ਪਾਵਰ-ਲਿਫ਼ਟਿੰਗ ਚੈਂਪੀਅਨਸ਼ਿਪ-2024 ਵਿੱਚ ਸੀਜੀਸੀ ਲਾਂਡਰਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਐਥਲੀਟਾਂ ਨੇ ਹਾਲ ਹੀ ਵਿੱਚ ਆਯੋਜਿਤ ਚੰਡੀਗੜ੍ਹ ਸਟੇਟ ਪਾਵਰ-ਲਿਫ਼ਟਿੰਗ ਚੈਂਪੀਅਨਸ਼ਿਪ-2024 ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ। ਇਸ ਦੌਰਾਨ ਲੜਕੇ ਅਤੇ ਲੜਕੀਆਂ ਦੋਵਾਂ ਲਈ ਵੱਖ-ਵੱਖ ਭਾਰ ਵਰਗਾਂ ਵਿੱਚ ਕੁੱਲ 9 ਸੋਨ ਤਗਮੇ ਹਾਸਲ ਕੀਤੇ ਗਏ ਜੋ ਅਦਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੁਕਾਬਲੇ ਵਿੱਚ ਸੂਬੇ ਭਰ ਦੇ ਕਈ ਕਾਲਜਾਂ ਦੇ ਿਵਿਦਆਰਥੀਆਂ ਨੇ ਹਿੱਸਾ ਲਿਆ। ਸੀਜੀਸੀ ਦੇ ਵਿਦਿਆਰਥੀ ਐਥਲੀਟਾਂ ਵੱਲੋਂ ਜਿੱਤੇ ਗਏ 9 ਸੋਨ ਤਗਮੇ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਦਿੱਤੇ ਗਏ: 52 ਕੇਜੀ, 59 ਕੇਜੀ (ਸਬ ਜੂਨੀਅਰ), 66ਕੇਜੀ (ਜੂਨੀਅਰ), 84ਕੇਜੀ, 84 ਪਲੱਸ ਕੇਜੀ, 93 ਕੇਜੀ (ਜੂਨੀਅਰ), 93ਕੇਜੀ (ਸਬ ਜੂਨੀਅਰ), ਅਤੇ 120 ਪਲੱਸ ਕਿਲੋਗ੍ਰਾਮ (ਜੂਨੀਅਰ ਅਤੇ ਸੀਨੀਅਰ) ਸੋਨ ਤਗਮਿਆਂ ਤੋਂ ਇਲਾਵਾ, ਸੰਸਥਾ ਦੇ ਐਥਲੀਟਾਂ ਨੇ 57 ਕਿਲੋ, 63 ਕਿਲੋਗ੍ਰਾਮ, 84 ਪਲੱਸ ਕਿਲੋਗ੍ਰਾਮ ਅਤੇ 93 ਕਿੱਲੋਗਰਾਮ (ਜੂਨੀਅਰ ਅਤੇ ਸੀਨੀਅਰ) ਵਰਗਾਂ ਵਿੱਚ ਚਾਂਦੀ ਦੇ ਤਗਮੇ ਵੀ ਜਿੱਤੇ। ਇਸ ਤੋਂ ਇਲਾਵਾ ਐਥਲੀਟਾਂ ਨੇ 120 ਕਿਲੋ (ਜੂਨੀਅਰ) ਵਰਗ ਵਿੱਚ ਕਾਂਸੀ ਦਾ ਤਗਮਾ ਵੀ ਹਾਸਲ ਕੀਤਾ।
ਸੀਜੀਸੀ ਲਾਂਡਰਾਂ ਦੇ ਐਥਲੀਟਾਂ ਦੀਆਂ ਜਿੱਤਾਂ ਉਨ੍ਹਾਂ ਦੀ ਤਾਕਤ ਅਤੇ ਖੇਡ ਲਈ ਲਗਨ ਨੂੰ ਦਰਸਾਉਂਦੀਆਂ ਹਨ ਜੋ ਪਾਵਰਲਿਫਟਿੰਗ ਕਮਿਊਨਿਟੀ ਵਿੱਚ ਇੱਕ ਮਹੱਤਵਪੂਰਨ ਪ੍ਰਤੀਨਿਧਤਾ ਦਾ ਯੋਗਦਾਨ ਪਾਉਂਦੀਆਂ ਹਨ। ਇਸ ਜਿੱਤ ਦੀ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਨੂੰ ਜਿੱਤਣਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਜਿੱਤ ਅਤੇ ਪੂਰੀ ਯਾਤਰਾ ਦੌਰਾਨ ਅਦਾਰੇ ਵੱਲੋਂ ਕੀਤੇ ਗਏ ਸਮਰਥਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੀਜੀਸੀ ਵੱਲੋਂ ਮੁਹੱਈਆ ਕਰਵਾਈ ਨਿਯਮਿਤ ਅਤੇ ਸਖ਼ਤ ਸਿਖਲਾਈ ਨੇ ਸਾਡੀ ਸਫਲਤਾ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਅਜਿਹੇ ਹੋਰ ਮੁਕਾਬਲਿਆਂ ਦੀ ਤਿਆਰੀ ਕਰਨ ਅਤੇ ਜਿੱਤਣ ਦੀ ਉਮੀਦ ਰੱਖਦੇ ਹਾਂ।
ਅੰਤ ਵਿੱਚ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਅਥਲੀਟਾਂ ਅਤੇ ਉਨ੍ਹਾਂ ਦੀ ਲਗਨ ਅਤੇ ਸਖਤ ਮਿਹਨਤ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਬਹੁਤ ਮਾਣ ਹੈ। ਅਸੀਂ ਉਨ੍ਹਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕਰਦੇ ਹਾਂ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…