Nabaz-e-punjab.com

ਵੂਮੈਨ ਕਲਚਰਲ ਗਰੁੱਪ ਵੱਲੋਂ ਸੈਕਟਰ-70 ਵਿੱਚ ‘ਤੀਆਂ ਤੀਜ਼ ਦੀਆਂ’ ਮੇਲਾ ਕਰਵਾਉਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਵੂਮੈਨ ਕਲਚਰ ਗਰੁੱਪ ਸੈਕਟਰ-70 ਮੁਹਾਲੀ ਵੱਲੋਂ ‘ਤੀਆਂ ਤੀਜ ਦੀਆਂ’ ਮੇਲਾ 3 ਅਗਸਤ 2019 ਨੂੰ ਮਨਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਸ੍ਰੀਮਤੀ ਸੁਖਵਿੰਦਰ ਕੌਰ ਨੇ ਕਿਹਾ ਕਿ ਖਪਤਕਾਰਾਂ ਯੁੱਗ ਵਿੱਚ ਪਰਿਵਾਰਿਕ ਰਿਸ਼ਤੇ ਤੇ ਭਾਈਚਾਰਕ ਮੋਹ ਖਤਮ ਹੁੰਦਾ ਜਾ ਰਿਹਾ ਹੈ। ਮਨੁੱਖਾਂ ਵਿੱਚ ਪ੍ਰੇਮ ਭਾਵਨਾ ਤੇ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਕਰਨ ਲਈ ਗਰੁੱਪ ਵੱਲੋਂ ਦੂਜਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਅੱਜ ਇੱਥੇ ਸ੍ਰੀਮਤੀ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਭੁੱਲਰ ਅਤੇ ਸ੍ਰੀਮਤੀ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਤੀਆਂ ਨੂੰ ਰਿਵਾਇਤੀ ਢੰਗ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਇਕ ਕੰਧ ਉੱਪਰ ਪੰਜਾਬੀ ਸੱਭਿਆਚਾਰ ਦੀਆਂ ਭੁੱਲੀਆਂ ਵਿੱਸਰੀਆਂ ਚੀਜ਼ਾਂ ਫੁਲਕਾਰੀ, ਚਰਖਾ, ਪੱਖੀ , ਵੋਹਟੀ, ਪੀੜੀ, ਦਰੀਆਂ, ਖੇਸ ਆਦਿ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਮੈਡਮ ਸੋਭਾ ਗੌਰੀਆ, ਨਰਿੰਦਰ ਕੌਰ ਤੇ ਨੀਲਮ ਚੋਪੜਾ ਦੀ ਅਗਵਾਈ ‘ਚ ਗਿੱਧਾ ਟੀਮ ਗਿੱਧੇ ਦਾ ਪਰਦਰਸ਼ਨ ਕਰੇਗੀ। ਮੈਡਮ ਸੀਮਾ, ਨੀਲਮ ਧੂਰੀਆ ਤੇ ਮਨੂ ਦੀ ਟੀਮ ਗਿੱਧੇ ਲਈ ਬੋਲੀਆਂ ਪਾਵੇਗੀ। ਮੇਲੇ ਵਿੱਚ ਢੋਲ ਤੇ ਚਿਮਟੇ ਦੀ ਥਾਪ ’ਤੇ ਸਮੂਹਿਕ ਡਾਂਸ ਅਤੇ ਅਖੀਰ ਵਿੱਚ ਡੀਜੇ ਉੱਪਰ ਨੱਚਣ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਦੇ ਆਖੀਰ ਵਿੱਚ ਸਭ ਲਈ ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…