Share on Facebook Share on Twitter Share on Google+ Share on Pinterest Share on Linkedin ਲਾਇਬ੍ਰੇਰੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁਹਾਲੀ ਦੇ ਮੇਅਰ ਅਤੇ ਕਮਿਸ਼ਨਰ ਨੂੰ ਮਿਲੇਗਾ ਵਫ਼ਦ: ਪਟਵਾਰੀ ਕੌਂਸਲਰ ਪਟਵਾਰੀ ਵੱਲੋਂ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਤਵੰਤਿਆਂ ਨਾਲ ਮੀਟਿੰਗ ਸ਼ਹਿਰ ਵਾਸੀਆਂ ਨੇ ਕੌਂਸਲਰ ਸੁਖਦੇਵ ਪਟਵਾਰੀ ਨੂੰ ਲਾਇਬ੍ਰੇਰੀ ਕਮੇਟੀ ਦਾ ਪ੍ਰਧਾਨ ਚੁਣਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ: ਮੁਹਾਲੀ ਨਗਰ ਨਿਗਮ ਨੇ ਇੱਥੋਂ ਦੇ ਸੈਕਟਰ-70 ਵਿੱਚ ਪਬਲਿਕ ਲਾਇਬ੍ਰੇਰੀ ਸਥਾਪਿਤ ਕਰਕੇ ਸਟਾਫ਼ ਦੀ ਤਾਇਨਾਤੀ ਤਾਂ ਕਰ ਦਿੱਤੀ ਹੈ ਲੇਕਿਨ ਨਿਗਮ ਪ੍ਰਸ਼ਾਸਨ ਲਾਇਬ੍ਰੇਰੀ ਲਈ ਲੋੜੀਂਦੀਆਂ ਕਿਤਾਬਾਂ ਦੇਣੀਆਂ ਭੁੱਲ ਗਿਆ ਹੈ। ਲਾਇਬ੍ਰੇਰੀ ਨੂੰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਲਾਕੇ ਦੇ ਪਤਵੰਤਿਆਂ ਅਤੇ ਲਾਇਬ੍ਰੇਰੀ ਦੇ ਪਾਠਕਾਂ ਨਾਲ ਮੀਟਿੰਗ ਕੀਤੀ ਅਤੇ ਲਾਇਬ੍ਰੇਰੀ ਵਿੱਚ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਦਿਆਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਕਰਨ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ, ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ ਅਤੇ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇ। ਅਕਾਲੀ ਆਗੂ ਨੇ ਕਿਹਾ ਕਿ ਭਾਵੇਂ ਪਿਛਲੇ ਦਿਨੀਂ ਸੈਕਟਰ-70 ਵਿੱਚ ਪਬਲਿਕ ਲਾਇਬ੍ਰੇਰੀ ਦਾ ਤਾਲਾ ਖੋਲ੍ਹ ਦਿੱਤਾ ਗਿਆ ਹੈ ਪ੍ਰੰਤੂ ਅਜੇ ਤਾਈਂ ਨਗਰ ਨਿਗਮ ਵੱਲੋਂ ਇਕ ਵੀ ਕਿਤਾਬ ਮੁਹੱਈਆ ਨਹੀਂ ਕੀਤੀ ਗਈ। ਮੌਜੂਦਾ ਸਮੇਂ ਵਿੱਚ ਲੋਕਾਂ ਵੱਲੋਂ ਦਾਨ ਕੀਤੀਆਂ ਕਿਤਾਬਾਂ ਨਾਲ ਲਾਇਬ੍ਰੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਸਟਾਫ਼ ਤਾਂ ਰੱਖ ਲਿਆ ਗਿਆ ਹੈ ਪਰ ਸਟਾਫ਼ ਕੋਲ ਨਾ ਤਾਂ ਲਾਇਬ੍ਰੇਰੀ ਨਾਲ ਸਬੰਧਤ ਕੋਈ ਰਜਿਸਟਰ, ਲਾਇਬ੍ਰੇਰੀ ਦੇ ਨਿਯਮ, ਸਕਿਉਰਿਟੀ, ਕਿਤਾਬ ਜਾਰੀ ਕਰਨ ਦਾ ਢੰਗ ਤਰੀਕਾ, ਸਟੇਸ਼ਨਰੀ ਅਤੇ ਨਾ ਹੀ ਕੋਈ ਅਲਮਾਰੀ ਵਗੈਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੁ ਪ੍ਰਬੰਧਾਂ ਦੇ ਚੱਲਦਿਆਂ ਸਟਾਫ਼ ਹਾਲੇ ਕਿਸੇ ਨੂੰ ਕੋਈ ਕਿਤਾਬ ਵੀ ਜਾਰੀ ਨਹੀਂ ਕਰ ਸਕਦਾ ਹੈ। ਲਾਇਬ੍ਰੇਰੀ ਵਿੱਚ ਪੀਣ ਲਈ ਪਾਣੀ, ਸਫ਼ਾਈ, ਪਖਾਨੇ ਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੋਂ ਤੱਕ ਕਿ ਲਾਇਬ੍ਰੇਰੀ ਦੀ ਇਮਾਰਤ ਦੇ ਉੱਤੇ ਲਾਇਬ੍ਰੇਰੀ ਦਾ ਬੋਰਡ ਵੀ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਪਾਰਕ ਦੇ ਗੇਟਾਂ ’ਤੇ ਲਾਇਬ੍ਰੇਰੀ ਵੱਲ ਮੁੜਨ ਲਈ ਦਿਸ਼ਾ ਨਿਰਧਾਰਿਤ ਕੋਈ ਸੰਕੇਤਕ ਬੋਰਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਨਾ ਹੋਣ ਕਰਕੇ ਲਾਇਬ੍ਰੇਰੀ ਦੀ ਇਮਾਰਤ ਦੇ ਆਲੇ ਦੁਆਲੇ ਘਾਹ ਫੂਸ ਖੜਾ ਹੈ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਪਾਠਕਾਂ ਅਤੇ ਮੋਹਤਬਰ ਵਿਅਕਤੀਆਂ ਨੇ ਲਾਇਬ੍ਰੇਰੀ ਦੇ ਸੁਧਾਰ ਲਈ ਕੌਂਸਲਰ ਸੁਖਦੇਵ ਪਟਵਾਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਲਾਇਬ੍ਰੇਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਬਾਕੀ ਦੇ ਅਹੁਦੇਦਾਰ ਨਿਯੁਕਤ ਦੇ ਸਾਰੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਗਏ। ਲਾਇਬ੍ਰੇਰੀ ਦੀ ਸੁੰਦਰਤਾ ਲਈ ਮੌਕੇ ’ਤੇ 6700 ਰੁਪਏ ਫੰਡ ਵੀ ਇਕੱਤਰ ਕੀਤਾ ਗਿਆ ਅਤੇ ਲਾਇਬ੍ਰੇਰੀ ਦਾ ਫੇਸਬੁੱਕ ਪੇਜ਼ ਬਣਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਡੀਐਮਓ (ਸੇਵਾਮੁਕਤ) ਬੇਅੰਤ ਸਿੰਘ, ਡੀਆਈਜੀ (ਸੇਵਾਮੁਕਤ) ਦਰਸ਼ਨ ਸਿੰਘ ਮਹਿੰਮੀ, ਐਸਈ (ਸੇਵਾਮੁਕਤ) ਜੇਐਸ ਭੱਠਲ ਅਤੇ ਕੁਲਬੀਰ ਸਿੰਘ, ਐਸਡੀਓ (ਸੇਵਾਮੁਕਤ) ਦਲਬੀਰ ਸਿੰਘ ਤੇ ਰਜਿੰਦਰ ਗੋਇਲ, ਪ੍ਰੋ. ਗੁਲਦੀਪ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਪਾਲ ਸਿੰਘ ਗਿੱਲ, ਤਰਲੋਚਨ ਸਿੰਘ, ਸੁਸ਼ੀਲ ਸਿੰਗਲਾ, ਜਗਦੀਸ਼ ਸਾਹਨੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ