Share on Facebook Share on Twitter Share on Google+ Share on Pinterest Share on Linkedin ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪਾਠ ਸ਼ਾਮਲ ਕਰਨ ’ਤੇ ਜ਼ੋਰ ਛੇਵੀਂ ਤੋਂ ਅੱਠਵੀਂ ਸ਼ੇ੍ਰਣੀਆਂ ਦੇ ਪਾਠਕ੍ਰਮ ਦੇ ਰੀਵਿਊ ਲਈ ਪੰਜ ਰੋਜ਼ਾ ਵਰਕਸ਼ਾਪ ਸ਼ੁਰੂ ਨਬਜ਼-ਏ-ਪੰਜਾਬ, ਮੁਹਾਲੀ, 18 ਦਸੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜ਼ੀਮ ਪ੍ਰੇਮਜੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਿੱਖਿਆ ਭਵਨ ਦੇ ਆਡੀਟੋਰੀਅਮ ਵਿਖੇ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੀਆਂ ਛੇਵੀਂ ਤੋਂ ਅੱਠਵੀਂ ਸ਼ੇ੍ਰਣੀਆਂ ਦੇ ਪਾਠਕ੍ਰਮ ਅਤੇ ਛੇਵੀਂ ਸ਼੍ਰੇਣੀ ਦੀਆਂ ਪਾਠ-ਪੁਸਤਕਾਂ ਨੂੰ ਰੀਵਿਊ ਕਰਨ ਲਈ ਕਰਵਾਈ ਜਾ ਰਹੀ ਪੰਜ ਰੋਜ਼ਾ ਵਰਕਸ਼ਾਪ ਅੱਜ ਸ਼ੁਰੂ ਹੋਈ। ਅਜ਼ੀਮ ਪੇ੍ਰਮਜੀ ਯੂਨੀਵਰਸਿਟੀ ਦੇ ਮੈਂਬਰ ਬਿਜੋਯ ਸ਼ੰਕਰ ਦਾਸ, ਅਰੁਣ ਨਾਇਕ, ਸ੍ਰੀਮਤੀ ਅਨੁਪਮਾ ਐੱਸਐੱਮ, ਸ੍ਰੀਮਤੀ ਮੀਨਾਕਸ਼ੀ ਪੰਤ, ਮਿਸ ਰੀਮਾ ਕੌਰ, ਮਿਸ ਜੁਬਿਮੋਲ ਜੇ, ਅਜਾਬੋਲ ਵਿਸ਼ਵਾਸ ਨੇ ਸਕੂਲ ਬੋਰਡ ਦੇ ਵਿਸ਼ਾ ਮਾਹਰ/ਪ੍ਰਾਜੈਕਟ ਅਫ਼ਸਰ/ਲੈਕਚਰਾਰਾਂ ਅਤੇ ਸਰਕਾਰੀ ਸਕੂਲਾਂ ਦੇ ਖੇਤਰੀ ਅਧਿਆਪਕਾਂ/ਲੈਕਚਰਾਰ ਅਤੇ ਖੇਤਰੀ ਮਾਹਰਾਂ ਨੂੰ ਯੋਗਤਾ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਅੱਜ ਪਹਿਲੇ ਦਿਨ ਭਾਗ ਲੈਣ ਵਾਲੇ ਫਾਉਂਡੇਸ਼ਨ ਦੇ ਮੈਂਬਰਾਂ ਨੇ ਅਧਿਆਪਕਾਂ ਅਤੇ ਵਿਸ਼ਾ ਮਾਹਰਾਂ ਨੇ ਇੱਕ ਦੂਜੇ ਨਾਲ ਜਾਣ ਪਛਾਣ ਕੀਤੀ ਅਤੇ ਠਆਪਣੇ ਤਜਰਬੇ ਸਾਂਝੇ ਕੀਤੇ। ਮਿਸ ਰੀਮਾ ਕੌਰ ਨੇ ਅਗਲੇ 2-3 ਸਾਲਾਂ ਵਿੱਚ ਨਵੀਂ ਸਿੱਖਿਆ ਨੀਤੀ ਤਹਿਤ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੀਆਂ ਪਾਠ-ਪੁਸਤਕਾਂ ਦੇ ਪਾਠਕ੍ਰਮ ਨੂੰ ਰੀਵਿਊ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸਮਾਜ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਸ ਪੰਜ ਰੋਜ਼ਾ ਕਾਰਜਸ਼ਾਲਾ ਵਿੱਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਨੂੰ ਵਿਚਾਰਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ ਅਮਰਜੀਤ ਕੌਰ ਦਾਲਮ, ਸੁਪਰਡੈਂਟ ਅਮਰੀਕ ਸਿੰਘ ਭੜੀ, ਕੋਆਰਡੀਨੇਟਰ ਆਦਰਸ਼ ਸਕੂਲ ਉਪਨੀਤ ਕੌਰ ਅਤੇ ਵਿਸ਼ਾ ਮਾਹਰ ਰਮਿੰਦਰਜੀਤ ਸਿੰਘ ਵਾਸੂ, ਪ੍ਰਿਤਪਾਲ ਸਿੰਘ, ਸੀਮਾ ਚਾਵਲਾ ਅਤੇ ਸੁਰਭੀ ਜੈਕਵਾਲ ਨੇ ਆਪਣੇ ਤਜਰਬੇ ਸਾਂਝੇ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ