Share on Facebook Share on Twitter Share on Google+ Share on Pinterest Share on Linkedin ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਲਈ ਕੀਤਾ ਪ੍ਰੇਰਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋ ਮੁਹਾਲੀ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦੇ ਗਏ ਨਵੇਂ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਜਿਹੜੇ ਵਪਾਰੀਆਂ ਨੇ ਹੁਣ ਤੱਕ ਜੀਐਸਟੀ ਨੰਬਰ ਨਹੀਂ ਲਿਆ ਹੈ, ਉਹ ਨੰਬਰ ਲੈ ਲੈਣ ਅਤੇ ਜਿਨ੍ਹਾਂ ਕੋਲ ਪਹਿਲਾਂ ਹੀ ਜੀਐਸਟੀ ਨੰਬਰ ਮੌਜੂਦ ਹਨ। ਉਹ ਆਪਣੇ ਬੋਰਡ ’ਤੇ ਜੀਐਸਟੀ ਨੰਬਰ ਲਿਖ ਕੇ ਰੱਖਣ। ਵਪਾਰ ਮੰਡਲ ਦੇ ਜਰਨਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਅਤੇ ਹੋਰਨਾਂ ਨੇ ਵਿਭਾਗ ਦੀਆਂ ਅਧਿਕਾਰੀਆਂ ਅੰਕਿਤਾ ਕਾਂਸਲ ਅਤੇ ਚਰਨਪ੍ਰੀਤ ਕੌਰ ( ਦੋਵੇਂ ਈਟੀਉ) ਨੂੰ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਇਨ੍ਹਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਵਪਾਰ ਮੰਡਲ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਵਪਾਰੀਆਂ ਨੂੰ ਜੀਐਸਟੀ ਬਾਰੇ ਜਾਗਰੂਕ ਕਰਨ ਲਈ ਪੂਰੀ ਵਾਹ ਲਗਾਈ ਜਾਵੇਗੀ। ਇਸ ਮੌਕੇ ਈਟੀਓ ਅੰਕਿਤਾ ਕਾਂਸਲ ਅਤੇ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਜਿਹੜੇ ਵਪਾਰੀਆਂ ਨੇ ਹੁਣ ਤੱਕ ਜੀਐਸਟੀ ਨੰਬਰ ਨਹੀਂ ਲਿਆ ਹੈ। ਉਹ ਜੁਲਾਈ ਤੱਕ ਜੀਐਸਟੀ ਵਾਸਤੇ ਅਪਲਾਈ ਕਰ ਸਕਦੇ ਹਨ ਅਤੇ ਵਿਭਾਗ ਵੱਲੋਂ ਉਨ੍ਹਾਂ ਨਾਲ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਕੋਚਿੰਗ ਇੰਸਟੀਚਿਉਟ, ਇਮੀਗ੍ਰੇਸ਼ਨ ਸਰਵਿਸ, ਕੈਰੀਅਰ ਸਰਵਿਸ, ਟੈਕਸੀ/ਕੈਬ ਸਰਵਿਸ, ਬੁਟੀਕ, ਢਾਬਾ, ਰੈਸਟੋਰੈਂਟ, ਹੋਟਲ, ਪਾਰਲਰ, ਪ੍ਰਾਪਰਟੀ ਡੀਲਰ, ਜਿਮ ਅਤੇ ਸਕਿਉਰਟੀ ਸਰਵਿਸ ਵਾਲਿਆਂ ਨੂੰ ਵੀ ਜੀਐਸਟੀ ਦਾਇਰੇ ਵਿੱਚ ਸ਼ਾਇਦ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਕਤ ਕੰਮਾਂ ਵਾਲਿਆਂ ਨੂੰ ਜੀਐਸਟੀ ਨੰਬਰ ਲੈਣਾ ਜ਼ਰੂਰੀ ਹੈ। ਮੀਟਿੰਗ ਵਿੱਚ ਵਾਪਰ ਮੰਡਲ ਦੇ ਸੁਰੇਸ਼ ਗੋਇਲ, ਦਿਲਾਵਰ ਸਿੰਘ, ਅਕਵਿੰਦਰ ਸਿੰਘ ਗੋਸਲ ਅਤੇ ਸਤਪਾਲ ਸਿੰਘ ਵੀ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ