ਲਾਇਨਜ਼ ਕਲੱਬ ਉਮੰਗ ਵੱਲੋਂ ਡਾਕਟਰ ਦਿਵਸ ’ਤੇ ਸਨਮਾਨ ਸਮਾਰੋਹ

ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ:
ਲਾਈਨਜ਼ ਕਲੱਬ ਖਰੜ ਉਮੰਗ ਵੱਲੋਂ ਅਲਫੋਂਸੋ ਹੋਟਲ ਬਲੌਂਗੀ ਵਿਖੇ ਡਾਕਟਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਵਿਚ ਡਾਕਟਰ ਤਰਸੇਮ ਸਿੰਘ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਲਾਈਨਜ਼ ਕਲੱਬ ਖਰੜ ਉਮੰਗ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਅਤੇ ਜਨਰਲ ਸਕੱਤਰ ਮਨਦੀਪ, ਸੁਭਾਸ਼ ਅਗਰਵਾਲ (ਪ੍ਰਾਜੈਕਟ ਚੇਅਰਮੈਨ) ਅਤੇ ਕਲੱਬ ਮੈਂਬਰਾਂ ਵੱਲੋਂ ਮੈਡੀਕਲ ਖੇਤਰ ਨਿਰਸਵਾਰਥ ਸੇਵਾ ਭਾਵਨਾ ਨਾਲ ਨਿਭਾਈਆਂ ਗਈਆਂ ਸਿਹਤ ਸੇਵਾਵਾਂ ਲਈ ਡਾਕਟਰ ਤਰਸੇਮ ਸਿੰਘ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ, ਡਾਕਟਰ ਬੌਬੀ ਗੁਲਾਟੀ , ਵਧੀਕ ਪ੍ਰਾਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਸਰਕਾਰੀ ਹਸਪਤਾਲ ਖਰੜ ਦੇ ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ, ਡਾਕਟਰ ਗੁਰਮੀਤ ਸਿੰਘ, ਡਾਕਟਰ ਸੰਦੀਪ ਮਾਵੀ, ਡਾਕਟਰ ਸੌਰਵ ਨੂੰ ਸਰਟੀਫਿਕੇਟ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਖਰੜ ਉਮੰਗ ਦੇ ਕੈਸ਼ੀਅਰ ਨਰੇਸ਼ ਸਿੰਗਲਾ, ਮੇਜਰ ਸਿੰਘ, ਭਰਤ ਜੈਨ, ਰਾਕੇਸ਼ ਗੁਪਤਾ, ਯਸ਼ਪਾਲ ਬਾਂਸਲ, ਅਰੁਣ ਜ਼ਿੰਦਲ, ਵਿਜੈ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…