ਗਿਆਨ ਜਯੋਤੀ ਇੰਸਟੀਚਿਊਟ ਵਿੱਚ ਰੁਜ਼ਗਾਰ ਦੇ ਮੁੱਦੇ ’ਤੇ ਉਦਯੋਗਿਕ ਮਾਹਰਾਂ ਨਾਲ ਵਿਸ਼ੇਸ਼ ਚਰਚਾ

ਉਦਯੋਗਿਕ ਮਾਹਰਾਂ ਨੇ ਤਕਨੀਕੀ ਉਦਯੋਗ ਵਿੱਚ ਭਵਿੱਖ ਦੇ ਰੁਝਾਨਾਂ ਸਬੰਧੀ ਕੀਤੀ ਵਿਚਾਰ-ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਨੇ ਸਾਲਾਨਾ ਉਦਯੋਗ ਅਕੈਡਮੀਆਂ ਇੰਟਰੈਕਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਏਅਰਟੈੱਲ ਲਿਮਟਿਡ, ਮੋਤੀ ਲਾਲ ਓਸਵਾਲ, ਅਤੇ ਟਾਈਮਜ਼ ਆਫ਼ ਇੰਡੀਆ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਪ੍ਰਸਿੱਧ ਐੱਚਆਰ ਪੇਸ਼ਾਵਰਾਂ ਨੇ ਵੱਖ-ਵੱਖ ਸੈਕਟਰਾਂ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪਰਿਵਰਤਨਸ਼ੀਲ ਪ੍ਰਭਾਵ ’ਤੇ ਜ਼ੋਰ ਦਿੰਦਿਆਂ ਮੌਜੂਦਾ ਉਦਯੋਗਿਕ ਰੁਝਾਨਾਂ, ਵਿਕਾਸਸ਼ੀਲ ਨੌਕਰੀ ਬਾਜ਼ਾਰ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸੈਸ਼ਨ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਬੜ੍ਹਾਵਾ ਦੇਣਾ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਉਦਯੋਗ ਵਿੱਚ ਨਵੀਨਤਮ ਵਿਕਾਸ, ਭਵਿੱਖ ਵਿਚਲੇ ਰੁਝਾਨਾਂ ਅਤੇ ਉਨ੍ਹਾਂ ਨਾਲ ਪੈਣ ਵਾਲੇ ਪ੍ਰਭਾਵਾਂ ਸਬੰਧੀ ਸਮਝ ਪ੍ਰਦਾਨ ਕਰਨਾ ਸੀ। ਮਾਹਰਾਂ ਨੇ ਤਕਨੀਕੀ ਉਦਯੋਗ ਵਿੱਚ ਭਵਿੱਖ ਦੇ ਰੁਝਾਨਾਂ ਸਬੰਧੀ ਵਿਚਾਰ-ਚਰਚਾ ਕਰਦਿਆਂ ਐਮਬੀਏ ਅਤੇ ਐਮਸੀਏ ਦੇ ਵਿਦਿਆਰਥੀਆਂ ਨੂੰ ਸਹੀ ਰਸਤਾ ਦਿਖਾਇਆ। ਨਾਲ ਹੀ ਤਕਨੀਕੀ ਮਾਹਰਾਂ ਨੇ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਲੈਂਡਸਕੇਪ ਵਿੱਚ ਸੰਭਾਵੀ ਕੈਰੀਅਰ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।

ਮਾਹਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇੰਟਰਨਸ਼ਿਪ ਅਤੇ ਛੋਟੇ ਕੋਰਸਾਂ ਰਾਹੀਂ ਪ੍ਰਾਪਤ ਕੀਤੇ ਗਿਆਨ ਅਤੇ ਹੁਨਰ ਨਾਲ ਨਾ ਸਿਰਫ਼ ਕਾਲਜ ਦੀ ਪੜ੍ਹਾਈ ਨੂੰ ਪੂਰਕ ਬਣਾਇਆ ਜਾ ਸਕਦਾ ਹੈ। ਸਗੋਂ ਇਸ ਨਾਲ ਉਨ੍ਹਾਂ ਨੂੰ ਅਸਲ ਪੇਸ਼ੇਵਾਰ ਦੁਨੀਆ ਲਈ ਤਿਆਰ ਹੋਣ ਦਾ ਮੌਕਾ ਮਿਲਦਾ ਹੈ। ਸਵਾਲ ਜਵਾਬ ਦੇ ਸੈਸ਼ਨ ਵਿੱਚ ਮਾਹਰਾਂ ਨੇ ਉਦਯੋਗਿਕ ਖੇਤਰ ਵਿੱਚ ਨੌਕਰੀ ਨਾਲ ਸਬੰਧਤ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿਵੇਂ ਕਿ ਉਦਯੋਗ ਵਿੱਚ ਨੌਕਰੀ ਦਾ ਦ੍ਰਿਸ਼ਟੀਕੋਣ, ਇੱਕ ਵਧੀਆ ਸਿੱਖਿਆਰਥੀ ਬਣਨ ਲਈ ਸੁਝਾਅ, ਤਕਨੀਕੀ ਉਦਯੋਗ ਅਤੇ ਨੌਕਰੀ ਦੀ ਸਥਿਤੀ ’ਤੇ ਏਆਈ ਦਾ ਪ੍ਰਭਾਵ ਸ਼ਾਮਲ ਹਨ।

ਅਖੀਰ ਵਿੱਚ ਕੈਂਪਸ ਡਾਇਰੈਕਟਰ ਡਾ. ਅਨੀਤ ਬੇਦੀ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ। ਉਨ੍ਹਾਂ ਨੇ ਵਿਦਿਆਰਥੀ ਵਿਕਾਸ ਲਈ ਸੰਸਥਾ ਦੇ ਸਮਰਪਨ ਅਤੇ ਉਦਯੋਗ ਨਾਲ ਅਰਥਪੂਰਨ ਸਬੰਧ ਬਣਾਉਣ ਲਈ ਅਦਾਰੇ ਦੇ ਯਤਨਾਂ ਨੂੰ ਦੁਹਰਾਇਆ। ਜਿਸ ਨਾਲ ਸਿੱਖਿਆ ਅਤੇ ਰੁਜ਼ਗਾਰ ਵਿਚਕਾਰ ਪੁਲ ਮਜ਼ਬੂਤ ਹੁੰਦਾ ਹੈ। ਮੈਨੇਜਮੈਂਟ ਵੱਲੋਂ ਉਦਯੋਗਿਕ ਮਾਹਰਾਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…