ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਐਂਪਲਾਈਜ਼ ਗਰੁੱਪ ਸੀ ਪੰਜਾਬ ਸਰਕਲ ਦੇ ਅਹੁਦੇਦਾਰਾਂ ਦੀ ਚੋਣ

ਬਲਜਿੰਦਰ ਸਿੰਘ ਰਾਏਪੁਰ ਕਲਾਂ ਛੇਵੀਂ ਵਾਰ ਬਣੇ ਸਰਕਲ ਸਕੱਤਰ

ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਐਂਪਲਾਈਜ਼ ਗਰੁੱਪ ਸੀ ਪੰਜਾਬ ਸਰਕਲ ਦੀ ਦੋ ਰੋਜ਼ਾ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਜਲੰਧਰ ਦੇ ਸੌਰਵ ਮਿੱਤਲ ਨੂੰ ਸਰਕਲ ਪ੍ਰਧਾਨ, ਫਿਰੋਜ਼ਪੁਰ ਦੇ ਸਾਰੰਗ ਨੂੰ ਵਰਕਿੰਗ ਪ੍ਰਧਾਨ, ਜਲੰਧਰ ਦੇ ਹੀ ਚੰਦਨ ਕਾਲਰਾ ਨੂੰ ਮੀਤ ਪ੍ਰਧਾਨ, ਚੰਡੀਗੜ੍ਹ ਤੋਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਛੇਵੀਂ ਵਾਰ ਸਰਕਲ ਸਕੱਤਰ, ਧਰਮਪਾਲ ਸਿੰਘ ਜਲੰਧਰ ਨੂੰ ਡਿਪਟੀ ਸਰਕਲ ਸਕੱਤਰ, ਰਵਿੰਦਰ ਸਿੰਘ ਚੰਡੀਗੜ੍ਹ ਨੂੰ ਕੈਸ਼ੀਅਰ, ਕਸ਼ਕਦੀਪ ਕਪੂਰਥਲਾ, ਵਿਪਨ ਕੁਮਾਰ ਅੰਮ੍ਰਿਤਸਰ, ਪ੍ਰਗਟ ਸਿੰਘ ਪਟਿਆਲਾ, ਅਰਵਿੰਦਰ ਸਿੰਘ ਹੁਸ਼ਿਆਰਪੁਰ, ਗਗਨਦੀਪ ਸਿੰਘ ਸੰਗਰੂਰ ਅਤੇ ਜਸਵਿੰਦਰ ਸਿੰਘ ਚੰਡੀਗੜ੍ਹ ਨੂੰ ਅਸਿਸਟੈਂਟ ਸਰਕਲ ਸਕੱਤਰ, ਹਰਜੀਤ ਸਿੰਘ ਫਿਰੋਜ਼ਪੁਰ ਨੂੰ ਅਸਿਸਟੈਂਟ ਕੈਸ਼ੀਅਰ, ਹਰਵਿੰਦਰ ਸਿੰਘ ਜਲੰਧਰ ਨੂੰ ਸੰਗਠਨ ਸਕੱਤਰ ਅਤੇ ਹਰਿੰਦਰ ਸਿੰਘ ਚੰਡੀਗੜ੍ਹ ਨੂੰ ਆਡੀਟਰ ਨਿਯੁਕਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…