ਸਟਾਂਪ ਡਿਊਟੀ ਵਾਂਗ ਅੌਰਤਾਂ ਨੂੰ ਟਰਾਂਸਫ਼ਰ ਫੀਸ ’ਚ ਛੋਟ ਦੇਵੇ ਗਮਾਡਾ: ਹਰਜਿੰਦਰ ਧਵਨ

ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਜਲਦੀ ਮਿਲੇਗਾ ਐਮਪੀਸੀਏ ਦਾ ਵਫ਼ਦ

ਨਬਜ਼-ਏ-ਪੰਜਾਬ, ਮੁਹਾਲੀ, 20 ਫਰਵਰੀ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਕਰਵਾਉਣ ਸਮੇਂ ਅੌਰਤਾਂ ਨੂੰ ਦਿੱਤੀ ਜਾਂਦੀ ਦੋ ਫੀਸਦੀ ਸਟਾਂਪ ਡਿਊਟੀ ਤੋਂ ਛੋਟ ਦੀ ਤਰਜ਼ ’ਤੇ ਗਮਾਡਾ ਵੱਲੋਂ ਵੀ ਜਾਇਦਾਦ ਦੀ ਟਰਾਂਸਫ਼ਰ ਵੇਲੇ ਵਸੂਲੀ ਜਾਂਦੀ ਫੀਸ ਵਿੱਚ ਅੌਰਤਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ, ਜਨਰਲ ਸਕੱਤਰ ਡੀਪੀ ਸਿੰਘ ਆਹਲੂਵਾਲੀਆ ਅਤੇ ਕੈਸ਼ੀਅਰ ਹਰਪ੍ਰੀਤ ਸਿੰਘ ਲਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਨ ਵੇਲੇ ਲੋਕਾਂ ਤੋਂ 6 ਫੀਸਦੀ ਸਟਾਪ ਡਿਊਟੀ ਵਸੂਲੀ ਜਾਂਦੀ ਹੈ ਜਦੋਂਕਿ ਅੌਰਤਾਂ ਨੂੰ ਦੋ ਫੀਸਦੀ ਦੀ ਛੂਟ ਹੋਣ ਕਾਰਨ ਉਨ੍ਹਾਂ ਨੂੰ 4 ਫੀਸਦੀ ਸਟਾਂਪ ਡਿਊਟੀ ਦੇਣੀ ਪੈਂਦੀ ਹੈ ਅਤੇ ਜੇਕਰ ਪੁਰਸ਼ ਅਤੇ ਅੌਰਤ ਸਾਂਝੇ ਮਾਲਕ ਹੋਣ ਤਾਂ ਸਟਾਂਪ ਡਿਊਟੀ 5 ਫੀਸਦੀ ਲੱਗਦੀ ਹੈ।
ਸ੍ਰੀ ਹਰਜਿੰਦਰ ਧਵਨ ਨੇ ਕਿਹਾ ਕਿ ਗਮਾਡਾ ਵੱਲੋਂ ਪਲਾਟਾਂ ਦੀ ਟਰਾਂਸਫ਼ਰ ਕਰਨ ਸਮੇਂ ਟਰਾਂਸਫ਼ਰ ਫੀਸ ਦੇ ਤੌਰ ’ਤੇ ਪਲਾਟਾਂ ਦੀ ਮੌਜੂਦਾ ਅਲਾਟਮੈਂਟ ਕੀਮਤ (ਜੋ ਇਸ ਵੇਲੇ 51 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਹੈ) ਦੀ ਢਾਈ ਫੀਸਦੀ ਟਰਾਂਸਫ਼ਰ ਫੀਸ ਵਸੂਲੀ ਜਾਂਦੀ ਹੈ, ਜੋ ਲੱਖਾਂ ਵਿੱਚ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਜ਼ ’ਤੇ ਗਮਾਡਾ ਨੂੰ ਟਰਾਂਸਫ਼ਰ ਫੀਸ ਵਿੱਚ ਬਣਦੀ ਛੂਟ ਦੇਣੀ ਚਾਹੀਦੀ ਹੈ ਤਾਂ ਜੋ ਅੌਰਤਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਦਾ ਇੱਕ ਵਫ਼ਦ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ (ਜੋ ਗਮਾਡਾ ਦੇ ਚੇਅਰਮੈਨ ਵੀ ਹਨ) ਨਾਲ ਮੁਲਾਕਾਤ ਕਰਕੇ ਅੌਰਤਾਂ ਲਈ ਵਿਸ਼ੇਸ਼ ਛੂਟ ਲਾਗੂ ਕਰਨ ਸਬੰਧੀ ਮੰਗ ਪੱਤਰ ਦੇਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…