Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫ਼ਦ ਨੇ ਵਿਧਾਇਕ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ: ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦਾ ਇੱਕ ਵਫ਼ਦ ਅੱਜ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਐਰੋਪੋਲਿਸ ਪ੍ਰਾਜੈਕਟ ਏ.ਐਫ.ਜੀ.ਐਚ.ਆਈ. ਅਤੇ ਜੇ ਲਈ ਜ਼ਮੀਨ ਪ੍ਰਾਪਤੀ ਕਰਨ ਲਈ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਤੋਂ ਬਾਅਦ ਹੀ ਜ਼ਮੀਨ ਐਕਵਾਇਰ ਕੀਤੇ ਜਾਣ ਬਾਰੇ ਸਾਂਝਾ ਮੰਗ ਪੱਤਰ ਦਿੱਤਾ। ਕਿਸਾਨਾਂ ਦੀਆਂ ਮੰਗਾਂ ਸੁਣਨ ਤੋਂ ਬਾਅਦ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਉਹ ਜਲਦੀ ਹੀ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਮੰਤਰੀ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਇਲਾਕੇ ਦੇ ਕਿਸਾਨਾਂ ਦੀ ਜ਼ਰੂਰਤ ਮੁਤਾਬਕ ਹੱਲ ਕੱਢਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੇ ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ। ਵਫ਼ਦ ਵਿੱਚ ਸ਼ਾਮਲ ਕਿਸਾਨ ਆਗੂ ਨਿਰਮਲ ਸਿੰਘ ਕੁਰੜੀ ਤੋਂ ਇਲਾਵਾ ਪਿੰਡ ਪੱਤੋ, ਬੜੀ, ਕੁਰੜਾ, ਕੁਰੜੀ, ਚਾਊਮਾਜਰਾ, ਕਿਸ਼ਨਪੁਰਾ, ਰਾਏ ਮਾਜਰਾ ਆਦਿ ਪਿੰਡਾਂ ਦੇ ਕਿਸਾਨ ਆਗੂਆਂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਦੱਸਿਆ ਕਿ ਪਿੰਡ ਬਾਕਰਪੁਰ, ਛੱਤ, ਕਿਸ਼ਨਪੁਰਾ, ਬੜੀ, ਮਟਰਾਂ, ਸਿਆਊ, ਕਰੜੀ, ਪੱਤੋਂ ਦੇ ਕਿਸਾਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਉਹ ਸਾਰੇ ਆਪਣੀਆਂ ਜ਼ਮੀਨਾਂ ਉਨ੍ਹਾਂ ਵੱਲੋਂ ਦੱਸੀਆਂ ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਵਿੱਚ ਦੇਣ ਲਈ ਤਿਆਰ ਹਨ, ਪ੍ਰੰਤੂ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੀ ਸੂਚੀ ’ਚੋਂ ਬਾਹਰ ਰੱਖਿਆ ਜਾਵੇ, ਕਿਉਂਕਿ ਉਹ ਜ਼ਮੀਨ ਦੇਣ ਲਈ ਸਹਿਮਤ ਨਹੀਂ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਕਿ ਇੱਕ ਏਕੜ ਜ਼ਮੀਨ ਦੇ ਪਿੱਛੇ ਕਿਸਾਨਾਂ ਨੂੰ 1500 ਗਜ ਰਿਹਾਇਸ਼ੀ ਅਤੇ 300 ਗਜ ਕਮਰਸ਼ੀਅਲ ਪਲਾਟ ਦਿੱਤੇ ਜਾਣ, ਭੂਮੀ ਮਾਲਕ ਨੂੰ ਇੱਕ ਏਕੜ ਦਾ ਚਕੌਤਾ 1 ਲੱਖ ਰੁਪਏ ਸਾਲਾਨਾ ਦਿੱਤਾ ਜਾਵੇ, ਦੀ ਮਿਆਦ ਡਿਵੈਲਪ ਪਲਾਟ ਦੀ ਅਲਾਟਮੈਂਟ ਤੱਕ ਹੋਵੇ ਅਤੇ ਚਕੌਤੇ ਦੀ ਰਾਸ਼ੀ ਵਿੱਚ ਹਰ ਸਾਲ 10 ਫੀਸਦੀ ਦਾ ਵਾਧਾ ਕੀਤਾ ਜਾਵੇ। ਜਿਨ੍ਹਾਂ ਕਿਸਾਨਾਂ ਦਾ ਰੋਜ਼ੀ ਰੋਟੀ ਲਈ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕੀਤੇ ਹਨ। ਉਨ੍ਹਾਂ ਲਈ ਦੋ-ਦੋ ਕਨਾਲ ਦੇ ਪਸ਼ੂ ਪਾਲਣ ਕਲੱਸਟਰ ਪਲਾਟ ਅਤੇ ਹੋਰ ਐਕਟੀਵਿਟੀ ਲਈ ਕਲੱਸਟਰ ਪਲਾਟ ਦਿੱਤੇ ਜਾਣ। ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਮੁੜ ਵਸੇਬਾ ਅਤੇ ਮੁੜ ਸਥਾਪਨਾ ਦੀ ਰਾਸ਼ੀ (ਘੱਟੋ ਘੱਟ 25 ਲੱਖ ਰੁਪਏ ਪ੍ਰਤੀ ਮੈਂਬਰ ਪਰਿਵਾਰ) ਦਿੱਤੀ ਜਾਵੇ। ਹਰ ਕਿਸਾਨ ਨੂੰ ਅੌਸਟੀ ਪਲਾਂਟ ਦਿੱਤਾ ਜਾਵੇ, ਭਾਵੇਂ ਉਹ ਲੈਂਡ ਪੂਲਿੰਗ ਲਵੇ ਜਾਂ ਕੈਸ਼ ਐਵਾਰਡ ਲਵੇ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਵੱਲੋਂ ਐਲਓਆਈ ਵਿੱਚ ਮਿਲੇ ਪਲਾਟ ਨੂੰ ਵੇਚੇ ਜਾਣ ਤੋਂ ਪ੍ਰਾਪਤ ਹੋਣ ਵਾਲੇ ਰਕਮ ਨੂੰ ਇਨਕਮ ਟੈਕਸ ਦੇ ਦਾਇਰੇ ’ਚੋਂ ਬਾਹਰ ਰੱਖਿਆ ਜਾਵੇ। ਇਸ ਮੌਕੇ ਸਤੀਸ਼ ਕੁਮਾਰ ਚੌਧਰੀ, ਜਗਤ ਸਿੰਘ, ਮੱਖਣ ਸਿੰਘ ਗੀਗਾ ਮਾਜਰਾ, ਕਰਨੈਲ ਸਿੰਘ ਬੜੀ, ਗੁਰਜੰਟ ਸਿੰਘ ਸਰਪੰਚ ਪੱਤੋਂ, ਨਵਾਬ ਸਿੰਘ ਸਿਆਊ, ਨੰਬਰਦਾਰ ਗੁਰਭਜਨ ਸਿੰਘ, ਰਣਧੀਰ ਸਿੰਘ ਬੜੀ, ਪਰਮਦੀਪ ਸਿੰਘ ਬੈਦਵਾਨ, ਨੰਬਰਦਾਰ ਮਨਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਕੁਲਦੀਪ ਸਿੰਘ ਸਮਾਣਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ