ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਤਾਇਨਾਤ ਆਈਏਐਸ ਅਫ਼ਸਰਾਂ ਨੇ ਪਿੰਡ ਘੜੂੰਆਂ ਦਾ ਦੌਰਾ ਕਰਕੇ ਹਾਸਲ ਕੀਤੀ ਮੁੱਢਲੀ ਜਾਣਕਾਰੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 20 ਦਸੰਬਰ:
ਖਰੜ ਸਬ ਡਵੀਜ਼ਨ ਤਹਿਤ ਪੈਂਦੇ ਇਤਿਹਾਸਕ ਪਿੰਡ ਘੜੂੰਆਂ ਦਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਤਾਇਨਾਤ ਆਈਏਐਸ ਅਧਿਕਾਰੀਆਂ ਵਲੋਂ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਆਈਏਐਸ ਅਧਿਕਾਰੀਆਂ ਵਿੱਚ ਦਲੀਪ ਸਿੰਘ, ਨਵੀਨ ਕੁਮਾਰ, ਪੋਲਸਨ ਸ਼ਾਮਲ ਸਨ। ਇਨ੍ਹਾਂ ਅਧਿਕਾਰੀਆਂ ਨੇ ਪਿੰਡ ਦੇ ਪੀ.ਐਚ.ਸੀ.ਕੇਂਦਰ ਵਿਚ ਡਾਕਟਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ। ਹਸਪਤਾਲ ਵਿਚ ਤਾਇਨਾਤ ਡੈਟਲ ਡਾ.ਅਮਨਦੀਪ ਕੌਰ ਨੇ ਪੀ.ਐਚ.ਸੀ. ਵਿਚ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ, ਆਯੂਰਵੈਦਿਕ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਸਕੂਲ, ਸਰਬ ਲੋਹ ਦੇ ਬਰਤਨ ਤਿਆਰ ਕਰਨ ਵਾਲੇ ਪਰਿਵਾਰਾਂ ਸਮੇਤ ਪਿੰਡਾਂ ਦੇ ਪੰਤਵੱਤੇ ਸੱਜਣਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਹਾਲੀ ਅਮਰੀਕ ਸਿੰਘ , ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਰੜ ਅਭਿਤੇਜ਼ ਸਿੰਘ ਸੰਧੂ, ਡਾ. ਡੇਜੀ ਟੋਪਿਨਾ, ਡਾ. ਸ਼ਿਵਾਨੀ ਬਾਂਸਲ, ਐਸ.ਆਈ.ਸੁਖਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਢੀਡਸਾਂ, ਪਿੰਡ ਦੇ ਵਸਨੀਕ ਨਰਿੰਦਰ ਸਿੰਘ ਗਾਂਧੀ, ਹਲਕਾ ਪਟਵਾਰੀ ਪਰਮਜੀਤ ਸਿੰਘ ਸਮੇਤ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…