ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਾਨੀ ਸੱਜਣ ਵੱਲੋਂ ਆਲੀਸ਼ਾਨ ਏਅਰ ਕੰਡੀਸ਼ਨਰ ਬੱਸ ਭੇਟ

ਨਬਜ਼-ਏ-ਪੰਜਾਬ, ਮੁਹਾਲੀ, 22 ਅਗਸਤ:
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ ਏਅਰਕੰਡੀਸ਼ਨਰ ਬੱਸ ਭੇਟ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਨੇ ਬਿਲਕੁਲ ਨਵੀਂ ਬੱਸ ਸ੍ਰੀ ਨਿਸ਼ਾਨ ਸਾਹਿਬ ਨੇੜੇ ਖੜੀ ਕਰਕੇ ਚਾਬੀ ਦਫ਼ਤਰ ਵਿੱਚ ਸੌਂਪਦਿਆਂ ਸੇਵਾਦਾਰਾਂ ਨੂੰ ਦੱਸਿਆ ਕਿ ਇਹ ਬੱਸ ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ, ਗੁਟਕਾ ਸਾਹਿਬ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਾਉਣਾ ਚਾਹੁੰਦਾ ਹੈ ਅਤੇ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ।
ਦਾਨੀ ਸੱਜਣ ਨੇ ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਾਈ ਹੋਈ ਹੈ। ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਬੱਸ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਹੈ। ਗੁਰੂਘਰ ਨੂੰ ਦਾਨ ਕੀਤੀ ਆਲੀਸ਼ਾਨ ਬੱਸ ਦੀ ਅੰਦਾਜ਼ਨ 40 ਲੱਖ ਰੁਪਏ ਹੈ। ਬੱਸ ਦੇ ਸਾਰੇ ਦਸਤਾਵੇਜ਼, ਬੀਮਾ ਪਾਲਿਸੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਂ ’ਤੇ ਹਨ। ਬਾਅਦ ਵਿੱਚ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਦੇਗ ਕਰਵਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਵਾਰਾ ਸਾਹਿਬ ਲਈ 2 ਆਲੀਸ਼ਾਨ ਏਅਰ ਕੰਡੀਸ਼ਨਰ ਬੱਸਾਂ, ਮਹਿੰਦਰਾ ਸਕਾਰਪਿਓ, ਮਹਿੰਦਰਾ ਜ਼ਾਇਲੋ, ਮਹਿੰਦਰਾ ਮਰਾਜ਼ੋ, ਮਰੂਤੀ ਵਰਸਾ, 3 ਮਰੂਤੀ ਈਕੋ, ਕਵਾਲਿਸ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਟਾਟਾ 207, ਟਾਟਾ 407, ਟਾਟਾ 709, ਟਾਟਾ ਐਲਪੀ ਟਰੱਕ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਪਿਕਅੱਪ, ਮਹਿੰਦਰਾ ਬਲੈਰੋ, ਮਹਿੰਦਰਾ ਕੈਂਪਰ, ਮਹਿੰਦਰਾ ਮਿੰਨੀ ਟਰੱਕ, ਅਸ਼ੋਕਾ ਲੇਲੈਂਡ ਟਰੱਕ, 4 ਮੋਟਰਸਾਈਕਲ, ਬੇਅੰਤ ਸੋਨਾ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਭੇਟ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…