Share on Facebook Share on Twitter Share on Google+ Share on Pinterest Share on Linkedin ਪਾਰਕ ਵਿੱਚ ਸੈਰ ਕਰਨ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ: ਸਥਾਨਕ ਫੇਜ਼-8 ਵਿੱਚ ਸਥਿਤ ਲਈਅਰ ਵੈਲੀ ਵਿੱਚ ਕਸਰਤ ਕਰਨ ਆਏ ਇੱਕ ਅਣਪਛਾਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 24-25 ਸਾਲ ਉਮਰ ਦਾ ਇੱਕ ਨੌਜਵਾਨ ਅੱਜ ਸਵੇਰੇ ਲਈਅਰ ਵੈਲੀ ਵਿੱਚ ਦੌੜ ਲਗਾ ਰਿਹਾ ਸੀ ਅਤੇ ਪੌਣੇ ਸੱਤ ਵਜੇ ਦੇ ਕਰੀਬ ਅਚਾਨਕ ਚੱਕਰ ਆ ਜਾਣ ਕਾਰਨ ਡਿੱਗ ਪਿਆ। ਫੇਜ਼ 10 ਦੇ ਕੌਂਸਲਰ ਸ੍ਰੀ ਗੁਰਮੀਤ ਸਿੰਘ ਵਾਲੀਆ ( ਜਿਹੜੇ ਰੋਜਾਨਾ ਇਸ ਵੈਲੀ ਵਿੱਚ ਸੈਰ ਕਰਨ ਜਾਂਦੇ ਹਨ) ਨੇ ਦੱਸਿਆ ਕਿ ਉਹ ਸਵੇਰੇ ਵੈਲੀ ਵਿੱਚ ਸੈਰ ਕਰ ਰਹੇ ਸਨ ਜਦੋੱ ਅਚਾਨਕ ਉਹਨਾਂ ਨੇ ਦੌੜ ਲਗਾ ਰਹੇ ਇੱਕ ਨੌਜਵਾਨ ਨੂੰ ਚੱਕਰ ਖਾ ਕੇ ਡਿੱਗਦਾ ਵੇਖਿਆ। ਉਨ੍ਹਾਂ ਦੱਸਿਆ ਕਿ ਉਹ ਭੱਜ ਕੇ ਉੱਥੇ ਉਸ ਨੌਜਵਾਨ ਕੋਲ ਗਏ ਅਤੇ ਇਸ ਦੌਰਾਨ ਪਾਰਕ ਵਿੱਚ ਸੈਰ ਕਰ ਰਹੇ ਕੁਝ ਹੋਰ ਵਿਅਕਤੀ ਵੀ ਉੱਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਸੀ। ਇਸ ਦੌਰਾਨ ਸੈਰ ਕਰ ਰਹੇ ਲੋਕਾਂ ਵਲੋੱ ਵੈਲੀ ਦੇ ਸੁਰਖਿਆ ਗਾਰਡਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਅਤੇ ਸੁਰਖਿਆ ਗਾਰਡਾਂ ਵਲੋੱ ਪੁਲੀਸ ਕੰਟਰੋਲ ਰੂਮ ਵਿੱਚ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੀਸੀਆਰ ਵੈਨ ਮੌਕੇ ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਸੈਰ ਕਰ ਰਹੇ ਲੋਕਾਂ ਵਲੋੱ ਬੇਹੋਸ਼ ਨੌਜਵਾਨ ਨੂੰ ਤੁਰਤ ਫੁਰਤ ਵਿੱਚ ਪੀਸੀਆਰ ਵੈਨ ਤੱਕ ਪਹੁੰਚਾਇਆ ਗਿਆ ਅਤੇ ਪੀਸੀਆਰ ਦੇ ਕਰਮਚਾਰੀਆਂ ਵੱਲੋਂ ਉਸ ਨੌਜਵਾਨ ਨੂੰ ਹਸਤਪਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋੱ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਨ ਸੈਕਟਰ 52 ਦੇ ਵਸਨੀਕ ਅਜੀਤ ਕੁਮਾਰ ਵਜੋੱ ਹੋਈ ਹੈ। ਮ੍ਰਿਤਕ ਦੀ ਪਹਿਚਾਨ ਹੋਣ ਉਪਰੰਤ ਪੁਲੀਸ ਵਲੋੱ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕੁਦਰਤੀ ਮੌਤ ਦਾ ਲੱਗਦਾ ਹੈ ਅਤੇ ਇਹ ਲੱਗਦਾ ਹੈ ਕਿ ਮ੍ਰਿਤਕ ਦੌੜ ਲਗਾਉਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋੱ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੁਲੀਸ ਵਲੋੱ ਸੀ.ਆਰ.ਪੀ. ਸੀ ਦੀ ਧਾਰਾ 174 ਅਧੀਨ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ