Share on Facebook Share on Twitter Share on Google+ Share on Pinterest Share on Linkedin ਜ਼ਮੀਨ ਮਾਲਕ ਨੇ ਕੰਡਾ ਤਾਰ ਲਗਾ ਕੇ ਟੀਡੀਆਈ ਦਾ ਲਾਂਘਾ ਰੋਕਿਆ, ਲੋਕ ਅੌਖੇ ਗਮਾਡਾ ਤੇ ਟੀਡੀਆਈ ਬਿਲਡਰ ਦੀ ਨਾਲਾਇਕੀ ਕਾਰਨ ਸੈਕਟਰ-111 ਵਿੱਚ ਐਕਸੀਡੈਂਟ, ਮੌਤ ਐਸੋਸੀਏਸ਼ਨਾਂ ਅਤੇ ਸੈਕਟਰ ਵਾਸੀ ਪਿਛਲੇ ਲੰਮੇ ਸਮੇਂ ਤੋ ਰਸਤਿਆਂ ਦੇ ਹੱਲ ਲਈ ਕੱਢ ਰਹੇ ਨੇ ਤਰਲੇ ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ ਟੀਡੀਆਈ ਦੇ ਸੈਕਟਰ-110 ਅਤੇ 111 ਦੇ ਵਸਨੀਕ ਪੱਕਾ ਲਾਂਘਾ ਨਾ ਹੋਣ ਕਾਰਨ ਕਾਫ਼ੀ ਅੌਖੇ ਹਨ। ਹੁਣ ਜ਼ਮੀਨ ਮਾਲਕ ਨੇ ਕੰਡਾ ਤਾਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੈ। ਜਦੋਂਕਿ ਬਿਲਡਰ ਨੇ ਗਮਾਡਾ ਨਾਲ ਮਿਲ ਕੇ ਬਿਨਾਂ ਰਸਤੇ ਤੋਂ ਪਲਾਟ ਕੱਟ ਕੇ ਵੇਚ ਦਿੱਤੇ। ਜਿਸ ਕਾਰਨ ਇੱਥੇ ਰਹਿੰਦੇ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਦੋਵੇਂ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਮੈਂਬਰ, ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਤੋਂ ਲਾਂਘੇ ਦਾ ਮਸਲਾ ਹੱਲ ਲਈ ਮੰਗ ਕਰਦੇ ਆ ਰਹੇ ਹਨ ਪਰ ਹੁਣ ਤੱਕ ਸਮੱਸਿਆ ਜਿਊ ਦੀ ਤਿਊਂ ਬਰਕਰਾਰ ਹੈ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਦੱਸਿਆ ਕਿ ਬਿਲਡਰ ਨੇ ਮਾਰਚ 2010 ਵਿੱਚ ਕੰਪਨੀ ਦੇ ਫੰਕਸ਼ਨ ਲਈ ਲਗਪਗ 2 ਬਿਸਵੇ ਜ਼ਮੀਨ ਪਿੰਡ ਭਾਗੋਮਾਜਰਾ ਦੇ ਵਿਅਕਤੀ ਤੋਂ ਲਈ ਸੀ। ਜਿਸ ਨੂੰ ਬਿਲਡਰ 15 ਸਾਲ ਰਸਤੇ ਲਈ ਵਰਤ ਰਿਹਾ ਸੀ ਪਰ ਹੁਣ ਇਸ ਜ਼ਮੀਨ ਦੇ ਮਾਲਕ ਨੇ ਨਿਸ਼ਾਨਦੇਹੀ ਕਰਵਾ ਕੇ ਛੇ ਮਹੀਨੇ ਪਹਿਲਾਂ ਕੰਡਾ ਤਾਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਪ੍ਰੰਤੂ ਛੇ ਮਹੀਨੇ ਬੀਤ ਜਾਣ ’ਤੇ ਬਿਲਡਰ ਅਤੇ ਪੁੱਡਾ\ਗਮਾਡਾ ਨੇ ਰਸਤਾ ਖੁਲ੍ਹਵਾਉਣ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਜਿਸ ਕਾਰਨ ਲੋਕ ਅੰਦਰੂਨੀ ਸੜਕਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ। ਬੀਤੇ ਦਿਨੀਂ ਸੜਕ ਹਾਦਸਾ ਵਾਪਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੈਕਟਰ-110 ਵਿੱਚ ਵੀ ਜੋ ਸੜਕ ਪਿਛਲੇ ਪਾਸੇ ਜਾਣ ਲਈ ਬਣਨੀ ਸੀ, ਉਹ ਵੀ ਬਿਲਡਰ ਵੱਲੋਂ ਰੈਵੀਨਿਊ ਰਸਤੇ ਵਿੱਚ ਪਾਸ ਕਰਵਾਉਣ ਕਰਕੇ ਪੱਕੀ ਨਹੀਂ ਹੋ ਰਹੀ ਕਿਉਂਕਿ ਬਿਲਡਰ ਕੋਲ ਇਸ ਜਗ੍ਹਾ ਦੀ ਮਲਕੀਅਤ ਨਹੀਂ ਹੈ। ਇਸ ਕਰਕੇ ਲੋਕ ਛੋਟੀਆਂ ਸੜਕਾਂ ਅਤੇ ਕੱਚੇ ਰਸਤਿਆਂ ’ਤੇ ਚੱਲਣ ਲਈ ਮਜਬੂਰ ਹੋ ਰਹੇ ਹਨ। ਸੈਕਟਰ ਵਾਸੀਆਂ ਨੇ ਵੱਖ-ਵੱਖ ਐਸੋਸੀਏਸ਼ਨਾਂ ਦੀ ਬਣੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਿਲਡਰ ਅਤੇ ਗਮਾਡਾ\ਪੁੱਡਾ ਅਧਿਕਾਰੀਆਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਭਲਕੇ 28 ਅਪਰੈਲ ਨੂੰ ਗਮਾਡਾ/ਪੁੱਡਾ ਦੇ ਦਫ਼ਤਰ ਦੇ ਬਾਹਰ ਸੰਕੇਤਕ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਰਸਤਿਆਂ ਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਪੁਤਲੇ ਸਾੜ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ