Share on Facebook Share on Twitter Share on Google+ Share on Pinterest Share on Linkedin ਕੇਂਦਰੀ ਤੇ ਪੰਜਾਬ ਦੀ ਸਿੱਖਿਆ ਕਮੇਟੀ ਨੇ ਕੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਵਿੱਚ ਜਾਂਚ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਸਬੰਧ ਵਿੱਚ ਸਰਵ ਸਿੱਖਿਆ ਅਭਿਆਨ, ਰਮਸਾ ਅਤੇ ਵੋਕੇਸ਼ਨਲ ਆਦਿ ਅਨੇਕਾਂ ਯੋਜਨਾਵਾਂ ਲਈ ਵੱਖੋ ਵੱਖ ਰਾਜਾਂ ਨੂੰ ਭੇਜੇ ਜਾਂਦੇ ਫੰਡਾਂ ਦੀ ਸਹੀ ਵਰਤੋਂ ਅਤੇ ਉਸਾਰੂ ਸੁਝਾਅ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਸੋਮਵਾਰ ਨੂੰ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਸਕੱਤਰ ਅਨਿਲ ਸਵਰੂਪ ਨੇ ਮੁਹਾਲੀ ਸਮੇਤ ਪੰਜਾਬ ਦੇ ਹੋਰਨਾਂ ਸ਼ਹਿਰਾਂ ਅਤੇ ਗੁਆਂਢੀ ਸੂਬਿਆਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਜ਼ਿਲ੍ਹਾ ਮੁਹਾਲੀ ਦੇ ਆਧੁਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਵਿੱਚ ਜਾ ਕੇ ਜਾਂਚ ਕੀਤੀ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਸਟੇਟ ਕੋਆਰਡੀਨੇਟਰ ਗੌਰੀ ਕਾਲੜਾ, ਪੰਜਾਬ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਪ੍ਰਦੀਪ ਸੱਭਰਵਾਲ, ਨੋਡਲ ਅਫਸਰ ਗਿੰਨੀ ਦੁੱਗਲ ਅਤੇ ਖਰੜ ਦੀ ਐੱਸ. ਡੀ. ਐੱਮ. ਅਮਨਿੰਦਰ ਕੌਰ ਬਰਾੜ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਅਨਿਲ ਸਵਰੂਪ ਕੇਂਦਰੀ ਮਾਨਵੀ ਸਰੋਤ ਵਿਕਾਸ ਮੰਤਰਾਲਾ ਦੇ ਸਕੱਤਰ ਹਨ ਜੋ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਨਾਲ ਸਬੰਧਤ ਕੰਮਕਾਜ ਦੇਖਦੇ ਹਨ। ਅੱਜ ਸਵੇਰ ਵੇਲੇ ਹੀ ਇਹ ਟੀਮ ਸਰਕਾਰੀ ਸਕੂਲ ਮਜਾਤੜੀ ਵਿਖੇ ਪਹੁੰਚ ਗਈ। ਅਨਿਲ ਸਵਰੂਪ ਨੇ ਇਸ ਸਕੂਲ ਵਿਚ ਚੱਲ ਰਹੀਆਂ ਕੇਂਦਰੀ ਸਕੀਮਾਂ ਬਾਰੇ ਸਕੂਲ ਦੀ ਪ੍ਰਿੰਸੀਪਲ ਕਸ਼ਮੀਰ ਕੌਰ ਅਤੇ ਸਬੰਧਤ ਅਧਿਆਪਕਾਂ ਕੋਲੋਂ ਬਰੀਕੀ ਨਾਲ ਜਾਣਕਾਰੀ ਲਈ। ਉਨ੍ਹਾਂ ਸਕੂਲ ਦੀ ਕਪਿਊਟਰ ਲੈਬ, ਐਜੂਸੈਟ ਰੂਮ ਅਤੇ ਵੋਕੇਸ਼ਨਲ ਲੈਬਾਰਟਰੀਆਂ ਵੱਲ ਗਹਿਰੀ ਦਿਲਚਸਪੀ ਦਿਖਾਉਦਿਆਂ ਇਥੇ ਤੈਨਾਤ ਇੰਸਟ੍ਰਕਟਰਾਂ ਅਤੇ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਵੋਕੇਸ਼ਨਲ ਲੈਬ ਵਿਚ ਰੱਖੇ ਗਏ ਇੰਜਣਾਂ ਤੇ ਸੁਝਾਅ ਦਿੱਤਾ ਕਿ ਇਸ ਲੈਬ ਵਿਚ ਆਧੁਨਿਕ ਇੰਜਣ ਰੱਖ ਕੇ ਉਨ੍ਹਾਂ ਸਬੰਧੀ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਮੌਕਾ ਸਾਭਦਿਆਂ ਸਿੱਖਿਆ ਵਿਭਾਗ ਦੀ ਹੋਣਹਾਰ ਨੋਡਲ ਅਫਸਰ ਗਿੰਨੀ ਦੁੱਗਲ ਨੇ ਅਨਿਲ ਸਵਰੂਪ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵੋਕੇਸ਼ਨਲ ਦਾ ਜੋ ਮਨਜੂਰਸ਼ੁਦਾ ਸਿਲੇਬਸ ਹੈ ਉਸ ਵਿਚ ਇਸ ਪ੍ਰਕਾਰ ਦੇ ਇੰਜਣਾਂ ਬਾਰੇ ਹੀ ਪੜ੍ਹਾਏ ਜਾਣ ਦਾ ਪ੍ਰਾਵਧਾਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿਲੇਬਸ ਵਿਚ ਮੌਜੂਦਾ ਸਮੇਂ ਦੇ ਅਨੁਸਾਰ ਤਬਦੀਲੀ ਕਰਨੀ ਚਾਹੀਦੀ ਹੈ। ਕੇਂਦਰੀ ਸਕੱਤਰ ਨੇ ਵੀ ਇਸ ਗੱਲ ਪ੍ਰਤੀ ਆਪਣੀ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਇਸ ਸਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਕੇਂਦਰੀ ਸਿੱਖਿਆ ਸਕੱਤਰ ਇਸ ਦੌਰਾਨ ਐਜੂਸੈਟ ਅਤੇ ਕਪਿਊਟਰ ਲੈਬ ਵਿਚ ਵੀ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੂੰ ਕੰਪਿਊਟਰ ਤੇ ਕੰਮ ਕਰਨਾ ਨਹੀਂ ਆਉਦਾ ਉਨ੍ਹਾਂ ਨੂੰ ਵੀ ਕੁਝ ਸਮਾਂ ਲਗਾ ਕੇ ਇਸ ਦੀ ਟੇ੍ਰਨਿੰਗ ਦਿੱਤੀ ਜਾਵੇ। ਐਜੂਸੈਟ ਲੈਬ ਵਿਚ ਅਨਿਲ ਸਵਰੂਪ ਨੇ ਕਾਫੀ ਸਮਾਂ ਬਤਾਇਆ ਅਤੇ ਬਾਰੀਕੀ ਨਾਲ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੁਸਤਕਾਂ ਤੇ ਪੜ੍ਹਾਉਣ ਦੀ ਥਾਂ ਜ਼ਿਆਦਾ ਸਮਾਂ ਕੰਪਿਊਟਰ ਤੇ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਆਸਾਨੀ ਨਾਲ ਸਮਝ ਸਕਣ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਇਨ੍ਹਾਂ ਕੰਪਿਊਟਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦਾ ਜ਼ਿਆਦਾ ਲਾਭ ਲਿਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ