Share on Facebook Share on Twitter Share on Google+ Share on Pinterest Share on Linkedin ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਨੇ 75ਵਾਂ ਸਥਾਪਨਾ ਦਿਵਸ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ: ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਦੀ ਮੁਹਾਲੀ ਬਰਾਂਚ ਵੱਲੋਂ ਅੱਜ ਇੱਥੇ ਸਿਹਤ ਭਵਨ ਫੇਜ਼-3ਏ ਵਿਖੇ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ, ਵਲੰਟੀਅਰਾਂ, ਸੰਸਥਾਵਾਂ ਅਤੇ ਕਾਲਜਾਂ ਦੇ ਅਧਿਕਾਰੀ ਸ਼ਾਮਲ ਹੋਏ। ਸੰਸਥਾ ਦੀ ਮੈਂਬਰ ਡਾ. ਵੀਨਾ ਗੁਪਤਾ ਨੇ ਕਿਹਾ ਕਿ ਸੰਨ 1949 ਵਿੱਚ ਮੁੰਬਈ ਵਿੱਚ ਆਪਣਾ ਕੰਮ ਸਾਧਾਰਨ ਤਰੀਕੇ ਨਾਲ ਸ਼ੁਰੂ ਕਰਨ ਵਾਲੀ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਹੁਣ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮੁਹਾਲੀ ਬਰਾਂਚ ਵੱਲੋਂ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਝੁੱਗੀਆਂ ਵਿੱਚ ਕਿਸ਼ੋਰ ਸਿੱਖਿਆ, ਪ੍ਰਜਨਨ ਅਤੇ ਜਿਨਸੀ ਸਿੱਖਿਆ ਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮੁਹਾਲੀ ਬਰਾਂਚ ਦੇ ਮੁਖੀ ਵਿਨੋਦ ਕਪੂਰ ਨੇ ਸੀਨੀਅਰ ਵਲੰਟੀਅਰਾਂ ਅਤੇ ਸਟਾਫ਼ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸੰਸਥਾ ਦੇ ਨਿਗਰਾਨ ਤੇ ਮੁਲਾਂਕਣ ਅਫ਼ਸਰ ਹਰਿੰਦਰ ਪਾਲ ਸਿੰਘ ਨੇ ਮੁਹਾਲੀ ਬਰਾਂਚ ਦੇ ਇਤਿਹਾਸ ਅਤੇ ਬਰਾਂਚ ਦੀ ਸਥਾਪਨਾ ਵਿੱਚ ਵਲੰਟੀਅਰਾਂ ਦੀ ਭੂਮਿਕਾ ਬਾਰੇ ਦੱਸਿਆ। ਇਸ ਦੌਰਾਨ ਯੂਥ ਵਲੰਟੀਅਰਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਬੂਟੇ ਵੀ ਲਗਾਏ। ਇਸ ਮੌਕੇ ਸੰਸਥਾ ਦੀ ਮੈਂਬਰ ਡਾ. ਮੋਨਿਤਾ ਮਾਗੋ, ਬ੍ਰਾਂਚ ਮੈਨੇਜਰ ਰਾਜੇਸ਼ ਕੁਮਾਰ, ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਸ਼ ਬਾਲਾ ਨੇ ਵੀ ਸੰਬੋਧਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ