Share on Facebook Share on Twitter Share on Google+ Share on Pinterest Share on Linkedin ਜਾਅਲੀ ਜਾਤੀ ਤੇ ਅੰਗਹੀਣ ਸਰਟੀਫਿਕੇਟ ਬਣਾਉਣ ਵਾਲਿਆਂ ’ਤੇ ਕਾਰਵਾਈ ਤੋਂ ਭੱਜੀ ਸਰਕਾਰ ਰਾਖਵੇਂ ਹਲਕਿਆਂ ਤੋਂ ਵਿਧਾਇਕ ਚੁਣੇ ਗਏ ਆਗੂਆਂ ’ਤੇ ਵੀ ਸਾਧੇ ਨਿਸ਼ਾਨੇ ਐੱਸਸੀ/ਬੀਸੀ ਵਰਗ ਦੇ ਲੋਕਾਂ ਪ੍ਰਤੀ ‘ਆਪ’ ਸਰਕਾਰ ਦਾ ਦੋਗਲਾ ਚਿਹਰਾ ਹੋਇਆ ਬੇਨਕਾਬ: ਆਗੂ ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ: ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਜਾਅਲੀ ਜਾਤੀ ਅਤੇ ਜਾਅਲੀ ਅੰਗਹੀਣ ਸਰਟੀਫਿਕੇਟ ਬਣਾ ਕੇ ਐੱਸਸੀ/ਬੀਸੀ ਵਰਗ ਦੇ ਉਮੀਦਵਾਰਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਦਾ ਲਾਭ ਲੈ ਰਹੇ ਹਨ, ਪ੍ਰੰਤੂ ਪੰਜਾਬ ਦੀ ‘ਆਪ’ ਸਰਕਾਰ ਅਜਿਹੇ ਵਿਅਕਤੀ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਤੋਂ ਭੱਜ ਰਹੀ ਹੈ। ਅੱਜ ਇੱਥੇ ਸਿੱਖਿਆ ਭਵਨ ਦੇ ਬਾਹਰ ਗੱਲਬਾਤ ਕਰਦਿਆਂ ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਸਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਤੇ ਪਰਵਿੰਦਰ ਭਾਰਤੀ, ਸਕੱਤਰ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਪਾਲ ਸਿੰਘ ਤਰਨਤਾਰਨ ਨੇ ਸੂਬਾ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਐੱਸਸੀ/ਬੀਸੀ ਅਧਿਆਪਕ ਯੂਨੀਅਨ, ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੀਵਾਰ ਸੰਘਰਸ਼ ਵਿੱਢੇਗੀ। ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਹੁਣ ਐਸਸੀ\ਬੀਸੀ ਵਰਗ ਦੇ ਲੋਕਾਂ ਪ੍ਰਤੀ ਸੂਬਾ ਸਰਕਾਰ ਦਾ ਦੋਗਲਾ ਚਿਹਰਾ ਬੇਨਕਾਬ ਹੋ ਗਿਆ ਹੈ। ਮੁਹਾਲੀ ਵਿੱਚ ਦਲਿਤ ਸੰਗਠਨਾਂ ਦਾ ਲੜੀਵਾਰ ਧਰਨਾ ਚੱਲ ਰਿਹਾ ਹੈ ਅਤੇ ਐਸਸੀ\ਬੀਸੀ ਜਥੇਬੰਦੀ ਵੀ ਐੱਸਸੀ ਵੈੱਲਫੇਅਰ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਦੇ ਚੁੱਕੀ ਹੈ ਪ੍ਰੰਤੂ ਤਿੰਨ ਸਾਲ ਬੀਤ ਜਾਣ ’ਤੇ ਵੀ ਇਹ ਕਮੇਟੀ ਉਕਤ ਮਸਲਾ ਹੱਲ ਕਰਨ ਵਿੱਚ ‘ਨਾਕਾਮ’ ਰਹੀ ਹੈ, ਜਿਸ ਕਾਰਨ ਐਸਸੀ\ਬੀਸੀ ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵਿੱਚ 34 ਰਾਖਵੇਂ ਹਲਕਿਆਂ ਤੋਂ ਵਿਧਾਇਕ ਬਣੇ ਆਗੂ ਵੀ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਬਾਰੇ ਚੁੱਪ ਧਾਰ ਕੇ ਬੈਠੇ ਹਨ। 85ਵੀਂ ਸੰਵਿਧਾਨਕ ਸੋਧ ਵੀ ਪੰਜਾਬ ਵਿੱਚ ਲਾਗੂ ਨਹੀਂ ਕੀਤੀ ਜਾ ਰਹੀ। 10 ਅਕਤੂਬਰ 2014 ਦਾ ਗੈਰ ਸੰਵਿਧਾਨਕ ਪੱਤਰ ਰੱਦ ਕਰਵਾਉਣ ਲਈ ਦਲਿਤ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਮੂੰਹ ਨਹੀਂ ਖੋਲ੍ਹਿਆ। ਦਲਿਤ ਲੋਕਾਂ ਦੇ ਹੱਕ ਵਿੱਚ ਆਏ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਫ਼ੈਸਲਿਆਂ ਨੂੰ ਵੀ ਸਹੀ ਰੂਪ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਅਵਤਾਰ ਸਿੰਘ ਅੰਮ੍ਰਿਤਸਰ, ਰਛਪਾਲ ਸਿੰਘ ਗੁਰਦਾਸਪੁਰ, ਕੁਲਵੰਤ ਸਿੰਘ ਹੁਸ਼ਿਆਰਪੁਰ, ਹਰਬੰਸ ਲਾਲ ਜਲੰਧਰ, ਗੁਰਸੇਵਕ ਸਿੰਘ ਸੰਗਰੂਰ, ਲਛਮਣ ਸਿੰਘ ਨਬੀਪੁਰ ਪਟਿਆਲਾ, ਸੁਪਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਸੁਖਵੀਰ ਸਿੰਘ ਬਰਨਾਲਾ, ਰਣਵੀਰ ਸਿੰਘ ਮਲੇਰਕੋਟਲਾ, ਗੁਰਟੇਕ ਸਿੰਘ ਫ਼ਰੀਦਕੋਟ, ਸ਼ਾਮ ਸੁੰਦਰ ਫ਼ਿਰੋਜ਼ਪੁਰ, ਹਰਵਿੰਦਰ ਮਾਰਸ਼ਲ ਮੋਗਾ, ਪਰਸ਼ਨ ਸਿੰਘ ਬਠਿੰਡਾ, ਅਮਿੰਦਰਪਾਲ ਮੁਕਤਸਰ, ਨਰਿੰਦਰਜੀਤ ਕਪੂਰਥਲਾ, ਪਰਵਿੰਦਰ ਭਾਰਤੀ ਰੂਪਨਗਰ, ਸੁਰਿੰਦਰ ਮੁਹਾਲੀ, ਪਰਮਜੀਤ ਪਠਾਨਕੋਟ, ਦਿਲਬਾਗ ਸਿੰਘ ਤਰਨਤਾਰਨ, ਰਾਮ ਕਿਸ਼ਨ ਨਵਾਂ ਸ਼ਹਿਰ, ਬਲਵਿੰਦਰ ਸਿੰਘ ਲੁਧਿਆਣਾ, ਵਿਜੈ ਕੁਮਾਰ ਮਾਨਸਾ, ਕੁਲਵੀਰ ਸਿੰਘ ਫ਼ਾਜ਼ਿਲਕਾ, ਜਸਵੀਰ ਬੀਹਲਾ, ਹਰਜਿੰਦਰ ਪੁਰਾਣੇਵਾਲਾ, ਪਰਮਿੰਦਰ ਗੁਰਦਾਸਪੁਰ, ਬੇਅੰਤ ਭਾਂਬਰੀ, ਹਰਦੀਪ ਤੂਰ, ਸੁਖਰਾਜ ਮਾਹਿਲ, ਗੁਰਮੇਜ ਅਹੀਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ