ਏਐਨਟੀਐਫ਼ ਥਾਣਾ ਦੇ ਐਸਐਚਓ ਰਾਮ ਦਰਸ਼ਨ ਸ਼ਰਮਾ ਨੂੰ ਇੰਸਪੈਕਟਰ ਵਜੋਂ ਤਰੱਕੀ ਮਿਲੀ

ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ:
ਪੰਜਾਬ ਪੁਲੀਸ ਦੇ ਐਂਟੀ ਨਾਰਕੋਟਿਕਸ ਫੋਰਸ (ਏਐਨਟੀਐਫ਼) ਦੇ ਮੁਹਾਲੀ ਥਾਣਾ ਦੇ ਐਸਐਚਓ ਸਬ ਇੰਸਪੈਕਟਰ ਰਾਮ ਦਰਸ਼ਨ ਸ਼ਰਮਾ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਅੱਜ ਪੰਜਾਬ ਪੁਲੀਸ ਦੇ ਸਪੈਸ਼ਲ ਡੀਜੀਪੀ (ਏਐਨਟੀਐਫ਼) ਕੁਲਦੀਪ ਸਿੰਘ, ਏਐਨਟੀਐਫ਼ ਮੁਹਾਲੀ ਦੇ ਡੀਆਈਜੀ ਐਸ.ਕੇ. ਰਾਮਪਾਲ ਨੇ ਇੰਸਪੈਕਟਰ ਪਦਉੱਨਤ ਹੋਏ ਰਾਮ ਦਰਸ਼ਨ ਸ਼ਰਮਾ ਦੇ ਮੋਢੇ ’ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਇੰਸਪੈਕਟਰ ਰਾਮ ਦਰਸ਼ਨ ਸ਼ਰਮਾ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ, ਜਿਨ੍ਹਾਂ ਵਿੱਚ ਸਨਅਤੀ ਏਰੀਆ ਫੇਜ਼-8 ਚੌਂਕੀ ਇੰਚਾਰਜ, ਐਸਟੀਐਫ਼, ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਰਹਿ ਚੁੱਕੇ ਹਨ ਅਤੇ ਇਸ ਸਮੇਂ ਉਹ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਬਣਾਈ ਗਈ ਏਐਨਟੀਐਫ਼ ਦੇ ਮੁਹਾਲੀ ਥਾਣੇ ਦੇ ਐਸਐਚਓ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸੇ ਦੌਰਾਨ ਏਐਨਟੀਐਫ਼ ਦੇ ਏਆਈਜੀ (ਐਡਮਿਨ) ਮੈਡਮ ਅਸ਼ਵਨੀ ਕਟਿਆਲ ਅਤੇ ਐਸਪੀ ਆਕਾਸ਼ਦੀਪ ਸਿੰਘ ਅੌਲਖ ਨੇ ਵੀ ਥਾਣਾ ਮੁਖੀ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…