Share on Facebook Share on Twitter Share on Google+ Share on Pinterest Share on Linkedin ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਜ਼ਰੂਰੀ ਤੇ ਅਹਿਮ ਮੰਗਾਂ ਤੁਰੰਤ ਹੱਲ ਕਰਨ ਦੀ ਮੰਗ ਕਿਸਾਨਾਂ ਨੇ ਡੀਸੀ ਮੁਹਾਲੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਹੋਰਨਾਂ ਕਿਸਾਨਾਂ ਵੱਲੋਂ ਕਿਸਾਨਾਂ ਦੀਆਂ ਬੇਹੱਦ ਜਰੂਰੀ ਅਤੇ ਮੁੱਢਲੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਰਾਹੀਂ ਮੰਗ ਪੱਤਰ ਭੇਜਿਆ ਗਿਆ। ਰਾਜੇਵਾਲ ਜਥੇਬੰਦੀ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਅਤੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਲੱਖੋਵਾਲ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇਸ ਮੌਕੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪ੍ਰੰਤੂ ਝੋਨੇ ਨੂੰ ਵੱਖ-ਵੱਖ ਰੋਗਾਂ ਨੇ ਘੇਰ ਲਿਆ। ਇਸ ਦੌਰਾਨ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਸਰਕਾਰ ਵੱਲੋਂ ਪਹਿਲਾਂ ਝੋਨੇ ਦੀ ਖਰੀਦ ਮੌਕੇ ਨਮੀ ਦੀ ਮਾਤਰਾ 22 ਰੱਖੀ ਜਾਂਦੀ ਸੀ, ਪ੍ਰੰਤੂ ਹੁਣ ਇਸ ਦੀ ਮਾਤਰਾ 22 ਤੋਂ ਘਟਾ ਕੇ 17 ਆ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਵੇਚਣ ਮੌਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰੀ ਮੀਹਾਂ ਦੀ ਬਹੁਤਾਤ ਕਾਰਨ ਨਮੀ ਦੀ ਮਾਤਰਾ ਵੱਧ ਹੈ, ਜਿਸ ਕਾਰਨ ਝੋਨੇ ਦੀ ਨਮੀ 17 ਨਹੀਂ ਆ ਸਕਦੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰੀ ਖਰੀਦ ਮੌਕੇ ਝੋਨੇ ਦੀ ਨਮੀ ਦੀ ਮਾਤਰਾ 22 ਕੀਤੀ ਜਾਵੇ। ਇਸ ਤੋਂ ਇਲਾਵਾ ਝੋਨੇ ਨੂੰ ਡਿਸ ਕਲਰ ਅਤੇ ਹਲਦੀ ਰੋਗ ਲੱਗਣ ਕਾਰਨ ਝੋਨਾ ਵੇਚਣ ਵਿੱਚ ਕਾਫੀ ਸਮੱਸਿਆ ਆਵੇਗੀ। ਇਸ ਲਈ ਸਰਕਾਰ ਖਰੀਦ ਮੌਕੇ ਇਸ ਰੋਗ ਨਾਲ ਪੀੜਤ ਝੋਨੇ ਦੀ ਖਰੀਦ ਮੌਕੇ ਰਾਹਤ ਦਿੱਤੀ ਜਾਵੇ। ਆਗੂਆਂ ਨੇ ਪੱਤਰ ਵਿੱਚ ਕਿਹਾ ਕਿ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਪੀਆਰ 131 ਅਤੇ 132 ਕਿਸਮ ਉੱਤੇ ਬੋਨੇ ਰੋਗ ਦਾ ਬਹੁਤ ਜ਼ਿਆਦਾ ਹਮਲਾ ਹੋਇਆ ਹੈ, ਜਿਸ ਕਾਰਨ ਝੋਨੇ ਦਾ ਝਾੜ ਬਹੁਤ ਘਟਣ ਨਾਲ ਕਿਸਾਨਾਂ ਦਾ ਬਹੁਤ ਜਿਆਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਸਬੰਧੀ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਇਸ ਸਬੰਧੀ ਮਾਲ ਮਹਿਕਮੇ ਤੋਂ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਦੇ ਨਾਲ ਹੀ ਮੰਗ ਹੈ ਕਿ ਅਗਲੀ ਵਾਰ ਤੋੱ ਝੋਨੇ ਦੀਆਂ ਇਨ੍ਹਾਂ ਕਿਸਮਾਂ ਨੂੰ ਸੇਲ ਕਾਊਟਰ ਤੇ ਨਾ ਭੇਜਿਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਕਟਾਈ ਉਪਰੰਤ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਆਪਣੇ ਖੇਤ ਵਿੱਚ ਰਲਾਉਣ ਲਈ ਖੇਤ ਵਿੱਚ ਹੀ ਵਾਹੁੰਦੇ ਹਨ, ਉਨ੍ਹਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਝੋਨੇ ਦੀ ਕਟਾਈ ਮੌਕੇ ਮਸ਼ੀਨਾਂ ਵਿੱਚ ਐਸ ਐਮ ਐਸ ਲਗਾਉਣਾ ਜਰੂਰੀ ਕੀਤਾ ਹੈ, ਉਸਦੇ ਲਗਾਉਣ ਨਾਲ ਪਰਾਲੀ ਦੀਆਂ ਗੰਢਾਂ ਨਹੀਂ ਬਣਨਗੀਆਂ, ਜਿਸ ਨਾਲ ਕਿਸਾਨਾਂ ਦਾ ਬਹੁਤ ਜਿਆਦਾ ਆਰਥਿਕ ਅਤੇ ਖੇਤਾਂ ਦਾ ਨੁਕਸਾਨ ਹੋਵੇਗਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਕਟਾਈ ਉਪਰੰਤ ਆਲੂਆਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ, ਪ੍ਰੰਤੂ ਕਿਸਾਨਾਂ ਨੂੰ ਡੀਏਪੀ ਖਾਦ ਡਿਪੂ ਹੋਲਡਰਾਂ ਜਾਂ ਕੋਆਪ ਸੁਸਾਇਟੀਆਂ ’ਚੋਂ ਨਹੀਂ ਮਿਲ ਰਹੀ। ਜਿੱਥੇ ਕਿਸਾਨਾਂ ਨੂੰ ਡੀਏਪੀ ਮਿਲ ਵੀ ਰਿਹਾ ਹੈ, ਉੱਥੇ ਖਾਦ ਵਿਕਰੇਤਾ ਡੀਏਪੀ ਖਾਦ ਨਾਲ ਫੀਡ ਦੇ ਰਹੇ ਹਨ, ਜੋ ਕਿ ਕਿਸਾਨਾਂ ਦੀ ਸਿੱਧੀ ਲੁੱਟ ਹੈ। ਇਸ ਸੰਬੰਧੀ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਵੇ। ਯੂਨੀਅਨ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਦਰਿਆਵਾਂ ਜਿੱਥੇ ਕੰਢੇ ਕਮਜ਼ੋਰ ਹਨ, ਉਨ੍ਹਾਂ ਦੀ ਹੁਣ ਤੋੱ ਵਿਉੱਤਬੰਦੀ ਕਰਕੇ, ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਤਾਂ ਜੋ ਪੰਜਾਬ ਭਵਿੱਖ ਵਿੱਚ ਵੱਡੇ ਨੁਕਸਾਨ ਤੋਂ ਬਚਾਓ ਹੋ ਸਕੇ। ਯੂਨੀਅਨ ਵਲੋੱ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਭਾਰਤ ਮਾਲਾ ਤਹਿਤ ਮਾਛੀਵਾੜਾ ਏਰੀਆ ਵਿੱਚ ਆਰਬੀਟਰੇਟਰ ਨੇ ਜਮੀਨਾਂ ਦੇ ਰੇਟ ਜੋ ਮਿੱਥੇ ਹਨ ਉਹ ਘੱਟ ਹਨ, ਉਨ੍ਹਾਂ ਨੇ ਨਜਰਸ਼ਾਨੀ ਕਰਕੇ ਉਨ੍ਹਾਂ ਨੂੰ ਮੁੜ ਵਿਚਾਰ ਕਰਕੇ ਰੋਟਾਂ ਵਿੱਚ ਸੁਧਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨਾਲ ਧੱਕਾ ਨਾ ਹੋਵੇ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਮਾਲਾ ਤਹਿਤ ਸੜਕ ਤੋੱ ਪਿੰਡਾਂ ਨੂੰ ਜੋੜਣ ਲਈ ਸਰਵਿਸ ਰੋਡ ਬਣਾ ਕੇ ਦੈੜੀ ਤੋੱ ਖਰੜ ਤੱਕ ਦੇ ਪਿੰਡਾਂ ਨੂੰ ਜੋੜਿਆ ਜਾਵੇ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਵੱਲ ਉਚੇਰਾ ਧਿਆਨ ਦੇਵੇ, ਤਾਂ ਜੋ ਪੰਜਾਬ ਦੀ ਕਿਸਾਨੀ ਜੋ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕੀ ਹੈ, ਨੂੰ ਬਚਾਇਆ ਜਾ ਸਕੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਜਲਦੀ ਹੀ ਉਪਰੋਕਤ ਮੰਗਾਂ ਵੱਲ ਉਚੇਚਾ ਧਿਆਨ ਦੇ ਕੇ ਉਨ੍ਹਾਂ ਨੂੰ ਪੂਰਾ ਨਹੀਂ ਕਰੇਗੀ ਤਾਂ ਮਜਬੂਰ ਹੋ ਕੇ ਯੂਨੀਅਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ ਕਾਰਕੋਰ, ਜਗਤਾਰ ਸਿੰਘ ਝਿਊਰਹੇੜੀ, ਸਜਨ ਸਿੰਘ, ਸੁਖਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਧਰਮਗੜ੍ਹ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ