Share on Facebook Share on Twitter Share on Google+ Share on Pinterest Share on Linkedin ਸਿਹਤ, ਟਰੈਫ਼ਿਕ, ਪਾਰਕਿੰਗ ਪ੍ਰਦੂਸ਼ਣ ਦੇ ਹੱਲ ਲਈ ਸਾਈਕਲ ਗਿਰੀ ਗਰੁੱਪ ਕੀਤਾ ਸਥਾਪਿਤ ਗਰੁੱਪ ਦੇ ਮੈਂਬਰਾਂ ਨੇ ਮੇਅਰ ਕੁਲਵੰਤ ਸਿੰਘ ਨੂੰ ਦਿੱਤਾ ਮੰਗ ਪੱਤਰ, ਸ਼ਹਿਰ ਵਿੱਚ ਸਾਈਕਲ ਟਰੈਕ ਬਣਾਉਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਾਗਰੂਕ ਲੋਕਾਂ ਦੀਆਂ ਵੱਧ ਰਹੀਆਂ ਸਮੱਸਿਆਵਾਂ ਸਿਹਤ, ਟਰੈਫ਼ਿਕ, ਪਾਰਕਿੰਗ ਪ੍ਰਦੂਸ਼ਣ ਦੇ ਕੰਟਰੋਲ ਲਈ ਸਾਈਕਲ ਗਿਰੀ ਗਰੁੱਪ ਸਥਾਪਿਤ ਕੀਤਾ ਗਿਆ ਹੈ। ਗਰੁੱਪ ਮੈਂਬਰਾਂ ਨੇ ਅੱਜ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਮੁਹਾਲੀ ਵਿੱਚ ਵੱਖ ਵੱਖ ਥਾਵਾਂ ਉੱਤੇ ਸਾਈਕਲ ਟਰੈਕ ਬਣਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਰਕੀਟਾਂ ਵਿੱਚ ਸਾਈਕਲ ਸਟੈਂਡਾਂ ਦਾ ਪ੍ਰਬੰਧ ਕੀਤਾ ਜਾਵੇ। ਵਫ਼ਦ ਨੇ ਮੇਅਰ ਨੂੰ ਦੱਸਿਆ ਕਿ ਇਸ ਗਰੁੱਪ ਵਿੱਚ ਡਾਕਟਰ, ਇੰਜੀਨੀਅਰ, ਪੁਲੀਸ ਅਫ਼ਸਰ, ਬੈਂਕ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ। ਜਿਨ੍ਹਾਂ ਵੱਲੋਂ ਰੋਜਾਨਾ ਸ਼ਹਿਰ ਵਿੱਚ ਘੁੰਮਦੇ ਲੋਕਾਂ ਨੂੰ ਸਾਇਕਲ ਚਲਾਉਣ ਦੇ ਫਾਇਦਿਆਂ ਬਾਰੇ ਦੱਸਿਆ ਜਾ ਰਿਹਾ ਹੈ। ਡਾ. ਸੁਨੈਨਾ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਪਾਰਕਾਂ ਆਦਿ ਵਿੱਚ ਜਾ ਕੇ ਨੁੱਕੜ ਨਾਟਕਾਂ ਰਾਹੀਂ ਸਾਈਕਲ ਗਿਰੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪੰਜ ਸਾਈਕਲ ਸਟੈਂਡ ਬਣਾਏ ਜਾਣਗੇ। ਜਿੱਥੇ ਕਸਰਤ ਕਰਨ ਲਈ ਅਤੇ ਰੋਜਾਨਾ ਮੋਬਾਇਲ ਐਪ ਰਾਹੀ ਬੁਕਿੰਗ ਕਰਵਾ ਕੇ ਘੰਟਿਆਂ ਦੇ ਹਿਸਾਬ ਨਾਲ ਸਾਇਕਲ ਪ੍ਰਾਪਤ ਕੀਤੇ ਜਾ ਸਕਣਗੇ। ਪੰਜ ਰੁਪਏ ਪ੍ਰਤੀ ਘੰਟਾ ਦੀ ਦਰ ਨਾਲ ਸਾਈਕਲ ਮੁੱਹਈਆਂ ਕਰਵਾਏ ਜਾਣਗੇ। ਜੀਪੀ ਐਸ ਸਿਸਟਮ ਰਾਹੀਂ ਲੈਸ ਸਾਇਕਲ ਦੀ ਚੋਰੀ ਆਦਿ ਵੀ ਨਹੀਂ ਕੀਤੀ ਜਾ ਸਕੇਗੀ ਉਹਨਾਂ ਕਿਹਾ ਕਿ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿਸਟਮ ਚਾਲੂ ਹੋ ਚੁੱਕਿਆ ਹੈ। ਇਸੇ ਲਈ ਤਹਿਤ ਪਿਛਲੇ ਦਿਨੀ ਸੈਕਟਰ-69 ਦੀ ਮੇਨ ਪਾਰਕ ਅਤੇ ਸਿਟੀ ਪਾਰਕ ਸੈਕਟਰ-68 ਵਿਖੇ ਸਾਇਕਲਗਿਰੀ ਗਰੁੱਪ ਸਾਇਕਲ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਕੌਂਸਲਰ ਧਨੋਆ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਲੋਕ ਹੀ ਖਤਮ ਕਰ ਸਕਦੇ ਹਨ। ਸਰਕਾਰਾਂ ਤੋਂ ਉਮੀਦਾਂ ਰੱਖਣੀਆਂ ਭੁਲੇਖੇ ਵਿੱਚ ਰਹਿਣ ਬਰਾਬਰ ਹੈ। ਉਹਨਾਂ ਕਿਹਾ ਕਿ ਅਸੀਂ ਪੱਛਮੀ ਦੇਸ਼ਾਂ ਦੀ ਗੈਰ ਵਿਹਾਰਕ ਕੰਮਾਂ ਦੀ ਰੀਸ ਤਾਂ ਕਰ ਲੈਂਦੇ ਹਾਂ। ਪਰ ਸਾਇਕਲ ਆਦਿ ਚਲਾਉਣ ਦੀ ਉਹਨਾਂ ਦੀ ਚੰਗੀ ਸੋਚ ਨੂੰ ਨਹੀਂ ਅਪਣਾਉਂਦੇ। ਉਹਨਾਂ ਕਿਹਾ ਕਿ ਇਸ ਸੋਚ ਨੂੰ ਹੋਰ ਪ੍ਰਫੂਲਤ ਕਰਨ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਕੌਂਸਲਰ ਜਸਵੀਰ ਕੌਰ ਅਤੱਲੀ ਨੇ ਗਰੁੱਪ ਦਾ ਇਥੇ ਆਉਣ ਤੇ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜਿਕ ਸਮੱਸਿਆਵਾਂ ਤੋੱ ਛੁਟਕਾਰਾ ਪਾਇਆ ਜਾ ਸਕੇ। ਮੁਹਾਲੀ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਸਾਈਕਲ ਗਿਰੀ ਗਰੁੱਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬੀ ਸੜਕਾਂ ਸਮੇਤ ਵੱਡੀਆਂ ਪਾਰਕਾਂ ਵਿੱਚ ਸਾਈਕਲ ਟਰੈਕ ਬਣਾਏ ਜਾਣਗੇ। ਇਸ ਸਬੰਧੀ ਉਨ੍ਹਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨਾਲ ਵੀ ਫੋਨ ’ਤੇ ਤਾਲਮੇਲ ਕੀਤਾ। ਜਿਨ੍ਹਾਂ ਨੇ ਵੀ ਸਾਈਕਲ ਟਰੈਕ ਬਣਾਉਣ ਦਾ ਭਰੋਸਾ ਦਿੱਤਾ। ਮੇਅਰ ਨੇ ਤਕਨੀਕੀ ਵਿੰਗ ਦੇ ਸਟਾਫ਼ ਨੂੰ ਮੌਕੇ ’ਤੇ ਸੱਦ ਕੇ ਹਦਾਇਤਾਂ ਜਾਰੀ ਕੀਤੀਆਂ ਕਿ ਪਾਇਲਟ ਪ੍ਰਾਜੈਕਟ ਵਜੋਂ ਪਹਿਲਾਂ ਫੇਜ਼-3ਬੀ2 ਦੀ ਮਾਰਕੀਟ ਵਿੱਚ ਸਾਈਕਲ ਸਟੈਂਡ ਬਣਾਇਆ ਜਾਵੇ ਅਤੇ ਵੱਖ ਵੱਖ ਪਾਰਕਾਂ ਵਿੱਚ ਸਾਈਕਲ ਟਰੈਕ ਬਣਾਉਣ ਲਈ ਢੁਕਵੀਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇੰਝ ਹੀ ਫੇਜ਼-9 ਅਤੇ ਫੇਜ਼-10 ਦੀ ਡਿਵਾਈਡਰ ਰੋਡ ਅਤੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਤੱਕ ਮੁਹਾਲੀ ਦੀ ਹੱਦ ਸਾਈਕਲ ਟਰੈਕ ਬਣਾਉਣ ਲਈ ਸਰਵੇ ਕੀਤਾ ਜਾਵੇ। ਇਸ ਮੌਕੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਅਤੇ ਹਰਪਾਲ ਸਿੰਘ ਚੰਨਾ, ਅਰੁਣ ਗੋਇਲ, ਅਧਿਆਪਕਾਂ ਰਜਨੀ ਬਜਾਜ, ਇੰਦਰਪਾਲ ਸਿੰਘ ਧਨੋਆ, ਬੈਂਕ ਅਧਿਕਾਰੀ ਸਿਮਰਤਪਾਲ ਸਿੰਘ, ਆਈਟੀ ਕੰਪਨੀ ’ਚੋਂ ਮਨਜੋਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਅਭਿਸ਼ੇਕ ਪੁਰੀ, ਸਿਹਤ ਮੁਲਾਜ਼ਮ ਹੰਸਪ੍ਰੀਤ ਕੌਰ, ਕਾਰੋਬਾਰੀ ਹਰਿੰਦਰ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ