Share on Facebook Share on Twitter Share on Google+ Share on Pinterest Share on Linkedin ਈਟੀਟੀ ਤੋਂ ਮਾਸਟਰ, ਐੱਚਟੀ, ਸੀਐੱਚਟੀ ਅਤੇ ਬੀਪੀਈਓ ਦੀ ਪਦ-ਉੱਨਤੀ ਦੀ ਆਸ ਬੱਝੀ ਅਧਿਆਪਕ ਮਸਲਿਆਂ ਨੂੰ ਲੈ ਕੇ ਡੀਪੀਆਈ (ਐਲੀਮੈਂਟਰੀ) ਨਾਲ ਹੋਈ ਪੈਨਲ ਮੀਟਿੰਗ ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ, ਨਵੀਂ ਭਰਤੀ ਅਤੇ ਬਦਲੀਆਂ ’ਤੇ ਖੁੱਲ ਕੇ ਕੀਤੀ ਚਰਚਾ ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਦੇ ਵਫ਼ਦ ਨੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਤ ਭਖਦੇ ਮਸਲਿਆਂ ਨੂੰ ਲੈ ਕੇ ਅੱਜ ਡੀਪੀਆਈ (ਐਲੀਮੈਂਟਰੀ) ਅਮਨਿੰਦਰ ਕੌਰ ਬਰਾੜ ਨਾਲ ਪੈਨਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਹਾਇਕ ਡਾਇਰੈਕਟਰ ਕੁਲਦੀਪ ਸਿੰਘ ਬਾਠ ਸਮੇਤ ਹੋਰ ਅਧਿਕਾਰੀ ਅਤੇ 6635 ਈਟੀਟੀ ਟੀਚਰ ਯੂਨੀਅਨ ਦੇ ਆਗੂ ਜਰਨੈਲ ਸਿੰਘ, 5994 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਬੱਗਾ ਸਿੰਘ ਖੁਡਾਲ ਵੀ ਮੌਜੂਦ ਸਨ। ਡੀਟੀਐੱਫ਼ ਦੇ ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਅੌਜਲਾ ਅਤੇ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਚਾੜ੍ਹਨ ਲਈ ਲੋੜੀਂਦੇ ਨਿਯਮ ਤਬਦੀਲੀ ਦਾ ਮਾਮਲਾ ਪ੍ਰਸੋਨਲ ਵਿਭਾਗ ਵਿੱਚ ਪੈਂਡਿੰਗ ਕੰਮ ਅਗਸਤ ਵਿੱਚ ਪੂਰਾ ਹੋਣ ਦੀ ਉਮੀਦ ਜਾਗੀ ਹੈ ਅਤੇ ਈਟੀਟੀ ਤੋਂ ਐੱਚਟੀ ਅਤੇ ਐੱਚਟੀ ਤੋਂ ਸੀਐੱਚਟੀ ਦੀ ਪੈਂਡਿੰਗ ਤਰੱਕੀਆਂ ਦਾ ਮਸਲਾ ਵੀ ਛੇਤੀ ਹੱਲ ਦਾ ਭਰੋਸਾ ਦਿੱਤਾ। ਡੀਪੀਆਈ ਨੇ 10 ਦਿਨਾਂ ਤੱਕ ਡੀਈਓਜ਼ ਦੀਆਂ ਨਿਯੁਕਤੀਆਂ ਅਤੇ ਨਵੇਂ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੱਕੀ ਅਸਾਮੀ ਦਾ ਮਾਮਲਾ ਹੱਲ ਕਰਨ ਦੀ ਕਹੀ। ਅਧਿਕਾਰੀ ਨੇ ਦੱਸਿਆ ਕਿ ਸੈਂਟਰ ਹੈੱਡ ਟੀਚਰ (ਸੀਐੱਚਟੀ) ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਤਰੱਕੀ ਪ੍ਰਕਿਰਿਆ ਛੇਤੀ ਪੂਰੀ ਕੀਤੀ ਜਾਵੇਗੀ। ਬੀਪੀਈਓ ਦੀ ਜ਼ਿੰਮੇਵਾਰੀ ਸਿੱਧੇ ਪ੍ਰਿੰਸੀਪਲ ਕਾਡਰ ਰਾਹੀਂ ਤਰੱਕੀ ਚੈਨਲ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਦੀ ਮੰਗ ਨੂੰ ਵਾਜਬ ਮੰਨਦਿਆਂ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ। ਐਸੋਸੀਏਟ ਟੀਚਰਜ਼ ’ਚੋਂ 10 ਸਾਲ ਪੂਰੇ ਕਰ ਚੁੱਕੇ ਅਧਿਆਪਕਾਂ ਨੂੰ ਜਲਦੀ ਆਰਡਰ ਦੇਣ ਦਾ ਭਰੋਸਾ ਵੀ ਦਿੱਤਾ। ਅਧਿਆਪਕਾਂ ਦੀ ਤਨਖ਼ਾਹ ਬਾਕੀ ਰੈਗੂਲਰ ਅਧਿਆਪਕਾਂ ਦੇ ਬਰਾਬਰ ਕਰਨ, ਪੁਰਾਣੀ ਸੇਵਾ ਨੂੰ ਬਦਲੀਆਂ ਲਈ ਸਟੇਅ ਵਿੱਚ ਗਿਣਨ ਅਤੇ ਤਰਸ ਆਧਾਰਿਤ ਨਿਯੁਕਤੀ ਦੇ ਮਾਮਲੇ ਹਮਦਰਦੀ ਨਾਲ ਵਿਚਾਰਨ ਦੀ ਮੰਗ ਕੀਤੀ ਗਈ। ਡੀਪੀਆਈ ਸ੍ਰੀਮਤੀ ਬਰਾੜ ਨੇ ਭਰੋਸਾ ਦਿੱਤਾ ਕਿ ਸੈਸ਼ਨ 2024-25 ਲਈ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਦੂਰ-ਦੁਰਾਡੇ ਭਰਤੀ 6635 ਈਟੀਟੀ ਅਧਿਆਪਕਾਂ ਨੂੰ ਮੌਜੂਦਾ ਸੈਸ਼ਨ ਵਿੱਚ ਹੀ ਬਦਲੀ ਕਰਵਾਉਣ ਦਾ ਮੌਕਾ ਦੇਣ ਸਮੇਤ 5994, 2364, 6635 ਈਟੀਟੀ ਭਰਤੀਆਂ ਅਤੇ 2000 ਪੀਟੀਆਈ ਭਰਤੀ ਨੂੰ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ। ਸਿੱਖਿਆ ਅਧਿਕਾਰੀਆਂ ਨੇ 5994 ਭਰਤੀ ਮਿਥੇ ਸਮੇਂ ’ਚ ਪੂਰੀ ਕਰਨ ਦਾ ਭਰੋਸਾ ਦਿੱਤਾ। ਬੀਪੀਈਓਜਖਵਾਲੀ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਮਾਮਲੇ ਦੀ ਰੈਗੂਲਰ ਪੜਤਾਲ ਵਿੱਚ ਅੜਿੱਕਾ ਬਣੇ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਪੀਆਈ ਨੇ ਤੁਰੰਤ ਜਵਾਬ ਤਲਬੀ ਕਰਨ ਦੇ ਨਿਰਦੇਸ਼ ਦਿੱਤੇ। ਮਿਡ-ਡੇਅ-ਮੀਲ ਦੀ ਰਾਸ਼ੀ ਵਿੱਚ ਢੁਕਵਾਂ ਵਾਧਾ ਕਰਨ ਅਤੇ ਫ਼ਲ ਵੰਡਣ ਦਾ ਕੰਮ 15 ਦਿਨਾਂ ਵਿੱਚ ਇੱਕ ਵਾਰ ਅਨੁਸਾਰ ਮੌਜੂਦਾ ਪੰਜ ਰੁਪਏ ਦੀ ਥਾਂ 10 ਰੁਪਏ ਪ੍ਰਤੀ ਫ਼ਲ ਕਰਨ ਦਾ ਭਰੋਸਾ ਦਿੱਤਾ ਗਿਆ। ਮਿਡ-ਡੇਅ-ਮੀਲ ਲਈ ਪ੍ਰਾਇਮਰੀ ਵਿੱਚ ਚਾਰ-ਚਾਰ ਥਾਵਾਂ ਲਗਾਏ ਜਾਂਦੇ ਰਜਿਸਟਰਾਂ ਦਾ ਕੰਮ ਤਰਕਸੰਗਤ ਕਰਨ ਬਾਰੇ ਜਨਰਲ ਮੈਨੇਜਰ ਨੇ ਭਰੋਸਾ ਦਿੱਤਾ। ਈਟੀਟੀ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕਰਨ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡੀਟੀਐੱਫ਼ ਆਗੂ ਜੋਸ਼ੀਲ ਤਿਵਾੜੀ, ਜਸਪਾਲ ਚੌਧਰੀ, ਮਨਦੀਪ ਸਿੰਘ ਮੁਕਤਸਰ, ਇੰਦਰਸੁਖਦੀਪ ਸਿੰਘ, ਮਨਜੀਤ ਸਿੰਘ ਦਸੂਹਾ, ਮਨਜੀਤ ਸਿੰਘ ਬਾਬਾ, ਵਰਿੰਦਰ ਸਿੰਘ, ਸਮਰ ਮਾਨਸਾ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਕਪੂਰਥਲਾ, ਰਿੰਕੂ ਕੁਮਾਰ, ਗੋਬਿੰਦ ਸਿੰਘ ਬਠਿੰਡਾ ਅਤੇ ਜਸਪਾਲ ਸਿੰਘ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ