ਬੀਐਮਡੀ ਸਕੂਲ ਵਿੱਚ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ ਲਾਇਆ, 100 ਮਰੀਜ਼ਾਂ ਦੀ ਮੁਫ਼ਤ ਅਪਰੇਸ਼ਨ ਲਈ ਚੋਣ

ਮਰੀਜ਼ਾਂ ਦੇ ਰਹਿਣ, ਖਾਣ-ਪੀਣ ਅਤੇ ਅਪਰੇਸ਼ਨ ਦਾ ਸਾਰਾ ਖ਼ਰਚਾ ਚੁੱਕੇਗਾ ਟਰੱਸਟ

ਨਬਜ਼-ਏ-ਪੰਜਾਬ, ਮੁਹਾਲੀ, 23 ਦਸੰਬਰ:
ਸਮਾਜ ਸੇਵੀ ਸੰਸਥਾ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਇੱਥੋਂ ਦੇ ਸੈਕਟਰ-63 ਸਥਿਤ ਬੀਐਮਡੀ ਪਬਲਿਕ ਸਕੂਲ ਵਿਖੇ ਮਹੰਤ ਬਲਵੰਤ ਦਾਸ, ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਡਾ. ਬਾਲ ਕ੍ਰਿਸ਼ਨ ਦੀ ਨਿੱਘੀ ਯਾਦ ਵਿੱਚ ਅੱਖਾਂ ਦੀ ਜਾਂਚ ਅਤੇ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕੀਤਾ। ਜਦੋਂਕਿ ਐਨਆਰਆਈ ਅਵਤਾਰ ਸਿੰਘ ਬੈਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸਾਧੂ ਸਿੰਘ ਟੋਡਰਮਾਜਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਪ੍ਰਬੰਧਕਾਂ ਅਤੇ ਸਕੂਲ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਆ।
ਇਸ ਮੌਕੇ ਅੱਖਾਂ ਦੇ ਮਾਹਰ ਡਾ. ਜਤਿੰਦਰ ਸਿੰਘ ਜੇਪੀ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ 250 ਤੋਂ ਵੱਧ ਵਿਅਕਤੀਆਂ ਦੀ ਅੱਖਾਂ ਦੀ ਜਾਂਚ ਕੀਤੀ। ਜਿਨ੍ਹਾਂ ’ਚੋਂ 100 ਮਰੀਜ਼ਾਂ ਦੀ ਅੱਖਾਂ ਦੇ ਮੁਫ਼ਤ ਅਪਰੇਸ਼ਨ ਲਈ ਚੋਣ ਕੀਤੀ ਗਈ। ਇਨ੍ਹਾਂ ਸਾਰੇ ਮਰੀਜ਼ਾਂ ਦੇ ਸਥਾਨ ਫੇਜ਼-7 ਸਥਿਤ ਜੇਪੀ ਆਈ ਹਸਪਤਾਲ ਵਿੱਚ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਮਰੀਜ਼ਾਂ ਦੇ ਅਪਰੇਸ਼ਨ ਅਤੇ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਵੀ ਟਰੱਸਟ ਵੱਲੋਂ ਕੀਤਾ ਜਾਵੇਗਾ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਟਰੱਸਟ ਦੇ ਮੈਂਬਰਾਂ ਚਰਨ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ ਅਤੇ ਭੁਪਿੰਦਰ ਸ਼ਰਮਾ, ਮੀਡੀਆ ਕੋਆਰਡੀਨੇਟਰ ਇੰਦੂ ਰੈਣਾ ਨੇ ਮੈਡੀਕਲ ਟੀਮ ਦਾ ਸਨਮਾਨ ਕੀਤਾ। ਕੈਂਪ ਦੌਰਾਨ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…