Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ, 9 ਅਪਰੈਲ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਬਰੀਜਾ ਕਾਰ ਵੀ ਬਰਾਮਦ ਕਰ ਲਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਕਿਲਾ ਕੰਪਲੈਕਸ ਖਰੜ ਤੋਂ ਬਰੀਜਾ ਕਾਰ ਦੀ ਟਰਾਈ ਲੈਣ ਸਮੇਂ ਕਾਰ ਖੋਹ ਕਰਨ ਵਾਲੇ ਇਸ ਵਿਅਕਤੀ ਨੂੰ ਸੀਆਈਏ ਸਟਾਫ਼ ਮੁਹਾਲੀ ਕੈਂਪ ਐੱਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਗਮੋਹਣ ਸਿੰਘ ਵਾਸੀ ਪਿੰਡ ਮੁੱਲਾਂਪੁਰ ਤਹਿਸੀਲ ਬਸੀ ਪਠਾਣਾ, ਜਿਲਾ ਫਤਿਹਗੜ੍ਹ ਸਾਹਿਬ ਨੇ ਰਿਪੋਰਟ ਲਿਖਵਾਈ ਸੀ ਕਿ ਉਹ ਕਿਲਾ ਕੰਪਲੈਕਸ ਖਰੜ ਵਿਖੇ ਦੁਕਾਨ ਨੰਬਰ 8 ਵਿੱਚ ਨਿਊ ਨੌਰਥ ਨਾਮ ਤੇ ਕਾਰਾਂ ਦੀ ਸੇਲ-ਪੁਰਚੇਜ ਦਾ ਕੰਮ ਕਰਦਾ ਹੈ। ਉਸ ਨੇ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਇੱਕ ਨਾਮਾਲੂਮ ਵਿਅਕਤੀ ਉਸ ਕੋਲ਼ ਕਾਰ ਖਰੀਦਣ ਆਇਆ ਸੀ, ਜਿਸ ਨੂੰ ਬਰੀਜਾ ਕਾਰ (ਮਾਡਲ 2018) ਦਿਖਾਈ ਸੀ ਅਤੇ ਟੈੱਸਟ ਡਰਾਈਵ ਲਈ ਕਹਿਣ ’ਤੇ ਉਨ੍ਹਾਂ ਨੇ ਆਪਣਾ ਵਰਕਰ ਬਿੰਦਰ ਸਿੰਘ ਭੇਜਿਆ ਸੀ ਪ੍ਰੰਤੂ ਉਕਤ ਵਿਅਕਤੀ ਬਿੰਦਰ ਸਿੰਘ ਨੂੰ ਲਾਂਡਰਾਂ ਤੋਂ ਸਹੌੜਾ ਸੜਕ ’ਤੇ ਜ਼ਬਰਦਸਤੀ ਉਤਾਰ ਕੇ ਗੱਡੀ ਭਜਾ ਕੇ ਲੈ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਖਰੜ ਵਿੱਚ ਆਈਪੀਸੀ ਦੀ ਧਾਰਾ 379, 406 ਅਧੀਨ ਮਾਮਲਾ ਦਰਜ ਹੋਇਆ ਸੀ ਕਿ ਉਨ੍ਹਾਂ ਦੱਸਿਆ ਕਿ ਸੀਨੀਅਰ ਅਫ਼ਸਰਾਂ ਵੱਲੋਂ ਸੀਆਈਏ ਸਟਾਫ਼ ਨੂੰ ਮੁਕੱਦਮੇ ਦੀ ਤਫ਼ਤੀਸ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਸ ’ਤੇ ਸੀਆਈਏ ਸਟਾਫ਼ ਵੱਲੋਂ ਕਾਰਵਾਈ ਕਰਦੇ ਹੋਏ ਕਾਰ ਖੋਹ ਕੇ ਭੱਜਣ ਵਾਲੇ ਸੁਖਦੀਪ ਸਿੰਘ ਉਰਫ਼ ਸੁੱਖਾ ਸਿੰਘ ਵਾਸੀ ਪਿੰਡ ਚਲਹੇੜੀ, ਰਾਜਪੁਰਾ (ਜ਼ਿਲ੍ਹਾ ਪਟਿਆਲਾ) ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਖੋਹ ਕੀਤੀ ਬਰੀਜਾ ਕਾਰ ਉਸ ਦੀ ਰਿਸ਼ਤੇਦਾਰੀ (ਪਿੰਡ ਫਤਿਹਪੁਰ ਵਿਹੜਾ ਥਾਣਾ ਡੇਰਾਬੱਸੀ, ਜ਼ਿਲ੍ਹਾ ਮੁਹਾਲੀ) ਤੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮੁਹਾਲੀ ਸਮੇਤ ਪਟਿਆਲਾ, ਅੰਬਾਲਾ, ਮੋਗਾ ਅਤੇ ਅੰਮ੍ਰਿਤਸਰ ਅਤੇ ਹੋਰ ਵੱਖ-ਵੱਖ ਥਾਣਿਆਂ ਵਿੱਚ ਗੱਡੀਆਂ ਖੋਹਣ ਅਤੇ ਫਰੌਤੀ ਮੰਗਣ ਦੇ ਪਰਚੇ ਦਰਜ ਹਨ। ਮੁਲਜ਼ਮ ਦੋ ਵਾਰ ਪੁਲੀਸ ਹਿਰਾਸਤ ’ਚੋਂ ਵੀ ਫਰਾਰ ਹੋ ਚੁੱਕਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਪਿਸਤੌਲ ਅਤੇ 2 ਕਾਰਤੂਸ ਸਮੇਤ ਇੱਕ ਵਿਅਕਤੀ ਗ੍ਰਿਫਤਾਰ ਇਸ ਦੌਰਾਨ ਸੀਆਈਏ ਸਟਾਫ ਮੁਹਾਲ਼ੀ ਕੈਂਪ ਐੱਟ ਖਰੜ ਦੀ ਟੀਮ ਨੇ ਇੱਕ ਇੰਨਡੈਵਰ ਗੱਡੀ ਵਿੱਚ ਸਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ .32 ਬੋਰ ਦਾ ਇੱਕ ਨਾਜਾਇਜ ਹਥਿਆਰ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਤੇਜ ਸਿੰਘ ਉਰਫ਼ ਗੁਰੀ ਵਾਸੀ ਪਿੰਡ ਸਠਿਆਲਾ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ (ਹਾਲ ਵਾਸੀ ਜੀਬੀਐਮ ਅਪਾਰਮੈਂਟ ਕੁਰਾਲੀ ਰੋਡ ਖਰੜ) ਆਪਣੀ ਇੰਨਡੈਵਰ ਗੱਡੀ ਵਿੱਚ ਸਵਾਰ ਹੋ ਕੇ ਘੁੰਮ ਰਿਹਾ ਹੈ। ਜਿਸ ਕੋਲ ਨਾਜਾਇਜ਼ ਹਥਿਆਰ ਹੈ। ਜਿਸ ’ਤੇ ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ