Share on Facebook Share on Twitter Share on Google+ Share on Pinterest Share on Linkedin ਸਾਢੇ ਪੰਜ ਮਹੀਨਿਆਂ ਬਾਅਦ ਵੀਰਵਾਰ ਨੂੰ ਹੋਵੇਗੀ ਮੁਹਾਲੀ ਨਗਰ ਨਿਗਮ ਦੀ ਅਹਿਮ ਮੀਟਿੰਗ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਮੁਲਾਜ਼ਮਾਂ ਦੀਆਂ ਅਸਾਮੀਆਂ ਦੀ ਸਿਰਜਨਾ ਸਮੇਤ ਕਈ ਅਹਿਮ ਮਤੇ ਹੋਣਗੇ ਪੇਸ਼ ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ: ਮੁਹਾਲੀ ਸ਼ਹਿਰ ਵਾਸੀਆਂ ਨੂੰ ਵਿਕਾਸ ਦੀ ਗੱਡੀ ਮੁੜ ਲੀਹ ’ਤੇ ਆਉਣ, ਤਹਿਬਾਜ਼ਾਰੀ ਸ਼ਾਖਾ ਅਤੇ ਦਫ਼ਤਰੀ ਅਮਲੇ ਦੇ ਕੰਮ ਹੋਣ ਦੀ ਆਸ ਬੱਝ ਗਈ ਹੈ। ਕਰੀਬ ਸਾਢੇ ਪੰਜ ਬਾਅਦ ਭਲਕੇ 22 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਦੀ ਸਾਧਾਰਨ ਮੀਟਿੰਗ ਅਤੇ ਸਾਲਾਨਾ ਬਜਟ ਮੀਟਿੰਗ 1 ਮਾਰਚ ਨੂੰ ਹੋਈ ਸੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਸਬੰਧੀ ਸਾਰੇ ਕੌਂਸਲਰਾਂ ਨੂੰ ਏਜੰਡਾ ਭੇਜ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸਮਗੌਲੀ ਵਿਖੇ ਲਗਾਏ ਜਾਣ ਵਾਲੇ ਵੇਸਟ ਟੂ ਸੀਬੀਜੀ ਪਲਾਟ ਲਈ ਟੈਂਡਰ ਕਾਲ ਕਰਨ, ਆਰਐਮਸੀ ਪੁਆਇੰਟਾਂ ਤੋਂ ਕੂੜਾ ਚੁੱਕ ਕੇ ਪ੍ਰੋਸੈੱਸ ਕਰਵਾਉਣ ਦਾ ਠੇਕਾ ਦੇਣ, ਨਗਰ ਨਿਗਮ ਦੇ ਵੱਖ-ਵੱਖ ਕੰਮਾਂ ਖਾਸ ਕਰਕੇ ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਲੋੜੀਂਦੀ ਪੁਲੀਸ ਫੋਰਸ ਦੀ ਸਮੱਸਿਆ ਦੇ ਪੱਕੇ ਹੱਲ ਲਈ ਮੁਹਾਲੀ ਨਿਗਮ ਵੱਲੋਂ ਇੱਕ ਸਬ ਇੰਸਪੈਕਟਰ, ਇੱਕ ਹੌਲਦਾਰ ਅਤੇ 8 ਸਿਪਾਹੀ ਭਰਤੀ ਕਰਨ ਲਈ ਅਸਾਮੀਆਂ ਦੀ ਸਿਰਜਨਾ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਾਇਰ ਵਿਭਾਗ ਲਈ ਨਵੀਂ ਮਸ਼ੀਨਰੀ ਦੀ ਖ਼ਰੀਦ ਕਰਨ, ਸਫ਼ਾਈ ਸੇਵਕਾਂ ਅਤੇ ਸਫ਼ਾਈ ਮੇਟਾਂ ਨੂੰ 500 ਰੁਪਏ ਮਹੀਨਾ ਸਪੈਸ਼ਲ ਭੱਤਾ ਦੇਣ, ਹੱਡਾ-ਰੋੜੀ ਦਾ ਕੰਮ ਨਵੇਂ ਸਿਰਿਓ ਠੇਕਾ ਦੇਣ, ਸਿਟੀ ਪਾਰਕ ਸੈਕਟਰ-68 ਅਤੇ ਸਿਲਵੀ ਪਾਰਕ ਫੇਜ਼-10 ਦੇ ਓਪਨ ਏਅਰ ਥੀਏਟਰ ਕਿਸੇ ਐਨਜੀਓ ਨੂੰ ਦੇਣ, ਸਪੈਸ਼ਲ ਅਤੇ ਹੋਰਨਾਂ ਪਾਰਕਾਂ ਦੇ ਕੰਮ, ਜਨਤਕ ਪਖਾਨਿਆਂ ਦੇ ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ਼ ਕਰਨ, ਸ਼ਹਿਰ ਵਿੱਚ ਲਗਾਏ ਜਾਣ ਵਾਲੇ ਸੀਸੀਟੀਵੀ ਕੈਮਰੇ, ਇਸ਼ਤਿਹਾਰਬਾਜ਼ੀ ਥਾਵਾਂ ਦੇ ਟੈਂਡਰ ਪੰਜ ਵਾਰ ਕਾਲ ਕਰਨ ਦੇ ਬਾਵਜੂਦ ਕਿਸੇ ਕੰਪਨੀ ਵੱਲੋਂ ਪ੍ਰਕਿਰਿਆ ਵਿੱਚ ਹਿੱਸਾ ਨਾ ਲੈਣਾ, ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਚੰਡੀਗੜ੍ਹ ਦੇ ਡੀਸੀ ਰੇਟ ਦੇ ਬਰਾਬਰ ਕਰਨ ਸਮੇਤ ਦਫ਼ਤਰੀ ਮੁਲਾਜ਼ਮਾਂ ਨਾਲ ਸਬੰਧਤ ਕਈ ਅਹਿਮ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ