ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ, ਇਕ ਮੁਲਜ਼ਮ ਜ਼ਖ਼ਮੀ

ਵਿੱਕੀ ਮਿੱਡੂਖੇੜਾ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਹੈ ਗੈਂਗਸਟਰ ਭੂਪੀ ਰਾਣਾ

ਗੈਂਗਸਟਰ ਭੂਪੀ ਰਾਣਾ ਜੇਲ੍ਹ ਵਿੱਚ ਬੈਠ ਕੇ ਪੰਜਾਬ ਤੇ ਗੁਆਂਢੀਆਂ ਸੂਬਿਆਂ ’ਚ ਚਲਾ ਰਿਹਾ ਹੈ ਫਿਰੌਤੀਆਂ ਮੰਗਣ ਦਾ ਧੰਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਮੁਹਾਲੀ ਪੁਲੀਸ ਅਤੇ ਏਜੀਟੀਐਫ਼ ਨੇ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਕਾਰੋਬਾਰੀਆਂ ਅਤੇ ਗਾਇਕਾਂ ਤੋਂ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗੈਂਗਸਟਰ ਭੂਪੀ ਰਾਣਾ ਗਰੋਹ ਦੇ ਸਰਗਰਮ ਤਿੰਨ ਗੈਂਗਸਟਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਵਿਖੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗੈਂਗਸਟਰ ਭੂਪੀ ਰਾਣਾ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਪਿਛਲੇ ਸਾਲ ਗੋਲੀਆਂ ਮਾਰ ਕਰਕੇ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਅਤੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾ ਰਿਹਾ ਹੈ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਉਕਤ ਤਿੰਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਲਟਾਣਾ (ਜ਼ੀਰਕਪੁਰ) ’ਚੋਂ ਕੀਤੀ ਗਈ ਹੈ। ਗੈਂਗਸਟਰ ਭੂਪੀ ਰਾਣਾ ਜੇਲ੍ਹ ਵਿੱਚ ਬੈਠ ਕੇ ਮੁਲਜ਼ਮ ਅੰਕਿਤ ਰਾਣਾ ਰਾਹੀਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਫਿਰੌਤੀਆਂ ਮੰਗਣ ਦਾ ਰੈਕੇਟ ਚਲਾ ਰਿਹਾ ਹੈ। ਬੀਤੀ ਦੇਰ ਸ਼ਾਮ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਇਨ੍ਹਾਂ ਦੇ ਤਿੰਨ ਸਾਥੀਆਂ ਰਣਬੀਰ ਸਿੰਘ ਉਰਫ਼ ਰਣੀਆ, ਵਿਸ਼ਾਲ ਉਰਫ਼ ਵਿਕਰਾਂਤ ਅਤੇ ਅਸ਼ੀਸ਼ ਉਰਫ਼ ਅਮਨ ਵਾਸੀਅਨ ਬਰਵਾਲਾ (ਪੰਚਕੂਲਾ) ਦੀ ਗ੍ਰਿਫ਼ਤਾਰੀ ਨਾਲ ਮੁਹਾਲੀ ਪੁਲੀਸ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਖੇਤਰ ਵਿੱਚ ਫਿਰੌਤੀ ਮੰਗਣ ਦਾ ਪਰਦਾਫਾਸ਼ ਕਰਕੇ ਉਨ੍ਹਾਂ ਕੋਲੋਂ 1.30 ਕੈਲੀਬਰ ਦਾ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 10 ਜਿੰਦਾ ਕਾਰਤੂਸ ਸਮੇਤ .32 ਕੈਲੀਬਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 353,186,307,34 ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਗੈਂਗਸਟਰ ਭੂਪੀ ਰਾਣਾ ਦੇ ਨਜ਼ਦੀਕੀ ਸਾਥੀ ਅੰਕਿਤ ਰਾਣਾ ਨੇ ਢਕੌਲੀ ਇਲਾਕੇ ਵਿੱਚ ਇੱਕ ਹੋਟਲ ਮਾਲਕ ਨੂੰ ਫਿਰੌਤੀ ਦੇਣ ਲਈ ਧਮਕੀ ਦਿੱਤੀ ਗਈ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ ਥਾਣਾ ਢਕੌਲੀ ਵਿੱਚ ਬੀਤੀ 11 ਜੁਲਾਈ ਨੂੰ ਧਾਰਾ 384, 506, 473 ਅਤੇ ਅਸਲਾ ਐਕਟ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਪੱਤਰਕਾਰਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ
ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਸਾਂਝਾ ਅਪਰੇਸ਼ਨ ਚਲਾਇਆ ਗਿਆ ਸੀ, ਜਦੋਂ ਉਕਤ ਮੁਲਜ਼ਮਾਂ ਨੂੰ ਹੋਟਲ ਮਾਲਕ ਤੋਂ ਪੈਸਿਆਂ ਲਈ ਬਲਟਾਣਾ ਵਿੱਚ ਰਿਲੈਕਸ ਇਨ ਕਾਰਵਾਈ ਦੌਰਾਨ ਪੁਲੀਸ ਕਰਮਚਾਰੀਆਂ ਨੇ ਕਾਬੂ ਕੀਤਾ ਤਾਂ ਗੈਂਗਸਟਰਾਂ ਨੇ ਮੌਕੇ ਤੋਂ ਭੱਜਣ ਲਈ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਹਮਲੇ ਵਿੱਚ ਇੱਕ ਮੁਲਜ਼ਮ ਰਣਵੀਰ ਦੀ ਲੱਤ ’ਤੇ ਗੋਲੀ ਲੱਗੀ ਹੈ। ਐੱਸਐੱਸਪੀ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਹੋਰ ਹੋਟਲ ਮਾਲਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਅੰਕਿਤ ਰਾਣਾ ਦੇ ਗਰੋਹ ਦੇ ਮੈਂਬਰਾਂ ਨੂੰ ਉਸ ਤੋਂ ਜਬਰੀ ਪੈਸੇ ਵੀ ਵਸੂਲੀ ਗਏ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…