ਚੈਰੀਟੇਬਲ ਟਰੱਸਟ ਨੇ ਮੁਹਾਲੀ ਨਗਰ ਨਿਗਮ ਨੂੰ 14 ਲੱਖ ਦੀ ਫਿਊਨਰਲ ਵੈਨ ਕੀਤੀ ਦਾਨ

ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਚੈਰੀਟੇਬਲ ਟਰੱਸਟ ਦਾ ਵੱਡਾ ਉਪਰਾਲਾ

ਨਬਜ਼-ਏ-ਪੰਜਾਬ, ਮੁਹਾਲੀ, 20 ਮਈ:
ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਨਿੱਜੀ ਚੈਰੀਟੇਬਲ ਟਰੱਸਟ ਵੱਲੋਂ ਕਰੀਬ 14 ਲੱਖ ਦੀ ਇੱਕ ਫਿਊਨਰਲ ਵੈਨ ਮੁਹਾਲੀ ਨਗਰ ਨਿਗਮ ਨੂੰ ਦਾਨ ਕੀਤੀ ਗਈ। ਜੋ ਸ਼ਹਿਰ ਦੀਆਂ ਤੰਗ ਗਲੀਆਂ, ਪਿੰਡਾਂ ਅਤੇ ਸੰਘਣੀਆਂ ਬਸਤੀਆਂ ’ਚੋਂ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨਘਾਟ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ। ਟਰੱਸਟ ਦੇ ਟਰੱਸਟੀ ਅੰਗਰੇਜ਼ ਸਿੰਘ ਢਿੱਲੋਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਹ ਵੈਨ ਨਗਰ ਨਿਗਮ ਨੂੰ ਸੌਂਪੀ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮੌਜੂਦਗੀ ਵਿੱਚ ਇਸ ਨੂੰ ਰਸਮੀ ਤੌਰ ’ਤੇ ਨਿਗਮ ਹਵਾਲੇ ਕੀਤਾ ਗਿਆ।
ਅੰਗਰੇਜ਼ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵੈਨ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕਰਵਾਈ ਗਈ ਹੈ। ਇਹ ਸੇਵਾ ਉਨ੍ਹਾਂ ਆਪਣੇ ਪਿਤਾ ਦੀਆਂ ਯਾਦਾਂ ਨੂੰ ਸਮਰਪਿਤ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਵੈਨ ਉਨ੍ਹਾਂ ਥਾਵਾਂ ’ਤੇ ਕੰਮ ਕਰੇ ਜਿੱਥੇ ਲੋੜਵੰਦਾਂ ਨੂੰ ਸਹੂਲਤ ਨਹੀਂ ਮਿਲਦੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਢਿੱਲੋਂ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦਾਨ ਸਮਾਜਿਕ ਸੇਵਾ ਦੀ ਮਿਸਾਲ ਹੈ। ਇਹ ਦਾਨ ਨਾ ਕੇਵਲ ਸ਼ਹਿਰੀਆਂ ਲਈ ਲਾਭਦਾਇਕ ਹੈ, ਸਗੋਂ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਵੱਡੀ ਮਿਸਾਲ ਪੇਸ਼ ਕਰਦਾ ਹੈ। ਨਗਰ ਨਿਗਮ ਦੇ ਐਸਡੀਓ ਧਰਮਿੰਦਰ ਕੁਮਾਰ ਅਤੇ ਐਸਡੀਓ ਸੰਦੀਪ ਸੈਣੀ ਨੂੰ ਵੈਨ ਦੀਆਂ ਚਾਬੀਆਂ ਸੌਂਪਦੇ ਹੋਏ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀਜੀਆਈ ਦੇ ਨੇੜੇ ਗੁਰਦੁਆਰਾ ਸਾਹਿਬ ਵਿੱਚ ਕਮਰੇ ਬਣਾ ਕੇ ਮੁਫ਼ਤ ਰਿਹਾਇਸ਼ ਦੀ ਵਿਵਸਥਾ ਢਿੱਲੋਂ ਪਰਿਵਾਰ ਵੱਲੋਂ ਕੀਤੀ ਗਈ ਹੈ ਜੋ ਕਿ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਪੀਜੀਆਈ ਵਿੱਚ ਵੱਡੀ ਗਿਣਤੀ ਦੂਰੋਂ ਨੇੜਿਓਂ ਮਰੀਜ਼ ਭਰਤੀ ਹੁੰਦੇ ਹਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰਿਹਾਇਸ਼ ਲਈ ਕਮਰੇ ਨਹੀਂ ਮਿਲਦੇ। ਉਨ੍ਹਾਂ ਢਿੱਲੋਂ ਪਰਿਵਾਰ ਦਾ ਧੰਨਵਾਦ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਢਿੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ।
ਇਸ ਮੌਕੇ ਗੁਰਮੀਤ ਸਿੰਘ ਸਿਆਣ, ਗੁਰਦੇਵ ਸਿੰਘ ਚੌਹਾਨ, ਐਡਵੋਕੇਟ ਤੇਜਵੀਰ ਸਿੰਘ ਸਿੱਧੂ, ਐਕਸੀਅਨ ਗਰੇਵਾਲ ਅਤੇ ਹਰਮਿੰਦਰ ਦੀਪ ਸਿੰਘ ਢਿੱਲੋਂ, ਐਡਵੋਕੇਟ ਦਵਿੰਦਰ ਵਤਸ, ਸੇਵਾਮੁਕਤ ਐਸਪੀ ਪ੍ਰੇਮ ਸਿੰਘ, ਟੀਐਸ ਗਰੇਵਾਲ, ਅਮਰੀਕ ਸਿੰਘ ਤੇ ਮੇਵਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…