Share on Facebook Share on Twitter Share on Google+ Share on Pinterest Share on Linkedin ਯਾਦਗਾਰੀ ਹੋ ਨਿੱਬੜਿਆਂ ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ‘ਤਮਗਾ ਸਨਮਾਨ’ ਸਮਾਰੋਹ ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ: ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸਾਥੀ ਕਰਤਾਰ ਸਿੰਘ ਯਾਦਗਾਰੀ ਟਰੱਸਟ ਅਤੇ ਕੋਆਪਰੇਟਿਵ ਅਤੇ ਡੈਬਿਟ ਸੁਸਾਇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ ‘ਤਮਗਾ ਸਨਮਾਨ ਸਮਾਰੋਹ’ ਯਾਦਗਾਰੀ ਹੋ ਨਿੱਬੜਿਆਂ। ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ ਮੁੱਖ ਮਹਿਮਾਨ ਸਨ, ਜਦੋਂਕਿ ਪ੍ਰਧਾਨਗੀ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਨੇ ਕੀਤੀ ਅਤੇ ਸਕੱਤਰ ਅਵਿਕੇਸ਼ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਵਿਰਸੇ ਨੂੰ ਸਾਂਭਣ ਅਤੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੋਰਡ ਮੁਲਾਜ਼ਮਾਂ ਦੇ ਬੱਚਿਆਂ ਨੂੰ ਤਗਮੇ ਅਤੇ ਯਾਦਗਾਰੀ-ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂਕਿ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ। ਸਮਾਗਮ ਦਾ ਆਗਾਜ਼ ਦਿਹਾੜੀਦਾਰ ਸ੍ਰੀਮਤੀ ਅਨੀਤਾ ਰਾਣੀ ਦੇ ਧਾਰਮਿਕ ਗੀਤ ਨਾਲ ਹੋਈ। ਅਰਸ਼ਦੀਪ ਤੇ ਸਾਹਿਲ ਨੇ ਕਲੀ ਅਤੇ ਕਵੀਸ਼ਰੀ ਦਾ ਬਿਹਤਰੀਨ ਸੁਮੇਲ ਪੇਸ਼ ਕੀਤਾ। ਉਪਰੰਤ ਸੀਨੀਅਰ ਸਹਾਇਕ ਸੁਰਿੰਦਰ ਸਿੰਘ ਅਤੇ ਦਿਹਾੜੀਦਾਰ ਮਲਕੀਤ ਮੰਗਾ ਤੇ ਨਰਿੰਦਰ ਸਿੰਘ ਨੇ ਪੁਰਾਤਨ ਗੀਤ ਗਾਏ। ਪਰਮਜੀਤ ਪੰਮਾ ਅਤੇ ਕੌਸ਼ੱਲਿਆ ਦੇਵੀ ਨੇ ਦੋਗਾਣਾ ਦੀ ਪੇਸ਼ਕਾਰੀ ਨਾਲ ਸਮਾਂ ਬੰਨ੍ਹਿਆ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾ ਖੇੜਾ (ਸ੍ਰੀ ਮੁਕਤਸਰ ਸਾਹਿਬ) ਅਤੇ ਸਿੱਖਿਆ ਬੋਰਡ ਮੁੱਖ ਦਫ਼ਤਰ ਦੀਆਂ ਲੜਕੀਆਂ ਦੀ ਟੀਮ ਨੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਪੁਰਸ਼ਾਂ ਦੀ ਟੀਮ ਨੇ ਭੰਗੜਾ ਪੇਸ਼ ਕੀਤਾ। ਬੋਰਡ ਮੁਖੀ ਸਤਿਬੀਰ ਬੇਦੀ ਨੇ ਸੰਸਥਾਵਾਂ ਦੇ ਇਸ ਸਾਂਝੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੌਰਾਨ ਜਿੱਥੇ ਤਣਾਅ ਭਰੀ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ, ਉੱਥੇ ਆਪਣੇ ਪਰਿਵਾਰ ਵਿੱਚ ਬੈਠ ਕੇ ਖ਼ੁਸ਼ੀ ਮਿਲਦੀ ਹੈ। ਸਾਬਕਾ ਉਪ ਸਕੱਤਰ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਵਾਲੇ ਡਾ. ਜਗੀਰ ਸਿੰਘ ਅਤੇ ਪੁਆਧੀ ਬੋਲੀ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਬੋਰਡ ਦੇ ਰਸਾਲਿਆਂ ਦੇ ਨਿਊਜ਼ ਅਡੀਟਰ ਗੁਰਮੀਤ ਸਿੰਘ ਬੈਦਵਾਨ ਸਮੇਤ ਸੰਯੁਕਤ ਸਕੱਤਰ ਜੇਆਰ ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ, ਡਾ. ਗੁਰਮੀਤ ਕੌਰ, ਡਿਪਟੀ ਡਾਇਰੈਕਟਰ ਅਮਰਜੀਤ ਕੌਰ ਦਾਲਮ, ਬਲਜਿੰਦਰ ਕੌਰ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਉੱਘੇ ਸਮਾਜ ਸੇਵੀ ਗੁਰਇਕਬਾਲ ਸਿੰਘ ਸੋਢੀ, ਸ੍ਰੀਮਤੀ ਸੁਖਬੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਅਤੇ ਯੂਨੀਅਨ ਦੇ ਫਾਉਂਡਰ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਸਾਥੀ ਰਾਣੂ ਦੀ ਸੋਚ, ਮੁਲਾਜ਼ਮ ਲਹਿਰ ਵਿੱਚ ਪਾਏ ਯੋਗਦਾਨ ਅਤੇ ਲੜੀਵਾਰ ਸੰਘਰਸ਼ਾਂ ਬਾਰੇ ਦੱਸਦਿਆਂ ਬੋਰਡ ਮੁਲਾਜ਼ਮਾਂ ਨੂੰ ਸਾਥੀ ਰਾਣੂ ਦੇ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ। ਅੰਤ ਵਿੱਚ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਨਮਾਨ ਸਮਾਰੋਹ ਦੀ ਸਫਲਤਾ ਲਈ ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਸੁਨੀਲ ਮਾਰਕੰਡਾ, ਅਮਰੀਕ ਸਿੰਘ ਭੜੀ, ਮੇਵਾ ਸਿੰਘ ਗਿੱਲ, ਸੋਹਣ ਸਿੰਘ ਮਾਵੀ, ਐਮਪੀ ਸ਼ਰਮਾ, ਜਰਨੈਲ ਸਿੰਘ ਦੁਗਾਂ, ਸੰਤੋਖ ਸਿੰਘ, ਹਰਬੰਸ ਸਿੰਘ, ਜਗਤਾਰ ਸਿੰਘ, ਗੁਰਇਕਬਾਲ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਪੂਰਨ ਸਹਿਯੋਗ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ