nabaz-e-punjab.com

ਪੁਲੀਸ ਚੌਂਕੀ ’ਤੇ ਗਰਨੇਡ ਹਮਲਾ: ਐਨਆਈਏ ਵੱਲੋਂ ਤਿੰਨ ਖਾੜਕੂ ਕਾਰਕੁਨਾਂ ਖ਼ਿਲਾਫ਼ ਚਲਾਨ ਪੇਸ਼

ਨਬਜ਼-ਏ-ਪੰਜਾਬ, ਮੁਹਾਲੀ, 15 ਜੂਨ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੇ ਪਿਛਲੇ ਸਾਲ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਇੱਕ ਪੁਲੀਸ ਚੌਕੀ ਉੱਤੇ ਗਰਨੇਡ ਹਮਲੇ ਦੇ ਮਾਮਲੇ ਵਿੱਚ ਖਾੜਕੂ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰਾਂ ਯੁਗਪ੍ਰੀਤ ਸਿੰਘ ਉਰਫ਼ ਯੁਵੀ ਨਿਹੰਗ, ਜਸਕਰਨ ਸਿੰਘ ਉਰਫ਼ ਸ਼ਾਹ ਅਤੇ ਹਰਜੋਤ ਸਿੰਘ ਉਰਫ਼ ਜੋਤ ਹੁੰਦਲ ਸਾਰੇ ਵਾਸੀ ਪਿੰਡ ਰਾਹੋਂ (ਨਵਾਂ ਸ਼ਹਿਰ) ਖ਼ਿਲਾਫ਼ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ ਗੰਭੀਰ ਦੋਸ਼ ਲਗਾਏ ਗਏ ਹਨ।
ਐਨਆਈਏ ਨੇ ਖਾੜਕੂ ਜਥੇਬੰਦੀ ਦੇ ਮੁਖੀ ਅਤੇ ਨਾਮਜ਼ਦ ਅੱਤਵਾਦੀ ਰਣਜੀਤ ਸਿੰਘ ਉਰਫ਼ ਨੀਟਾ, ਸਰਗਰਮ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ਼ ਜੱਗਾ ਉਰਫ਼ ਜੱਗਾ ਮੀਆਂਪੁਰ ਉਰਫ਼ ਹਰੀ ਸਿੰਘ (ਮੌਜੂਦਾ ਸਮੇਂ ਯੂਕੇ ਵਿੱਚ) ਅਤੇ ਹੋਰ ਅਣਪਛਾਤੇ ਖਾੜਕੂ ਕਾਰਕੁਨਾਂ ਵਿਰੁੱਧ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਅਕਤੀਆਂ ’ਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਅਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਦੋਸ਼ ਹਨ।
ਮਿਲੀ ਜਾਣਕਾਰੀ ਅਨੁਸਾਰ ਐਨਆਈਏ ਨੇ ਇਸੇ ਸਾਲ ਮਾਰਚ ਮਹੀਨੇ ਵਿੱਚ ਪੰਜਾਬ ਪੁਲਿਸ ਤੋਂ ਇਹ ਕੇਸ ਆਪਣੇ ਹੱਥਾਂ ਵਿੱਚ ਲਿਆ ਸੀ। ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਜਗਜੀਤ ਜੱਗਾ ਨੇ ਯੂਕੇ ਵਿੱਚ ਇੱਕ ਜਾਣਕਾਰ ਰਾਹੀਂ ਯੁਗਪ੍ਰੀਤ ਸਿੰਘ ਨੂੰ ਜਥੇਬੰਦੀ ਨਾਲ ਜੋੜਿਆ ਸੀ। ਇਸ ਮਗਰੋਂ ਜੱਗਾ ਨੇ ਜਥੇਬੰਦੀ ਅਤੇ ਹੋਰਨਾਂ ਕਾਰਕੁਨਾਂ ਨਾਲ ਯੁਗਪ੍ਰੀਤ ਨੂੰ ਕੱਟੜਪੰਥੀ ਬਣਾਇਆ ਸੀ। ਐਨਆਈਏ ਦੀ ਜਾਣਕਾਰੀ ਮੁਤਾਬਕ ਜੱਗਾ ਨੇ ਕੈਨੇਡਾ-ਆਧਾਰਿਤ ਸੰਸਥਾਵਾਂ ਦੀ ਇੱਕ ਗੁੰਝਲਦਾਰ ਲੜੀ ਰਾਹੀਂ ਯੁਗਪ੍ਰੀਤ ਨੂੰ 4.36 ਲੱਖ ਤੋਂ ਵੱਧ ਫ਼ੰਡ ਪ੍ਰਦਾਨ ਕੀਤੇ ਸਨ।
ਇਸ ਤਰ੍ਹਾਂ ਯੁਗਪ੍ਰੀਤ ਨੇ ਜਸਕਰਨ ਸਿੰਘ ਅਤੇ ਹਰਜੋਤ ਸਿੰਘ ਆਪਣੇ ਨਾਲ ਜੋੜਿਆ ਗਿਆ। ਇਨ੍ਹਾਂ ਤਿੰਨਾਂ ਨੇ 1 ਤੇ 2 ਦਸੰਬਰ 2024 ਦੀ ਦਰਮਿਆਨੀ ਰਾਤ ਨੂੰ ਐਸਰੋਨ ਪੁਲੀਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਸੀ। ਵਿਦੇਸ਼ੀ ਹੈਂਡਲਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮਹੀਨਾ ਪਹਿਲਾਂ ਯਾਨੀ ਨਵੰਬਰ 2014 ਵਿੱਚ ਉਕਤ ਤਿੰਨਾਂ ਮੁਲਜ਼ਮਾਂ ਨੂੰ ਗਰਨੇਡ ਮੁਹੱਈਆ ਕਰਵਾਇਆ ਗਿਆ ਸੀ। ਖਾੜਕੂ ਜਥੇਬੰਦੀ ਦੇ ਮੁਖੀ ਅਤੇ ਨਾਮਜ਼ਦ ਅੱਤਵਾਦੀ ਰਣਜੀਤ ਸਿੰਘ ਉਰਫ਼ ਨੀਟਾ, ਸਰਗਰਮ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ਼ ਜੱਗਾ ਅਤੇ ਹੋਰਨਾਂ ਅਣਪਛਾਤੇ ਖਾੜਕੂ ਕਾਰਕੁਨਾਂ ਵਿਰੁੱਧ ਬਾਅਦ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…