ਸਕੂਲੀ ਬੱਚਿਆਂ ਵਿੱਚ ਅੰਤਰਮੁਖੀ ਪ੍ਰਤਿਭਾ ਉਭਾਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ:
ਗੁਰੂ ਨਾਨਕ ਟਰੱਸਟ ਫ਼ਾਰ ਚੈਰੀਟੇਬਲ ਵੱਲੋਂ ਵਿਸ਼ਵ ਗੈਰ-ਸਰਕਾਰੀ ਸੰਸਥਾਵਾਂ (ਐਨਜੀਓ) ਦਿਵਸ ਮੌਕੇ ’ਤੇ ਸ੍ਰੀ ਗੁਰੂ ਅਮਰਦਾਸ ਸਕੂਲ ਮੁਹਾਲੀ ਵਿਖੇ ਵਿਦਿਆਰਥੀਆਂ ਵਿੱਚ ਅੰਤਰਮੁਖੀ ਪ੍ਰਤਿਭਾ ਉਭਾਰਨ ਲਈ ਗੁਰਦੀਪ ਗੁਰੂ ਦੀ ਨਿਗਰਾਨੀ ਹੇਠ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਭਾਸ਼ਣ ਪ੍ਰਤੀਯੋਗਤਾ, ਸੁੰਦਰ ਲਿਖਾਈ, ਕਵਿਤਾ ਉਚਾਰਨ ਅਤੇ ਡਰਾਇੰਗ ਸ਼ਾਮਲ ਸਨ। ਇਸ ਦੌਰਾਨ ਬੱਚਿਆਂ ਨੂੰ ਕਾਪੀਆਂ-ਕਿਤਾਬਾਂ ਅਤੇ ਹੋਰ ਪੜ੍ਹਨ-ਯੋਗ ਸਮੱਗਰੀ ਵੀ ਵੰਡੀ ਗਈ।
ਗੁਰੂ ਨਾਨਕ ਟਰੱਸਟ ਫ਼ਾਰ ਚੈਰੀਟੇਬਲ ਦੇ ਪ੍ਰਧਾਨ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਟਰੱਸਟ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਗਰੀਬ ਕੁੜੀਆਂ ਦੇ ਵਿਆਹ, ਨੌਜਵਾਨਾਂ ਨੂੰ ਨਸ਼ਿਆਂ ਤੇ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ, ਕੁਦਰਤੀ ਆਫ਼ਤਾਂ ਸਮੇਂ ਲੋੜਵੰਦਾਂ ਦੀ ਵਿੱਤੀ ਸਹਾਇਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਬੱਚਿਆਂ ਲਈ ਮਿਡ-ਡੇਅ-ਮੀਲ ਪ੍ਰੋਗਰਾਮ, ਆਸ਼ਰਮ ਖੋਲ੍ਹਣ, ਕੁਦਰਤੀ ਆਫ਼ਤਾਂ ਵੇਲੇ ਲੋੜਵੰਦਾਂ ਲਈ ਸ਼ੈਲਟਰ ਬਣਾਉਣ, 551 ਥਾਵਾਂ ’ਤੇ ਚਾਰ ਬੈੱਡ ਹਸਪਤਾਲ ਬਣਾਉਣ, ਪੇਂਡੂ ਖੇਤਰ ਵਿੱਚ 300 ਵਾਟ ਦੇ ਸੋਲਰ ਪੈਨਲ ਲਗਾਉਣ, ਪੀਣ ਵਾਲਾ ਪਾਣੀ ਸਪਲਾਈ ਕਰਨ ਸਮੇਤ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਘਰ ਦੀ ਵਿਵਸਥਾ ਆਦਿ ਕਈ ਪ੍ਰਾਜੈਕਟ ਚਲਾਏ ਜਾਂਦੇ ਹਨ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਕੌਰ, ਮੈਡਮ ਕਾਜਲ, ਪਰਮਜੀਤ ਸਿੰਘ, ਲਖਬੀਰ ਕੌਰ, ਜਤਿੰਦਰ ਕੁਮਾਰ, ਸੁੱਖ ਗਿੱਲ, ਬਲਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਹਰਮਨ ਸਿੰਘ, ਰੁਪਿੰਦਰ ਕੌਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…