nabaz-e-punjab.com

ਚਾਰ ਸਾਲ ਬਾਅਦ 100 ਅੰਗਰੇਜ਼ੀ ਭਰਤੀ ਮਾਸਟਰਾਂ ਦੇ ਨਾਮ ਰਿਵਾਇਜ ਮੈਰਿਟ ਸੂਚੀ ’ਚੋਂ ਆਊਟ

ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ:
2392 ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਦਲਾਅ ਦਾ ਨਾਅਰਾ ਲੈ ਕੇ ਆਈ ਪੰਜਾਬ ਸਰਕਾਰ ਨਿੱਤ ਆਵਦੇ ਨਵੇਂ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਘਰ-ਘਰ ਰੁਜ਼ਗਾਰ ਦਾ ਵਾਅਦਾ ਲੈ ਕੇ ਆਈ ਇਹ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਨੌਕਰੀ ਕਰ ਰਹੇ 899 ਮਾਸਟਰ ਕਾਡਰ ਭਰਤੀ ਦੇ ਅਧਿਆਪਕ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਪਹਿਲਾਂ ਆਪਣਾ ਪਰਖ ਕਾਲ ਸਮਾਂ ਵੀ ਪੂਰਾ ਕਰ ਲਿਆ ਹੈ, ਬਾਰੇ ਅਜਿਹਾ ਫ਼ੈਸਲਾ ਕੀਤਾ ਕਿ ਉਹ ਮਾਨਸਿਕ ਤਣਾਅ ’ਚੋਂ ਗੁਜ਼ਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਇਸ ਭਰਤੀ ਨਾਲ ਸਬੰਧਤ ਅੰਗਰੇਜ਼ੀ ਵਿਸ਼ੇ ਦੀਆਂ 899 ਅਸਾਮੀਆਂ ਸਬੰਧੀ ਮੈਰਿਟ ਸੂਚੀਆਂ ਰਿਵਾਇਜ ਕਰਕੇ 100 ਤੋਂ ਵੱਧ ਅਧਿਆਪਕਾ ਦੇ ਨਾਮ ਸੂਚੀਆਂ ’ਚੋਂ ਬਾਹਰ ਕੱਢ ਕੇ ਰਿਵਾਇਜਡ ਮੈਰਿਟ ਸਿਲੈਕਸਨ ਸੂਚੀ ਜਾਰੀ ਕਰ ਦਿੱਤੀ। ਜਦਕਿ ਇਸ ਭਰਤੀ ਨੂੰ ਮੁਕੰਮਲ ਕਰਨ ਤੋਂ ਬਾਅਦ ਬੰਦ ਕਰਨ ਦਾ ਨੋਟਿਸ ਵੀ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਜਾ ਚੁੱਕਾ ਹੈ।
ਵਿਭਾਗ ਵੱਲੋਂ ਭਰਤੀ ਕੀਤੇ ਰੈਗੂਲਰ ਅਧਿਆਪਕਾਂ ਲਈ ਲਏ ਜਾ ਰਹੇ ਅਜਿਹੇ ਫੈਸਲਿਆਂ ਕਾਰਨ ਸਾਰਾ ਅਧਿਆਪਕ ਵਰਗ ਸਹਿਮ ਦੇ ਮਾਹੌਲ ਵਿੱਚ ਹੈ ਕਿਉਕਿ ਉਹਨਾਂ ਦੀ ਮਿਹਨਤ ਨਾਲ ਲਈ ਗਈ ਨੌਕਰੀ ਜਿਸ ਉਪਰ ਉਹਨਾਂ ਦਾ ਅਤੇ ਉਹਨਾਂ ਦੇ ਪੂਰੇ ਪਰਿਵਾਰਾਂ ਦਾ ਭਵਿੱਖ ਨਿਰਭਰ ਹੈ, ਨੂੰ ਆਪਣੇ ਹੱਥੋਂ ਜਾਣ ਨਹੀਂ ਦੇ ਸਕਦੇ। ਇਸ ਸਬੰਧੀ 2392 ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਇਹਨਾ ਲਿਸਟ ਚੋ ਬਾਹਰ ਕੀਤੇ ਗਏ ਅਧਿਆਪਕਾਂ ਦੇ ਭਵਿੱਖ ਨਾਲ ਕਿਸੇ ਤਰਾਂ ਦਾ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦੇ ਮਾੜੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ ਅਧਿਆਪਕਾਂ ਕੋਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਇੱਕੋ-ਇੱਕ ਰੁਜ਼ਗਾਰ ਨੂੰ ਉਹ ਕਦੇ ਵੀ ਆਪਣੇ ਹੱਥੋਂ ਨਹੀਂ ਜਾਣ ਦੇਣਗੇ, ਜੇਕਰ ਇਸ ਕਾਰਨ ਕਿਸੇ ਵੀ ਅਧਿਆਪਕ ਜਾਂ ਉਸਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਇਸ ਦੀ ਸਿੱਧੇ ਤੌਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਜਲਦ ਤੋਂ ਜਲਦ ਰਿਵਾਇਜ ਕੀਤੀਆਂ ਲਿਸਟਾਂ ਵਿੱਚ ਪਿਛਲੇ 4 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਦੇ ਨਾਮ ਸ਼ਾਮਲ ਕਰਕੇ ਮੈਰਿਟ ਲਿਸਟਾਂ ਜਾਰੀ ਕਰੇ ਨਹੀਂ ਤਾਂ ਸਰਕਾਰ ਖ਼ਿਲਾਫ਼ ਪੂਰੇ ਪੰਜਾਬ ਅੰਦਰ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਸਮੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ, ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਫਿਰੋਜ਼ਪੁਰ, ਸੰਜੀਵ ਗਰਗ ਮਾਨਸਾ, ਜਗਜੀਤ ਫਾਜ਼ਿਲਕਾ, ਮਨਦੀਪ ਬਠਿੰਡਾ, ਗੁਰਸੇਵਕ ਸਿੰਘ, ਦੀਪਕ ਅਟਲ, ਜਗਦੀਸ਼ ਕੁਮਾਰ ਤੇ ਲਾਭਪ੍ਰੀਤ ਸਿੰਘ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…