ਮਗਸੀਪਾ ਵਿੱਚ ਗਰੁੱਪ ‘ਏ’ ਅਧਿਕਾਰੀਆਂ ਦੀ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਸਮਾਪਤ

ਦਫ਼ਤਰੀ ਪ੍ਰੋਸੀਜਰ, ਪ੍ਰਬੰਧਨ, ਸਰਵਿਸ ਮੈਟਰ ਤੇ ਵਿੱਤੀ ਮਾਮਲਿਆਂ ਸਬੰਧੀ ਵੱਖ-ਵੱਖ ਮਾਹਿਰਾਂ ਨੇ ਦਿੱਤੀ ਸਿਖਲਾਈ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਮਈ:
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਗਰੁੱਪ ਏ ਦੇ ਅਧਿਕਾਰੀਆਂ ਦੀ ਪੰਜ ਰੋਜ਼ਾ ਇਨ ਸਰਵਿਸ ਟਰੇਨਿੰਗ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਕਰਵਾਈ ਗਈ। ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਦਿਨਾ ਸਿਖਲਾਈ ਵਰਕਸ਼ਾਪ ਦੌਰਾਨ ਦਫ਼ਤਰੀ ਪ੍ਰੋਸੀਜਰ, ਪ੍ਰਬੰਧਨ, ਸਰਵਿਸ ਮੈਟਰ ਅਤੇ ਵਿੱਤੀ ਮਾਮਲਿਆਂ ਦੇ ਮਾਹਿਰਾਂ ਵਲੋਂ ਆਪਣੇ ਲੈਕਚਰਾਂ ਅਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਅਤੇ ਬਦਲਦੇ ਪਰਿਪੇਖ ’ਚ ਆ ਰਹੀਆਂ ਤਬਦੀਲੀਆਂ ਅਨੁਸਾਰ ਸਰਕਾਰੀ ਕੰਮਕਾਜ ਨੂੰ ਨੇਪਰੇ ਚੜ੍ਹਾਉਣ ਬਾਰੇ ਦੱਸਣਾ ਸੀ ਤਾਂ ਜੋ ਸੂਬਾ ਵਾਸੀਆਂ ਨੂੰ ਬਿਹਤਰੀਨ ਪ੍ਰਸ਼ਾਸਨਿਕ ਸੇਵਾਵਾਂ ਦਿੱਤੀਆਂ ਜਾਣ।
ਕੋਰਸ ਕੋਆਰਡੀਨੇਟਰ ਸ੍ਰੀਮਤੀ ਆਰਤੀ ਸਾਹਾ ਤੇ ਸ੍ਰੀ ਕਮਲ ਕੌਸ਼ਲ ਦੀ ਨਿਗਰਾਨੀ ਹੇਠ ਚੱਲੀ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰ ਸ੍ਰੀ ਬਾਂਕੇ ਬਿਹਾਰੀ, ਬੀਐਸ ਮਠਾੜੂ, ਆਰ ਐਸ ਮਿੱਤਲ, ਸ੍ਰੀਮਤੀ ਧਰਮ ਦੇਵੀ, ਨਿਰਮਲ ਸਿੰਘ, ਸੋਹਨ ਚੰਦੇਲ, ਬੀ ਆਰ ਗੰਭੀਰ ਅਤੇ ਮਦਨ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਉਂਦਿਆਂ ਲੈਕਚਰ ਦਿੱਤੇ। ਇਸ ਵਰਕਸ਼ਾਪ ਦੌਰਾਨ ਸੇਵਾ ਦਾ ਅਧਿਕਾਰ ਕਾਨੂੰਨ, ਲਿਟੀਗੇਸ਼ਨ, ਅਦਾਲਤੀ ਮਾਮਲੇ, ਨਿਊ ਪੈਨਸ਼ਨ ਸਕੀਮ, ਸੇਵਾ ਮੁਕਤੀ ਉਪਰੰਤ ਮਿਲਣ ਵਾਲੇ ਫਾਇਦੇ, ਪੇਅ ਫਿਕਸੇਸ਼ਨ, ਸਿਵਲ ਸਰਵਿਸਿਜ਼ ਰੂਲਜ, ਕਰਮਚਾਰੀ ਕੰਡਕਟ ਨਿਯਮ, ਪੰਜਾਬ ਸਿਵਲ ਸੇਵਾ (ਸਜਾ ਤੇ ਅਪੀਲ) ਨਿਯਮ, ਨੋਟਿੰਗ ਤੇ ਡਰਾਫ਼ਟ ਦੀ ਕਲਾ, ਡੀ ਡੀ ਓਜ਼ ਦਾ ਰੋਲ ਤੇ ਜਵਾਬਦੇਹੀ, ਸਰਕਾਰੀ ਮਸ਼ੀਨਰੀ, ਜੀ ਪੀ ਐਫ, ਜੀ ਆਈ ਐਸ, ਬਜਟ ਤਿਆਰ ਕਰਨਾ, ਟੀ ਏ, ਡੀ ਏ, ਐਲ ਟੀ ਸੀ ਅਤੇ ਆਮਦਨ ਕਰ ਰਿਟਰਨ ਆਦਿ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵਲੋਂ ਸਿਖਲਾਈ ਲੈ ਰਹੇ ਗਰੁੱਪ ਏ ਦੇ ਅਧਿਕਾਰੀਆਂ ਦੇ ਸ਼ੰਕੇ ਵੀ ਦੂਰ ਕੀਤੇ ਗਏ। ਇਸ ਸਿਖਲਾਈ ਦਾ ਮੰਤਵ ਸਰਕਾਰੀ ਅਧਿਕਾਰੀਆਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਾ ਸੀ। ਅੰਤ ਵਿੱਚ ਸਾਰੇ ਅਧਿਕਾਰੀਆਂ ਤੋਂ ਫੀਡ ਬੈਕ ਲਈ ਗਈ ਮਗਸੀਪਾ ਵਲੋਂ ਸਮੂਹ ਅਧਿਕਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…