Share on Facebook Share on Twitter Share on Google+ Share on Pinterest Share on Linkedin ‘ਸੰਵਿਧਾਨ ਅਤੇ ਦੇਸ਼ ਦੀ ਰਾਖੀ ਲਈ ਕਾਂਗਰਸ ਦੀ ਜੰਗ ਜਾਰੀ’: ਬਲਬੀਰ ਸਿੱਧੂ ਮੈਂ ਮੁਹਾਲੀ ਲਈ ਸਿੱਧੂ ਵਰਗਾ ਲੀਡਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਮਿਲਿਆ: ਰਾਜਾ ਵੜਿੰਗ ਭਾਜਪਾ ‘ਆਪ’ ਆਰਐੱਸਐੱਸ ਦੀ ਜੋੜੀ ਦੇਸ਼ ਨੂੰ ਤੋੜਨ ਵਿੱਚ ਕਾਮਯਾਬ ਨਹੀਂ ਹੋਵੇਗੀ: ਡਾਲਵੀ ਨਬਜ਼-ਏ-ਪੰਜਾਬ, ਮੁਹਾਲੀ, 31 ਮਈ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਵਿਖੇ ਇੱਕ ਵਿਸ਼ਾਲ ‘ਸੰਵਿਧਾਨ ਬਚਾਓ ਰੈਲੀ‘ ਦੀ ਅਗਵਾਈ ਕੀਤੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਕਈ ਪ੍ਰਮੁੱਖ ਲੀਡਰਾਂ ਨੇ ਹਿੱਸਾ ਲਿਆ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ, ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ, ਇੰਦਰਬੀਰ ਸਿੰਘ ਬੁਲਾਰਿਆ, ਡੇਰਾਬੱਸੀ ਦੇ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਕਈ ਵੱਡੇ ਲੀਡਰ ਸ਼ਾਮਲ ਸਨ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ, ਆਮ ਆਦਮੀ ਪਾਰਟੀ ਅਤੇ ਆਰ.ਐੱਸ.ਐੱਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ, ’’ਦੇਸ਼ ‘ਚ ਲਗਾਤਾਰ ਚੱਲ ਰਹੀ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਦੇ ਖਿਲਾਫ ਕਾਂਗਰਸ ਪਾਰਟੀ ਹਰ ਮੰਚ ‘ਤੇ ਆਪਣੀ ਆਵਾਜ਼ ਉਠਾ ਰਹੀ ਹੈ।’’ ਬਲਬੀਰ ਸਿੱਧੂ ਦੀ ਸ਼ਲਾਘਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ, ’’ਜਦੋਂ ਬਲਬੀਰ ਜੀ ਕਿਸੀ ਨਾਰਾਜ਼ਗੀ ਕਾਰਨ ਪਾਰਟੀ ਛੱਡ ਕੇ ਚਲੇ ਗਏ ਸਨ, ਤਾਂ ਮੈਂ ਮੁਹਾਲੀ ਲਈ ਉਨ੍ਹਾਂ ਵਰਗਾ ਲੀਡਰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬਲਬੀਰ ਜੀ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ।’’ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ’’ਭਾਜਪਾ ਅਤੇ ਆਰ.ਐੱਸ.ਐੱਸ ਦੀ ਜੋੜੀ ਦੇਸ਼ ਨੂੰ ਧਰਮਾਂ ਦੇ ਨਾਂਅ ‘ਤੇ ਵੰਡਣ ਵਿੱਚ ਲੱਗੀ ਹੋਈ ਹੈ। ਇਹ ਲੋਕ ਨਾ ਸਿਰਫ਼ ਸੰਵਿਧਾਨ ਦੀਆਂ ਧਾਰਾਵਾਂ ਨੂੰ ਕੁਰਬਾਨ ਕਰ ਰਹੇ ਹਨ, ਸਗੋਂ ਲੋਕਾਂ ਦੀ ਆਜ਼ਾਦੀ, ਰੋਜ਼ਗਾਰ, ਅਤੇ ਹੱਕ ਵੀ ਖੋਹ ਰਹੇ ਹਨ।’’ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਵੀ ਇਸ ਰੈਲੀ ‘ਚ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ, ਕੇ.ਪੀ ਨੇ ਕਿਹਾ, ’’ਆਪ ਵੀ ਹੁਣ ਭਾਜਪਾ ਦੀ ਬੀ ਟੀਮ ਬਣ ਚੁੱਕੀ ਹੈ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਨ੍ਹਾਂ ਦੀ ਚੁੱਪੀ ਅਤੇ ਭਾਜਪਾ ਨਾਲ ਮਿਲੀਭੁਗਤ ਹੁਣ ਸਾਡੇ ਦੇਸ਼ ਅਤੇ ਸੰਵਿਧਾਨ ਲਈ ਖਤਰਾ ਬਣ ਚੁੱਕੀ ਹੈ। ਜਿਨ੍ਹਾਂ ਨੇ ਬਦਲਾਅ ਦੇ ਨਾਅਰੇ ‘ਤੇ ਸਰਕਾਰ ਬਣਾਈ, ਉਹ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾ ਰਹੇ ਹਨ। ਲੇਕਿਨ ਕਾਂਗਰਸ ਪਾਰਟੀ ਇਸ ਲੜਾਈ ਨੂੰ ਪੂਰੇ ਜੋਸ਼ ਨਾਲ ਲੜ ਰਹੀ ਹੈ ਅਤੇ ਇਸ ਵਿੱਚ ਸਾਨੂੰ ਲੋਕਾਂ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ।’’ ਇਕੱਠ ਨੂੰ ਸੰਬੋਧਨ ਕਰਦਿਆਂ ਰੈਲੀ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਇਸ ਦੇਸ਼ ਦੀ ਰੂਹਅੌਸਾਡਾ ਸੰਵਿਧਾਨ, ਸਾਡਾ ਲੋਕਤੰਤਰ ਅਤੇ ਸਾਡਾ ਭਾਈਚਾਰਾ, ਅੱਜ ਖਤਰੇ ਵਿੱਚ ਹੈ। ਪਰ ਕਾਂਗਰਸ, ਇੱਕੋ-ਇੱਕ ਰਾਸ਼ਟਰੀ ਤਾਕਤ ਵਜੋਂ, ਇਸ ਦੀ ਰਾਖੀ ਦੀ ਲੜਾਈ ਲੜ ਰਹੀ ਹੈ। ਅਸੀਂ ਇਹ ਤਾਨਾਸ਼ਾਹੀ, ਜੋ ਭਾਜਪਾ ਅਤੇ ਆਰ.ਐੱਸ.ਐੱਸ ਵੱਲੋਂ ਦੇਸ਼ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਨਹੀਂ ਵਧਣ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਸਿਰਫ਼ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜੀ, ਸਗੋਂ ਅੱਜ ਵੀ ਸਾਡੀ ਪਾਰਟੀ ਜਨਤਾ ਦੀ ਆਵਾਜ਼ ਬਣੀ ਹੋਈ ਹੈ। ਸਿੱਧੂ ਨੇ ਭਾਵੁਕ ਲਹਿਜ਼ੇ ‘ਚ ਆਉਣ ਵਾਲੀਆਂ ਚੋਣਾਂ ਨੂੰ ਇਕ ਆਮ ਚੋਣ ਨਹੀਂ, ਸਗੋਂ ’’ਇਕ ਸੰਵਿਧਾਨਕ ਜੰਗ’’ ਦੱਸਿਆ। ਰੈਲੀ ਵਿੱਚ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਪਾਰਟੀ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਬਾਰੇ ਸਿੱਧੂ ਨੇ ਕਿਹਾ, ’’ਪੂਰਾ ਮੁਹਾਲੀ ਸਾਡਾ ਪਰਿਵਾਰ ਹੈ, ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਤੁਹਾਡੇ ਵਰਗਾ ਪ੍ਰਧਾਨ ਸਾਡੀ ਪਾਰਟੀ ਨਾਲ 35 ਸਾਲਾਂ ਤੋਂ ਜੁੜਿਆ ਹੋਇਆ ਹੈ। ਤੁਸੀਂ ਹਰ ਸਮੇਂ ‘ਤੇ ਪਾਰਟੀ ਦੇ ਨਾਲ ਖੜੇ ਸੀ, ਜਿਸ ਕਾਰਨ ਅੱਜ ਤੁਸੀਂ ਇਹਨੇ ਵੱਡੇ ਪੱਧਰ ਤੇ ਆਏ ਹੋ, ਮੈਂ ਤੁਹਾਨੂੰ ਇਹ ਯਕੀਨ ਦਵਾਉਂਦਾ ਹਾਂ ਕਿ ਅਸੀਂ ਸੂਬੇ ਅਤੇ ਮੋਹਾਲੀ ਦੇ ਵਿਕਾਸ ਲਈ ਇਕੱਠੇ ਮਿਲ ਕੇ ਕੰਮ ਕਰਦੇ ਰਹਾਂਗੇ।’’ ਸਿੱਧੂ ਨੇ ਕਿਹਾ, ’’ਇਹ ਚੋਣ ਸਿਰਫ਼ ਇੱਕ ਪਾਰਟੀ ਦੀ ਜਿੱਤ ਜਾਂ ਹਾਰ ਨਹੀਂ, ਇਹ ਲੋਕਾਂ ਦੀ ਲੜਾਈ ਹੋਵੇਗੀ, ਲੋਕਾਂ ਲਈ, ਰੋਟੀ ਲਈ, ਰੋਜ਼ਗਾਰ ਲਈ, ਆਜ਼ਾਦੀ ਲਈ, ਅਤੇ ਉਨ੍ਹਾਂ ਦੇ ਭਵਿੱਖ ਲਈ। ਅਸੀਂ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਅਤੇ ਆਮ ਆਦਮੀ ਪਾਰਟੀ ਦੀ ਨਾਟਕਬਾਜ਼ੀ ਨੂੰ ਠੋਕਰ ਮਾਰਾਂਗੇ। ਪੰਜਾਬ ਅਤੇ ਦੇਸ਼ ਦੇ ਲੋਕ ਕਾਂਗਰਸ ਦੇ ਹੱਕ ਵਿੱਚ ਫੈਸਲਾ ਲੈਣਗੇ, ਜਿਸ ਕਾਰਨ ਇਹ ਨਵੀਂ ਇਤਿਹਾਸਕ ਲਹਿਰ ਬਣੇਗੀ।’’ ਸਿੱਧੂ ਨੇ ਲੋਕਾਂ ਨੂੰ ਜਾਗਰੂਕ ਹੋਣ ਅਤੇ ਜ਼ਮੀਨੀ ਪੱਧਰ ‘ਤੇ ਆਪਣੇ ਹੱਕਾਂ ਅਤੇ ਫਰਜ਼ਾਂ ਬਾਰੇ ਸਮਝਣ ਦੀ ਅਪੀਲ ਕਰਦਿਆਂ ਆਖ਼ੀਰ ਵਿੱਚ ਕਿਹਾ, ’’ਸਾਡੀ ਇਹ ਮੁਹਿੰਮ ਕਿਸੇ ਚੋਣ ਜਿੱਤਣ ਦੀ ਰਣਨੀਤੀ ਨਹੀਂ, ਇਹ ਸਾਡੇ ਸੰਵਿਧਾਨ ਨੂੰ, ਸਾਡੇ ਲੋਕਤੰਤਰ ਨੂੰ, ਸਾਡੀ ਆਜ਼ਾਦੀ ਨੂੰ ਬਚਾਉਣ ਦੀ ਲੜਾਈ ਹੈ। ਅਸੀਂ ਹਰ ਪਿੰਡ, ਹਰ ਸ਼ਹਿਰ, ਹਰ ਗਲੀ ਵਿੱਚ ਜਾ ਕੇ ਲੋਕਾਂ ਨੂੰ ਇਹ ਸੱਚ ਦੱਸਾਂਗੇ ਕਿ ਕਾਂਗਰਸ ਹੀ ਉਹ ਤਾਕਤ ਹੈ ਜੋ ਸੱਚਮੁੱਚ ਲੋਕਾਂ ਦੀ ਆਵਾਜ਼ ਬਣੀ ਹੋਈ ਹੈ ਅਤੇ ਅੱਗੇ ਵੀ ਬਣੀ ਰਹੇਗੀ। ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਸਾਡੀ ਲੜਾਈ ਅੱਜ ਵੀ ਜਾਰੀ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਖੀਰ ਵਿੱਚ ਸਮੂਹ ਮੁਹਾਲੀ ਨਿਵਾਸੀਆਂ, ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੌਂਸਲਰ ਸਾਹਿਬਾਨਾਂ, ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇਸ ਰੈਲੀ ਵਿੱਚ ਵੱਢੇ ਪੱਧਰ ‘ਤੇ ਸ਼ਮੂਲੀਅਤ ਕਰਕੇ ਇਸ ਨੂੰ ਸਫ਼ਲ ਬਣਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸੀਨੀਅਰ ਆਗੂ ਕਮਲਜੀਤ ਸਿੰਘ ਚਾਵਲਾ, ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਕੌਂਸਲਰ ਕਮਲ ਕਿਸ਼ੋਰ ਸ਼ਰਮਾ, ਵਿਜੈ ਸ਼ਰਮਾ ਟਿੰਕੂ, ਮਹਿਲਾ ਕਾਂਗਰਸ ਆਗੂ ਸਵਰਨਜੀਤ ਕੌਰ, ਓਬੀਸੀ ਸੈੱਲ ਦੇ ਚੇਅਰਮੈਨ ਰਜਿੰਦਰ ਸਿੰਘ ਧਰਮਗੜ੍ਹ, ਮੋਹਨ ਸਿੰਘ ਬਠਲਾਣਾ, ਜਤਿੰਦਰ ਸਿੰਘ ਸੋਢੀ, ਲਖਵੀਰ ਸਿੰਘ ਲੱਖਾ ਪਹਿਲਵਾਨ, ਆਸ਼ੂ ਵੈਦ, ਕੁਲਬੀਰ ਸਿੰਘ ਫੇਜ਼-4 ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਾਂਗਰਸੀ ਵਰਕਰ ਅਤੇ ਸਿੱਧੂ ਪਰਿਵਾਰ ਦੇ ਸਮਰਥਕ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ