Share on Facebook Share on Twitter Share on Google+ Share on Pinterest Share on Linkedin ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਦੀ ਚੋਣ, ਸਕੱਤਰ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਸਾਰਿਆਂ ਰਾਇ ਤੇ ਇੱਕਜੁੱਟਤਾ ਨਾਲ ਸਕੂਲਾਂ ਦੇ ਮਸਲੇ ਹੱਲ ਕੀਤੇ ਜਾਣਗੇ: ਡਾ. ਰਵਿੰਦਰ ਮਾਨ ਨਬਜ਼-ਏ-ਪੰਜਾਬ, ਮੁਹਾਲੀ, 1 ਨਵੰਬਰ: ਰੀਕੋਗਨਾਇਜਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੰਸਥਾ ਦੇ ਸਾਬਕਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸ਼ਾਸਤਰੀ ਮਾਡਲ ਸਕੂਲ ਮੁਹਾਲੀ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲ ਪ੍ਰਬੰਧਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਡਾ. ਮਾਨ ਨੇ ਕਿਹਾ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੀਆਂ ਸਾਰੀਆਂ ਸਮੱਸਿਆਵਾਂ ਇੱਕਜੱੁਟਤਾ ਨਾਲ ਹੀ ਹੱਲ ਹੋ ਸਕਦੀਆਂ ਹਨ। ਲਿਹਾਜ਼ਾ ਇਸ ਮੁੱਦੇ ’ਤੇ ਰਾਸਾ ਦੇ ਸਾਂਝੇ ਬੈਨਰ ਹੇਠ ਇੱਕਜੁੱਟ ਹੋਣ ਦੀ ਸਖ਼ਤ ਲੋੜ ਹੈ। ਇਸ ਮੌਕੇ ਜਨਰਲ ਹਾਊਸ ਵਿੱਚ ਰਾਸਾ ਦੇ ਸੀਨੀਅਰ ਆਗੂ ਸਕੱਤਰ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦੋਂਕਿ ਰਜਨੀਸ਼ ਕੁਮਾਰ ਮੁਹਾਲੀ ਨੂੰ ਜਨਰਲ ਸਕੱਤਰ ਥਾਪਿਆ ਗਿਆ। ਇੰਜ ਹੀ ਸੁਖਜਿੰਦਰ ਸਿੰਘ ਗਿੱਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਰਾਸਾ ਦੇ ਸਰਪ੍ਰਸਤ ਡਾ. ਰਵਿੰਦਰ ਸਿੰਘ ਮਾਨ ਅਤੇ ਹੋਰਨਾਂ ਆਗੂਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਗੂੜ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੰਦਿਆਂ ਸਕੂਲਾਂ ਦੇ ਮਸਲੇ ਹੱਲ ਕਰਵਾਉਣ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਹੁਦਾ ਸੰਭਾਲਣ ਉਪਰੰਤ ਨਵੇਂ ਪ੍ਰਧਾਨ ਸਕੱਤਰ ਸਿੰਘ ਸੰਧੂ ਨੇ ਕਿਹਾ ਉਹ ਐਫੀਲੀਏਟਿਡ ਸਕੂਲਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸਕੂਲਾਂ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਰਾਸਾ ਦੇ ਬੈਨਰ ਹੇਠ ਇਕੱਠੇ ਹੋਣ ਅਤੇ ਇੱਕਜੁੱਟਤਾ ਨਾਲ ਸਕੂਲਾਂ ਦੀਆਂ ਸਮੱਸਿਆ ਦੇ ਹੱਲ ਲਈ ਹੰਭਲਾ ਮਾਰਨ। ਪੰਜਾਬ ਭਰ ਤੋਂ ਆਏ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸਕੂਲਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਦਿਆਰਥੀਆਂ ਦੇ ਚਰਿੱਤਰ ਉਸਾਰੀ ’ਤੇ ਚਰਚਾ ਕਰਦਿਆਂ ਕਿਹਾ ਲੰਮੇ ਸਮੇਂ ਤੋਂ ਪ੍ਰਾਈਵੇਟ ਸਕੂਲ ਜੋ ਹਿੱਸੇਦਾਰੀ ਪਾ ਰਹੇ ਹਨ, ਉਸ ਬਦਲੇ ਸਰਕਾਰਾਂ ਤੋਂ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਬਾਕੀ ਅਹੁਦੇਦਾਰਾਂ ਦੀ ਜਲਦੀ ਚੋਣ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਇਕਾਈਆਂ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਮੁਕਤਸਰ, ਹਰਜੀਤ ਸਿੰਘ ਬਰਾੜ ਮੁਕਤਸਰ, ਗੁਰਦੀਪ ਸਿੰਘ ਮਾਨਸਾ, ਜਸਵਿੰਦਰ ਸਿੰਘ ਮਾਨਸਾ, ਸਰਬਜੀਤ ਸਿੰਘ ਮਾਨਸਾ, ਜਸਦੇਵ ਸਿੰਘ ਮਾਨਸਾ, ਗੁਰਸੇਵਕ ਸਿੰਘ ਬਰਾੜ ਬਠਿੰਡਾ, ਕੁਲਦੀਪ ਸਿੰਘ ਬਠਿੰਡਾ, ਹਰਪ੍ਰੀਤ ਸਿੰਘ ਪੁਰਬਾ ਮਾਨਸਾ, ਹਰਦੀਪ ਸਿੰਘ ਜਟਾਣਾ, ਗੁਰਦੀਪ ਸਿੰਘ, ਸੁਖਜਿੰਦਰ ਸਿੰਘ ਗਿੱਲ ਤਰਨਤਾਰਨ, ਰਮਨਪ੍ਰੀਤ ਸਿੰਘ ਗਿੱਲ ਤਰਨਤਾਰਨ, ਅਮਰਬੀਰ ਸਿੰਘ ਕੰਗ, ਪ੍ਰੋ. ਜਸਬੀਰ ਸਿੰਘ ਕਪੂਰਥਲਾ, ਐਸਐਸ ਬੇਦੀ ਨਾਭਾ, ਅਲੋਕ ਮੁਖੀਜਾ ਨਾਭਾ ਅਤੇ ਸੁਖਮਿੰਦਰ ਸਿੰਘ ਮੋਗਾ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ