Share on Facebook Share on Twitter Share on Google+ Share on Pinterest Share on Linkedin ਮਹਾ ਸ਼ਿਵ ਪੁਰਾਣ ਦੀ ਕਥਾ ਸਬੰਧੀ ਕਲਸ਼ ਯਾਤਰਾ ਕੱਢੀ ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ: ਇੱਥੋਂ ਦੇ ਸ੍ਰੀ ਸਨਾਤਨ ਧਰਮ ਸ਼ਿਵ ਵਿਸ਼ਕਰਮਾ ਮੰਦਰ ਸ਼ਾਹੀਮਾਜਰਾ ਵਿਖੇ ਸ਼ੁਰੂ ਹੋਣ ਵਾਲੀ ਮਹਾ ਸ਼ਿਵ ਪੁਰਾਣ ਦੀ ਕਥਾ ਸਬੰਧੀ ਅੱਜ ਸ਼ਰਧਾਲੂਆਂ ਵੱਲੋਂ ਕਲਸ਼ ਯਾਤਰਾ ਕੱਢੀ ਗਈ। ਜਿਸ ਵਿੱਚ 121 ਅੌਰਤਾਂ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਇਹ ਕਲਸ਼ ਯਾਤਰਾ ਸ਼ਾਹੀਮਾਜਰਾ ਮੰਦਰ ਤੋਂ ਆਰੰਭ ਹੋਈ ਜੋ ਪੂਰੇ ਪਿੰਡ ’ਚੋਂ ਹੁੰਦੀ ਹੋਈ ਸਨਅਤੀ ਏਰੀਆ ਫੇਜ਼-5 ਵਿੱਚ ਪਹੁੰਚੀ। ਇਸ ਤੋਂ ਬਾਅਦ ਵਾਪਸ ਸ਼ਾਹੀਮਾਜਰਾ ਮੰਦਰ ਵਿੱਚ ਪਹੁੰਚ ਕੇ ਸੰਪੂਰਨ ਹੋਈ। ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਮੰਦਰ ਵਿੱਚ 9 ਦਿਨ ਤੱਕ ਚਲਣ ਵਾਲੀ ਮਹਾ ਸ਼ਿਵ ਪੁਰਾਣ ਦੀ ਕਥਾ ਰੋਜ਼ਾਨਾ ਸ਼ਾਮ 4 ਵਜੇ ਆਰੰਭ ਹੋਵੇਗੀ। ਇਸ ਦੌਰਾਨ ਆਚਾਰਿਆ ਇੰਦਰਮਣੀ ਤ੍ਰਿਪਾਠੀ ਵੱਲੋਂ ਕਥਾ ਰਾਹੀਂ ਸ਼ਿਵ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਐਨਸੀ ਸ਼ਰਮਾ, ਮੀਤ ਪ੍ਰਧਾਨ ਦਲੀਪ ਸਿੰਘ, ਜਨਰਲ ਸਕੱਤਰ ਰਾਮ ਕੁਮਾਰ, ਕੈਸ਼ੀਅਰ ਬਲਵਿੰਦਰ ਸਿੰਘ ਅਤੇ ਸ਼ੀਸ਼ਪਾਲ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ