ਨਵੀਂ ਆਰੰਭ ਹੋਣ ਵਾਲੀ ਦਿੱਲੀ-ਅੰਮ੍ਰਿਤਸਰ ਬੰਦੇ ਭਾਰਤ ਟਰੇਨ ਨੂੰ ਵਾਇਆ ਮੁਹਾਲੀ ਰੂਟ ਦੇਣ ਦੀ ਮੰਗ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰਾਲੇ ਨੂੰ ਪੱਤਰ ਲਿਖਿਆ

ਨਬਜ਼-ਏ-ਪੰਜਾਬ, ਮੁਹਾਲੀ, 26 ਦਸੰਬਰ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਵੇਂ ਸਾਲ 2024 ਤੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਹੋਣ ਵਾਲੀ ਬੰਦੇ ਭਾਰਤ ਰੇਲ ਨੂੰ ਅੰਬਾਲੇ ਤੋਂ ਵਾਇਆ ਮੁਹਾਲੀ ਰੂਟ ਦਿੱਤਾ ਜਾਵੇ। ਇਸ ਪੱਤਰ ਦੀ ਇੱਕ ਕਾਪੀ ਉਨ੍ਹਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਭੇਜ ਹੈ। ਉਨ੍ਹਾਂ ਕਿਹਾ ਕਿ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦਰਮਿਆਨ ਕਰੀਬ 450 ਕਿੱਲੋਮੀਟਰ ਦਾ ਸਫ਼ਰ ਪੰਜ ਘੰਟਿਆਂ ਵਿੱਚ ਪੂਰਾ ਕਰੇਗੀ। ਫਿਲਹਾਲ ਇਸ ਨੂੰ ਅੰਬਾਲਾ ਅਤੇ ਲੁਧਿਆਣਾ ਵਿੱਚ ਸਟਾਪ ਦਿੱਤਾ ਗਿਆ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਦਾ ਰੇਲਵੇ ਸਟੇਸ਼ਨ ਕਾਫ਼ੀ ਪਹਿਲਾਂ ਬਣਿਆ ਸੀ ਪਰ ਇੱਥੋਂ ਬਹੁਤ ਘੱਟ ਰੇਲ ਆਵਾਜਾਈ ਹੈ। ਹੁਣ ਜਦੋਂ ਬੰਦੇ ਭਾਰਤ ਟਰੇਨ ਸ਼ੁਰੂ ਹੋਣ ਜਾ ਰਹੀ ਹੈ ਤਾਂ ਅੰਬਾਲਾ ਤੋਂ ਇਸ ਦਾ ਰੂਟ ਵਾਇਆ ਚੰਡੀਗੜ੍ਹ ਕੀਤਾ ਜਾ ਸਕਦਾ ਹੈ ਅਤੇ ਮੁਹਾਲੀ ਵਿੱਚ ਸਟਾਪ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੁਹਾਲੀ ਅਤੇ ਚੰਡੀਗੜ੍ਹ ਨੇੜਲੇ ਖੇਤਰ ਦੇ ਲੋਕਾਂ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕਿਉਂ ਜੋ ਇਹ ਟਰੇਨ ਅੰਮ੍ਰਿਤਸਰ ਜਾਣੀ ਹੈ, ਇਸ ਲਈ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਇਸ ਦਾ ਲਾਭ ਉਠਾ ਸਕਣਗੀਆਂ ਅਤੇ ਨਾਲ ਹੀ ਮੁਹਾਲੀ ਦੇ ਰੇਲਵੇ ਸਟੇਸ਼ਨ ਨੂੰ ਇੱਕ ਵਧੀਆ ਟਰੇਨ ਮਿਲ ਸਕੇਗੀ। ਡਿਪਟੀ ਮੇਅਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਤੁਰੰਤ ਲੋੜੀਦੇ ਕਦਮ ਚੁੱਕੇ ਜਾਣ ਅਤੇ ਨਵੀਂ ਚੱਲਣ ਵਾਲੀ ਬੰਦੇ ਭਾਰਤ ਟਰੇਨ ਨੂੰ ਵਾਇਆ ਮੁਹਾਲੀ-ਅੰਮ੍ਰਿਤਸਰ ਦਾ ਰੂਟ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…