Share on Facebook Share on Twitter Share on Google+ Share on Pinterest Share on Linkedin ਅਕਾਲੀ ਦਲ ਦੇ ਉਮੀਦਵਾਰ ਚੰਦੂਮਾਜਰਾ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ ਸ੍ਰੀ ਆਨੰਦਪੁਰ ਸਾਹਿਬ ਨੂੰ ਸੈਰ ਸਪਾਟੇ ਕੇਂਦਰ ਅਤੇ ਸਿਲੀਕੋਨ ਹੱਬ ਬਣਾਇਆ ਜਾਵੇਗਾ: ਚੰਦੂਮਾਜਰਾ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਕਾਰਗੋ ਟਰਮੀਨਲ ਜਲਦੀ ਚਾਲੂ ਕਰਾਂਗੇ: ਅਕਾਲੀ ਆਗੂ ਨਬਜ਼-ਏ-ਪੰਜਾਬ, ਮੁਹਾਲੀ, 30 ਮਈ: ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਜੂਝਦੀ ਆਈ ਹੈ ਅਤੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਲੜਾਈ ਜਾਰੀ ਰੱਖੇਗੀ। ਇਹ ਗੱਲ ਅਕਾਲੀ ਦਲ ਦੇ ਉਮੀਦਵਾਰ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਮੁੱਚੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਮੌਕੇ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਦ ਉਹ 2014 ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ, ਉਸ ਸਮੇਂ ਕੇਂਦਰੀ ਹਵਾਵਾਜੀ ਮੰਤਰੀ ਨਾਲ ਸੰਪਰਕ ਕਰਕੇ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਾਰਗੋ ਟਰਮੀਨਲ ਮਨਜ਼ਰ ਕਰਵਾਇਆ ਸੀ, ਪਰ ਬਾਅਦ ਵਿੱਚ ਕਾਂਗਰਸ ਸਰਕਾਰ ਦੀ ਅਣਦੇਖੀ ਕਾਰਨ ਇਹ ਕੰਮ ਠੱਪ ਹੋ ਗਿਆ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜੇ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਦੇ ਹੱਥ ਮਜ਼ਬੂਤ ਕੀਤੇ ਤਾਂ ਉਹ ਜਲਦੀ ਕਾਰਗੋ ਟਰਮੀਨਲ ਸ਼ੁਰੂ ਕਰਵਾਉਣਗੇ ਜਿਸ ਨਾਲ ਪੰਜਾਬ ਤੋਂ ਹਰ ਰੋਜ਼ ਸਬਜ਼ੀਆਂ, ਫ਼ਲ ਤੇ ਹੋਰ ਸਮਾਨ ਦੂਜੇ ਮੁਲਕਾਂ ਨੂੰ ਜਾਵੇਗਾ, ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਕੌਮਾਂਤਰੀ ਪੱਧਰ ’ਤੇ ਸੈਰ ਸਪਾਟਾ ਕੇਂਦਰ ਵਜੋਂ ਉਭਾਰਿਆ ਜਾਵੇਗਾ, ਕਿਉਂਕਿ ਇਸ ਪਵਿੱਤਰ ਧਰਤੀ ਦੀ ਧਾਰਮਿਕ ਮਹੱਤਤਾ ਤੋਂ ਇਲਾਵਾ ਇਹ ਹਲਕਾ ਬਾਈਧਾਰ ਦੀਆਂ ਪਹਾੜੀਆਂ ਵਿੱਚ ਘਿਰਿਆ ਹੋਇਆ ਹੈ ਅਤੇ ਪਾਣੀ ਦੀ ਬਹੁਤਾਤ ਹੈ ਜੋ ਟੂਰਿਜ਼ਮ ਲਈ ਬਹੁਤ ਢੁਕਵਾਂ ਹੈ। ਉਨ੍ਹਾਂ ਨੇ ਆਪਣੇ ਸਤਿਕਾਰਯੋਗ ਵੋਟਰਾਂ ਦੇ ਸਹਿਯੋਗ ਅਤੇ ਇੱਛਾ ਸ਼ਕਤੀ ਨਾਲ ਵੱਡੀ ਟੂਰਿਜਮ ਹੱਬ ਬਣਾਉਣ ਦੀ ਧਾਰੀ ਹੋਈ ਹੈ। ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕਾ ਉਨ੍ਹਾਂ ਦਾ ਆਪਣਾ ਘਰ ਹੈ ਅਤੇ ਉਹ ਆਪਣੇ ਹਲਕੇ ਦੇ ਵੋਟਰਾਂ ਨੂੰ ਪਰਿਵਾਰਕ ਮੈਂਬਰ ਸਮਝਦੇ ਹਨ, ਇਸ ਲਈ ਲਗਾਤਾਰ ਤੀਜੀ ਵਾਰ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਆਪਣੀ 2014 ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਵਕਤ ਹਰ ਇੱਕ ਕੇਂਦਰੀ ਵਜ਼ੀਰ ਨੂੰ ਮਿਲਕੇ ਹਲਕੇ ਵਿੱਚ ਵੱਧ ਤੋਂ ਵੱਧ ਕੇਂਦਰੀ ਸਕੀਮਾਂ ਲਿਆਂਦੀਆਂ, ਫਲਾਈ ਓਵਰ, ਅੰਡਰ ਬ੍ਰਿਜ, ਪੁਲ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਵਾਏ। ਉਨ੍ਹਾਂ ਕਿਹਾ ਕਿ ਇਸ ਚੋਣ ਮੁਹਿੰਮ ਵਿੱਚ ਵੀ ਉਹ ਆਪਣੀ ਦਿਮਾਗ ਵਿੱਚ ਹਲਕੇ ਦੇ ਵਿਕਾਸ ਦਾ ਰੋਡ ਮੈਪ ਲੈ ਕੇ ਚੱਲ ਚੱਲੇ ਹਨ। ਜੇਕਰ ਵੋਟਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਜਿਸ ਦਾ ਉਨ੍ਹਾਂ ਨੂੰ ਪੂਰਾ ਯਕੀਨ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਹਲਕੇ ਦਾ ਕਾਇਆ ਕਲਪ ਕੀਤਾ ਜਾਵੇਗਾ। ਸ੍ਰੀ ਚੰਦੂਮਾਜਰਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਕਿਹਾ ਕਿ ਪਹਿਲੀ ਗੱਲ ਤਾਂ ਉਹ ਸਾਰੇ ਹਲਕੇ ਦੇ ਬਾਹਰ ਦੇ ਹਨ ਅਤੇ ਇਸ ਹਲਕੇ ਬਾਰੇ ਕੁਝ ਨਹੀਂ ਜਾਣਦੇ, ਦੂਜਾ ਇਨ੍ਹਾਂ ਦੀ ਡੋਰ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਦੇ ਹੱਥ ਵਿੱਚ ਹੈ ਜੋ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਤੇ ਇਸ ਨੇ ਪੰਜਾਬ ਦੇ ਹਿੱਤਾਂ ਲਈ ਹੀ ਫੈਸਲੇ ਲੈਣੇ ਹਨ। ਇਸ ਉੱਪਰ ਕੋਈ ਕੇਂਦਰੀ ਕੁੰਡਾ ਨਹੀਂ ਹੈ। ਉਹਨਾਂ ਤਸੱਲੀ ਜਾਹਿਰ ਕੀਤੀ ਕਿ ਆਨੰਦਪੁਰ ਸਾਹਿਬ ਹਲਕੇ ਦੀ ਲੋਕ ਇਹ ਸਭ ਕੁਝ ਸਮਝਦੇ ਹਨ ਇਸ ਲਈ ਉਹ ਜਰੂਰ ਆਪਣੇ ਧਰਤੀ ਪੁੱਤਰ ਨੂੰ ਕਾਮਯਾਬ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ