Share on Facebook Share on Twitter Share on Google+ Share on Pinterest Share on Linkedin ਮੁਲਾਜ਼ਮ ਲਹਿਰ ਦੇ ਮੋਢੀ ਆਗੂ ਕਰਮਾਪੁਰੀ ਦਾ ਸੇਵਾਮੁਕਤੀ ’ਤੇ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 2 ਅਪਰੈਲ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਮੁਲਾਜ਼ਮ ਵਰਗ ਦੇ ਹਰਮਨ ਪਿਆਰੇ ਆਗੂ ਕਰਮਾਪੁਰੀ ਜਲ ਸਪਲਾਈ ਵਿਭਾਗ ’ਚੋਂ ਲਗਪਗ 39 ਸਾਲ ਦੀ ਸੇਵਾ ਨਿਭਾਉਂਦਿਆਂ ਬੀਤੇ ਦਿਨੀਂ ਸੇਵਾਮੁਕਤ ਹੋ ਗਏ। ਉਨ੍ਹਾਂ ਦੇ ਸਨਮਾਨ ਵਿੱਚ ਜਥੇਬੰਦੀ ਵੱਲੋਂ ਇੱਥੋਂ ਦੇ ਫੇਜ਼-9 ਸਥਿਤ ਅਦਾਰੇ ਦੇ ਦਫ਼ਤਰ ਵਿਖੇ ਵਿਦਾਇਗੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ ਅਤੇ ਜਸਵੀਰ ਸਿੰਘ ਖੋਖਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਰਮਾਪੁਰੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਵਿੱਢੇ ਜਾਂਦੇ ਰਹੇ ਸੰਘਰਸ਼ ਦੌਰਾਨ ਅੱਗੇ ਲੱਗ ਕੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਦਫ਼ਤਰੀ ਸਟਾਫ਼ ਵੱਲੋਂ ਉਪ ਮੰਡਲ ਅਫ਼ਸਰ ਇਮਾਨਵੀਰ ਸਿੰਘ ਮਾਨ, ਜੂਨੀਅਰ ਇੰਜੀਨੀਅਰ ਸੁਖਵਿੰਦਰ ਸਿੰਘ ਅਤੇ ਅੰਮ੍ਰਿਤਬੀਰ ਸਿੰਘ ਸ਼ਾਮਲ ਹੋਏ। ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸਾਥੀ ਕਰਮਾਪੁਰੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁਹਾਲੀ ਜ਼ਿਲ੍ਹੇ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਸਾਥੀ ਸੱਜਣ ਸਿੰਘ, ਬਲਬੀਰ ਸਿੰਘ ਸੈਣੀ, ਫੈਡਰੇਸ਼ਨ ਦੇ ਸੂਬਾਈ ਆਗੂ ਤੇਜਿੰਦਰ ਸਿੰਘ ਬਾਬਾ, ਲਘੂ ਉਦਯੋਗ ਤੋਂ ਦਰਸ਼ਨ ਸਿੰਘ ਚਨਾਲੋਂ, ਅਰੁਣ ਸ਼ਰਮਾ, ਮੁਹਾਲੀ ਨਗਰ ਨਿਗਮ ਤੋਂ ਸਰਬਜੀਤ ਸਿੰਘ ਚਤਾਮਲੀ, ਬਿਹਾਰੀ ਲਾਲ, ਬਾਗਬਾਨੀ ਵਿਭਾਗ ਤੋਂ ਸੁਰੇਸ਼ ਕੁਮਾਰ ਠਾਕੁਰ, ਸ਼ਿਵੇਂਦਰ ਕੁਮਾਰ, ਚਿੜੀਆ-ਘਰ ਤੋਂ ਪ੍ਰਧਾਨ ਅਮਨਦੀਪ ਸਿੰਘ ਛੱਤ, ਵਿਜੈ ਲਹੌਰੀਆ ਵੀ ਹਾਜ਼ਰ ਸਨ। ਭਰਾਤਰੀ ਜਥੇਬੰਦੀਆਂ ਵੱਲੋਂ ਨਵਪ੍ਰੀਤ ਸਿੰਘ, ਕਰਮਚਾਰੀ ਦਲ ਤੋਂ ਜਸਵਿੰਦਰ ਸਿੰਘ ਅਤੇ ਨਵੀਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਵਰਨ ਸਿੰਘ ਦੇਸੂਮਾਜਰਾ, ਜਰਨੈਲ ਸਿੰਘ ਗੋਬਿੰਦਗੜ੍ਹ, ਬਹਾਦਰ ਸਿੰਘ ਮਟੌਰ, ਸ਼ਿਆਮ ਸਿੰਘ ਝੁੰਗੀਆਂ, ਗੁਰਮੀਤ ਸਿੰਘ ਭਾਗੋਮਾਜਰਾ, ਦਿਲਦਾਰ ਸਿੰਘ ਸੋਹਾਣਾ, ਮਨਜੀਤ ਸਿੰਘ ਚਾਓਮਾਜਰਾ, ਜਸਵਿੰਦਰ ਸਿੰਘ ਨੇ ਯੋਗਦਾਨ ਪਾਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੁਲਾਜ਼ਮ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਨਿਭਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ