬੀਸੀ ਮਹਾਂਪੰਚਾਇਤ, ਮੁਸਲਿਮ ਵੈੱਲਫੇਅਰ ਸੁਸਾਇਟੀਆਂ ਦੇ ਨੁਮਾਇੰਦਿਆਂ ਸਮੇਤ ਪੰਚਾਂ-ਸਰਪੰਚ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਲੰਮੀ ਚਰਚਾ ਤੋਂ ਬਾਅਦ ਲੋਕਹਿੱਤ ਵਿੱਚ ਸਾਂਝਾ ਸੰਘਰਸ਼ ਵਿੱਢਣ ਦਾ ਨਿਰਣਾ ਲਿਆ। ਮੀਟਿੰਗ ਨੂੰ ਦਰਸ਼ਨ ਸਿੰਘ ਧਾਲੀਵਾਲ ਤੇ ਹਰਮਿੰਦਰ ਸਿੰਘ ਮਾਵੀ ਸਮੇਤ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸ਼ਮਸ਼ੇਰ ਪੁਰਖਾਲਵੀ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਜਸਪਾਲ ਸਿੰਘ ਦੱਪਰ, ਕਾਮਰੇਡ ਚੰਦਰਪਾਲ, ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ, ਬਲਵੰਤ ਸਿੰਘ ਨਡਿਆਲੀ, ਗਿਆਨ ਸਿੰਘ ਧੜਾਕ, ਜਗਦੇਵ ਸਿੰਘ ਮਲੋਆ, ਨੰਬਰਦਾਰ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਕੁੰਭੜਾ ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਪਿੰਡਾਂ ਦੇ ਲਾਲ ਡੋਰੇ ਦੀ ਹੱਦ 500 ਮੀਟਰ ਤੱਕ ਵਧਾਉਣ, ਆਬਾਦੀ ਅੰਦਰ ਸਦੀਆਂ ਤੋਂ ਰਹਿ ਰਹੇ ਲੋਕਾਂ ਨੂੰ ਮਕਾਨ\ਪਲਾਟ ਦੀ ਰਜਿਸਟਰੀ ਕਰਵਾਉਣ ਅਤੇ ਪਿੰਡਾਂ ਵਿੱਚ ਪੰਜ ਮੰਜ਼ਲਾਂ ਉਸਾਰੀਆਂ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਜੱਦੀ ਪੁਸ਼ਟੀ ਜਾਇਦਾਦ ਦਾ ਮਾਲਕਾਨਾ ਹੱਕ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਬੰਦ ਕੀਤੀਆਂ ਰਜਿਸਟਰੀਆਂ ਤੁਰੰਤ ਸ਼ੁਰੂ ਕੀਤੀਆਂ ਜਾਣ। ਇਸ ਸਮੇਂ ਲੋਕਾਂ ਦੇ ਭਰਵੇਂ ਇਕੱਠ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੀ ਲਾਲ ਲਕੀਰ ਦੀ ਹੱਦ 500 ਮੀਟਰ ਤੀਕ ਵਧਾਈ ਜਾਵੇ ਅਤੇ ਸਰਕਾਰ ਵੱਲੋਂ ਇਨ੍ਹਾਂ ਦੀਆਂ ਬੰਦ ਕੀਤੀਆਂ ਰਜਿਸਟਰੀਆਂ ਤੁਰੰਤ ਚਾਲੂ ਕੀਤੀਆਂ ਜਾਣ। ਇਸੇ ਦੌਰਾਨ ਸਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਸ਼ਹਿਰਾਂ ਵਿੱਚ ਜੋ ਪਿੰਡ ਆ ਚੁੱਕੇ ਹਨ, ਉਨ੍ਹਾਂ ਨੂੰ 55 ਫੁੱਟ ਦੀ ਉਚਾਈ ਤੀਕ ਇਮਾਰਤਾਂ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਜੇ ਲੋੜ ਪਵੇ ਤਾਂ ਕਾਨੂੰਨ ਵਿੱਚ ਸੋਧ ਕੀਤੀ ਜਾਵੇ। ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਜਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ ਉਨ੍ਹਾਂ ਪਿੰਡਾਂ ਵਿੱਚ ਸੀਵਰੇਜ, ਪਾਣੀ ਦੀ ਸਹੂਲਤ ਦੇ ਕੇ ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਜਾਣ। ਬਨੂੜ ਸਬ ਤਹਿਸੀਲ ਦੇ 35 ਪਿੰਡਾਂ ਨੂੰ ਮੁਹਾਲੀ ਨਾਲ ਅਤੇ ਘੜੂੰਆਂ ਕਾਨੂੰਗੋਈ ਦੇ 38 ਪਿੰਡਾਂ ਨੂੰ ਰੂਪਨਗਰ ਦੀ ਥਾਂ ਮੁਹਾਲੀ ਨਾਲ ਜੋੜਿਆ ਜਾਵੇ। ਬੇਜ਼ਮੀਨੇ ਅਤੇ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ। ਇਸ ਮੌਕੇ ਐਚ.ਐਸ. ਰੱਕੜ, ਮਨਜੀਤ ਸਿੰਘ ਢਿੱਲੋਂ, ਯਸ਼ਜੋਤ ਸਿੰਘ ਧਾਲੀਵਾਲ, ਰੋਹਿਤ ਕੁਮਾਰ, ਅੰਮ੍ਰਿਤਪਾਲ ਸਿੰਘ (ਸਾਰੇ ਵਕੀਲ), ਕਮਲਜੀਤ ਸਿੰਘ ਲਾਂਡਰਾਂ, ਤੇਜਿੰਦਰ ਸਿੰਘ ਪੂਨੀਆਂ, ਮੇਜਰ ਸਿੰਘ ਸੰਗਤਪੁਰਾ, ਜਰਨੈਲ ਸਿੰਘ ਝਰਮੜੀ, ਪੰਕਜ ਸੂਦ, ਰਜਨੀਸ਼ ਖੰਨਾ, ਨਰੇਸ਼ ਖੰਨਾ, ਰੋਸ਼ਨ ਅਲੀ, ਅੱਲਾ ਦਿੱਤਾ, ਅਸ਼ਾਨ ਅਲੀ, ਹਬੀਬ ਅਲੀ, ਅਵਤਾਰ ਅਲੀ, ਦਲਵਿੰਦਰ ਸਿੰਘ ਬੈਨੀਪਾਲ, ਮੇਵਾ ਸਿੰਘ ਖ਼ਿਜ਼ਰਾਬਾਦ, ਹਰਪ੍ਰੀਤ ਸਿੰਘ ਸਵਾੜਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ