ਕੁਰਾਲੀ ਵਿੱਚ ਆਪ ਵਾਲੰਟੀਅਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗੋ ਕੱਢੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਫਰਵਰੀ:
ਸਥਾਨਕ ਸ਼ਹਿਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਆਪ ਦੇ ਵਾਲੰਟੀਅਰਾਂ ਅਤੇ ਵਰਕਰਾਂ ਵੱਲੋਂ ਮੈਡਮ ਬਿੱਟੂ ਸੰਧੂ, ਕਿਸਾਨ ਵਿੰਗ ਦੇ ਪ੍ਰਧਾਨ ਮੇਵਾ ਸਿੰਘ ਖਿਜ਼ਰਾਬਾਦ, ਜਸਵਿੰਦਰ ਸਿੰਘ ਕਾਲਾ ਖਿਜ਼ਰਾਬਾਦ ਅਤੇ ਐਡਵੋਕੇਟ ਚੰਦਰ ਸੇਖਰ ਬਾਵਾ ਦੀ ਅਗਵਾਈ ਵਿਚ ਆਪ ਵਾਲੰਟੀਅਰਾਂ ਨੇ ਜਾਗੋ ਕੱਢੀ ਅਤੇ ਆਪ ਲਈ ਚੋਣ ਪ੍ਰਚਾਰ ਕੀਤਾ । ਇਸ ਦੌਰਾਨ ਕੰਵਰ ਸੰਧੂ ਦੀ ਪਤਨੀ ਬਿੱਟੂ ਸੰਧੂ ਦੀ ਅਗਵਾਈ ਵਿਚ ਜਾਗੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਗੁਜਰਨ ਉਪਰੰਤ ਸਮਾਪਤ ਹੋਈ ਤੇ ਜਾਗੋ ਵਿਚ ਸ਼ਹਿਰ ਵਾਸੀਆਂ ਨੇ ਵੱਧ ਚੜਕੇ ਹਿੱਸਾ ਲਿਆ। ਇਸ ਮੌਕੇ ਜਸਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਪੂਰੇ ਪੰਜਾਬ ਵਿਧਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਬਹੁਮਤ ਨਾਲ ਆਉਣ ਜਾ ਰਹੀ ਹੈ । ਇਸ ਮੌਕੇ ਗੁਰਪ੍ਰੀਤ ਸਿੰਘ ਜਿੰਮੀ, ਤੇਜਿੰਦਰ ਸਿੰਘ ਵੀਰਜੀ, ਰਵੀ ਕੁਮਾਰ, ਸੁਰਿੰਦਰ ਸਿੰਘ, ਓਮਪਾਲ ਰਾਣਾ, ਜੈਂਟੀ ਕਾਦੀਮਾਜਰਾ, ਦਲਵਿੰਦਰ ਸਿੰਘ ਕਰਤਾਰਪੁਰ, ਗੁਰਪ੍ਰੀਤ ਗੋਪੀ, ਜਸਵਿੰਦਰ ਸਿੰਘ, ਮਨਜੀਤ ਕੌਰ, ਕੁਲਵੀਰ ਕੌਰ, ਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਾਲੰਟੀਅਰ ਤੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…