Share on Facebook Share on Twitter Share on Google+ Share on Pinterest Share on Linkedin ਆਪ ਤੇ ਕਾਂਗਰਸ ਵੱਲੋਂ ਵਿਸ਼ਾਲ ਰੋਡ ਸ਼ੋਅ ਕੱਢ ਕੇ ਕੀਤਾ ਸ਼ਕਤੀ ਪ੍ਰਦਰਸ਼ਨ ਕੁਰਾਲੀ ਵਿੱਚ ਕਈ ਘੰਟੇ ਤੱਕ ਰਹੀ ਸੜਕ ਜਾਮ, ਰਾਹਗੀਰ ਵੀ ਪ੍ਰੇਸ਼ਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਫਰਵਰੀ: ਵਿਧਾਨ ਸਭਾ ਹਲਕਾ ਖਰੜ ਤੋਂ ਆਪ ਦੇ ਉਮੀਦਵਾਰ ਕੰਵਰ ਸੰਧੂ ਅਤੇ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪੋ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਕੱਢੇ। ਇਸ ਦੌਰਾਨ ਰਾਹਗੀਰ ਕਈ ਘੰਟੇ ਜਾਮ ਵਿੱਚ ਫਸੇ ਰਹੇ। ਇਸ ਮੌਕੇ ਆਪ ਦੇ ਉਮੀਦਵਾਰ ਕੰਵਰ ਸੰਧੂ ਦੀ ਅਗਵਾਈ ਹੇਠ ਚੰਡੀਗੜ੍ਹ ਰੋਡ ਪਾਰਟੀ ਦਫ਼ਤਰ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਅਤੇ ਹਲਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਉਧਰ, ਕਾਂਗਰਸੀ ਵਰਕਰਾਂ ਵੱਲੋਂ ਕੱਢੇ ਰੋਡ ਸ਼ੋਅ ਦੀ ਅਗਵਾਈ ਜਗਮੋਹਨ ਸਿੰਘ ਕੰਗ ਕਰ ਰਹੇ ਸਨ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੋ ਕੇ ਗੁਜਰਦਾ ਹੋਇਆ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਦੌਰਾਨ ਆਗੂਆਂ ਨੇ ਆਪਣੀ ਪਾਰਟੀ ਲਈ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸ ਦੇ ਮੁੱਖ ਨੇਤਾ ਪਵਨ ਕੁਮਾਰ ਬੰਸਲ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ਼ਿਵ ਵਰਮਾ, ਰਵਿੰਦਰ ਬਿੱਲਾ, ਬਲਕਾਰ ਸਿੰਘ ਭੰਗੂ, ਬਹਾਦਰ ਸਿੰਘ ਓ.ਕੇ, ਰਾਕੇਸ਼ ਕਾਲੀਆ, ਬਹਾਦਰ ਸਿੰਘ ਸੇਖਪੁਰਾ, ਜਸਮੀਤ ਸਿੰਘ ਮਿੰਟੂ, ਨੰਦੀਪਾਲ ਬਾਂਸਲ, ਰਮਾਕਾਂਤ ਕਾਲੀਆ, ਕਮਲਜੀਤ ਚਾਵਲਾ, ਕਮਲਜੀਤ ਮੁੱਲਾਂਪੁਰ, ਰਾਮ ਸਿੰਘ ਮਾਣਕਪੁਰ, ਕੁਲਵੰਤ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਦੁਲਵਾਂ ਖੱਦਰੀ, ਸੁਖਜਿੰਦਰ ਸੋਢੀ, ਮਾਸਟਰ ਸੁਖਜੀਤ ਸਿੰਘ, ਮਨਜੀਤ ਸਿੰਘ, ਯੁਵਰਾਜ ਸਿੰਘ, ਸਿਟੀ ਪ੍ਰਧਾਨ, ਗੁਰਪ੍ਰੀਤ ਨੰਬਰਦਾਰ ਸ਼ਾਮਿਲ ਸਨ ਅਤੇ ਆਪ ਦੇ ਰੋਡ ਸ਼ੋਅ ਵਿੱਚ ਐਡਵੋਕੇਟ ਚੰਦਰ ਸਿਖਰ ਬਾਵਾ, ਜਸਵਿੰਦਰ ਸਿੰਘ ਕਾਲਾ ਖਿਜਰਾਬਾਦ, ਮੇਵਾ ਸਿੰਘ ਖਿਜ਼ਰਾਬਾਦ ਪ੍ਰਧਾਨ ਕਿਸਾਨ ਵਿੰਗ, ਜੱਗੀ ਕਾਦੀਮਾਜਰਾ, ਜੈਂਟੀ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜਿੰਮੀ, ਹਰੀਸ਼ ਕੌਸ਼ਲ, ਹੇਮਰਾਜ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ’ਚੋਂ ਨੌਜਵਾਨ ਹਾਜ਼ਰ ਸਨ। ਉਧਰ, ਰੋਡ ਸ਼ੋਅ ਦੌਰਾਨ ਸੜਕ ਤੇ ਜਾਮ ਵਰਗੀ ਸਥਿਤੀ ਬਣੀ ਰਹੀ ਤੇ ਵਾਹਨ ਚਾਲਕ ਕਈ ਕਈ ਘੰਟੇ ਜਾਮ ਵਿੱਚ ਫਸੇ ਰਹੇ ਕਿਉਂਕਿ ‘ਆਪ’ ਦੇ ਕਾਫਲੇ ਵਿਚ ਅਣਗਿਣਤ ਵਾਹਨ ਸ਼ਾਮਲ ਸਨ, ਜਿਨ੍ਹਾਂ ਕਾਰਨ ਇੱਕ ਪਾਸੇ ਟਰੈਫ਼ਿਕ ਬੰਦ ਹੋ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ