Share on Facebook Share on Twitter Share on Google+ Share on Pinterest Share on Linkedin ਕੁੰਡੀ ਕੁਨੈਕਸ਼ਨ: ਪਾਵਰਕੌਮ ਨੇ ਕਲੋਨੀ ਵਾਸੀਆਂ ਖ਼ਿਲਾਫ਼ ਪੁਲੀਸ ਨੂੰ ਦਿੱਤੀ ਸ਼ਿਕਾਇਤ ਜਗਤਪੁਰਾ ਕਲੋਨੀ, ਅੰਬ ਸਾਹਿਬ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਵਿੱਚ 59 ਕੁੰਡੀ ਕੁਨੈਕਸ਼ਨ ਕੱਟੇ ਨਬਜ਼-ਏ-ਪੰਜਾਬ, ਮੁਹਾਲੀ, 7 ਜਨਵਰੀ: ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੇ ਕੁੰਡੀ ਕੁਨੈਕਸ਼ਨ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਮੁਹਾਲੀ ਦੀ ਜੂਹ ਵਿੱਚ ਜਗਤਪੁਰਾ ਦੇ ਆਸਪਾਸ ਵਸੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਵਿੱਚ ਛਾਪੇਮਾਰੀ ਕੀਤੀ ਅਤੇ ਮੌਕੇ ’ਤੇ ਹੀ ਕੁੰਡੀ ਲਗਾ ਕੇ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਨੂੰ ਆਧਾਰ ਬਣਾ ਕੇ ਪਾਵਰਕੌਮ ਦੀ ਇੱਕ ਵਿਸ਼ੇਸ਼ ਟੀਮ ਨੇ ਪਿੰਡ ਜਗਤਪੁਰਾ ਕਲੋਨੀ, ਅੰਬ ਸਾਹਿਬ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਵਰਕੌਮ ਟੀਮ ਨੇ ਨਾ ਸਿਰਫ਼ ਕੁੰਡੀ ਕੁਨੈਕਸ਼ਨ ਹੀ ਕੱਟੇ ਗਏ ਬਲਕਿ ਤਿੰਨ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ। ਨਵੇਂ ਸਾਲ ਵਿੱਚ ਪਾਵਰਕੌਮ ਦੀ ਕੁੰਡੀ ਕੁਨੈਕਸ਼ਨ ਦੇ ਖ਼ਿਲਾਫ਼ ਇਹ ਪਹਿਲੀ ਤੇ ਵੱਡੀ ਕਾਰਵਾਈ ਹੈ। ਪਵਰਕੌਮ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਜਗਤਪੁਰਾ ਕਲੋਨੀ, ਅੰਬ ਸਾਹਿਬ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਵਿੱਚ ਕੁੱਝ ਵਿਅਕਤੀ ਕੁੰਡੀ ਕੁਨੈਕਸ਼ਨ ਰਾਹੀਂ ਅੱਗੇ ਹੋਰਨਾਂ ਘਰਾਂ ਨੂੰ ਬਿਜਲੀ ਸਪਲਾਈ ਦਿੰਦੇ ਸੀ ਅਤੇ ਇਸ ਬਦਲੇ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਕਲੋਨੀਆਂ ਵਿੱਚ ਚੈਕਿੰਗ ਦੌਰਾਨ 59 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਪਾਵਰਕੌਮ ਟੀਮ ਨੇ ਮੌਕੇ ’ਤੇ ਹੀ ਕੁਨੈਕਸ਼ਨ ਕੱਟ ਕੇ ਵੱਡੀ ਮਾਤਰਾ ਵਿੱਚ ਕੇਬਲ ਤਾਰ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੰਜੇ ਮੰਤਰੀ, ਦੀਪ ਕੁਮਾਰ ਅਤੇ ਨੌਨਾ ਨਾਂ ਦੇ ਵਿਅਕਤੀ ਕੁੰਡੀ ਕੁਨੈਕਸ਼ਨ ਰਾਹੀਂ ਬਿਜਲੀ ਸਪਲਾਈ ਬਦਲੇ ਕਲੋਨੀ ਵਾਸੀਆਂ ਤੋਂ ਪੈਸੇ ਲੈਂਦੇ ਸਨ। ਇਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੋਨੀਆਂ ਅਤੇ ਹੋਰਨਾਂ ਥਾਵਾਂ ’ਤੇ ਅਚਨਚੇਤ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ