ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਮੋਰਚਾ ਫਤਹਿ ਕਰਾਂਗੇ: ਆਦਰਸ਼ ਸ਼ਾਸਤਰੀ

ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਚੋਣ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਨੇ ਤੋੜੇ ਸਾਰੇ ਰਿਕਾਰਡ

ਉਘੇ ਗਾਇਕ ਬੱਬੂ ਮਾਨ ਵੱਲੋਂ ਮੁਹਾਲੀ ਤੋਂ ਆਮ ਆਦਮੀ ਦੇ ਉਮੀਦਵਾਰ ਦੇ ਹੱਕ ਵਿੱਚ ਭਰਵੀਂ ਰੈਲੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਕਰਵਾਈ ਅੰਤਰ ਰਾਸ਼ਟਰੀ ਪ੍ਰਸਿੱਧ ਪੰਜਾਬ ਗਾਇਕ ਅਤੇ ਫਿਲਮੀ ਕਲਾਕਾਰ ਬੱਬੂ ਮਾਨ ਦੀ ਰੈਲੀ ਨੇ ਤੋੜੇ ਪਿਛਲੇ ਸਾਰੇ ਰਿਕਾਰਡ ਜਿਸ ਵਿੱਚ ਹਜ਼ਾਰਾਂ ਨੌਜਵਾਨ ਅਤੇ ਬੱਬੂ ਮਾਨ ਦੇ ਸਰੋਤੇ ਸਾਮਲ ਹੋਏ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬੱਬੂ ਮਾਨ ਨੇ ਕਿਹਾ ਸ੍ਰੀ ਸ਼ੇਰਗਿੱਲ ਮੇਰੇ ਦੋਸਤ ਹਨ ਅਤੇ ਇਕ ਉੱਘੇ ਸਮਾਜ ਸੇਵੀ ਇਨਸਾਨ ਹਨ। ਉਨ੍ਹਾਂ ਨੌਜਵਾਨ ਤੋਂ ਹੱਥ ਖੜ੍ਹੇ ਕਰਵਾ ਕੇ ਸ਼ੇਰਗਿੱਲ ਨੂੰ ਵੋਟ ਪਾਉਣ ਦਾ ਵਾਅਦਾ ਵੀ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਮੈਂਬਰ ਨਹੀਂ ਹਨ ਪਰ ਫਿਰ ਵੀ ਸਮੇਂ ਸਮੇਂ ਉਹ ਅਪਣੇ ਗੀਤਾਂ ਰਾਹੀ ਕਰਜ਼ੇ ਦੇ ਬੋਝ ਨਾਲ ਮਰ ਰਹੇ ਕਿਸਾਨ ਅਤੇ ਮਜਦੂਰਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਮੌਜੂਦਾ ਸਿਆਸੀ ਸਿਸਟਮ ਬਦਲਣ ਦਾ ਹੋਕਾ ਵੀ ਦਿੱਤਾ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਦੇ ਪੋਤਰੇ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਕੁਮਾਰ ਸ਼ਾਸਤਰੀ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦਿੱਲੀ ਫਤਹਿ ਕਰ ਲਿਆ ਹੈ ਹੁਣ ਤੁਸੀਂ ਪੰਜਾਬ ਫਤਹਿ ਕਰਕੇ ਇਕ ਇਤਹਾਸ ਸਿਰਜਣਾ ਹੈ। ਅੱਜ ਪੰਜਾਬ ਦਾ ਨੌਜਵਾਨ ਘੁਟਨ ਮਹਿਸੂਸ ਕਰ ਰਿਹਾ ਹੈ ਤੇ ਅਪਣੇ ਲਈ ਰੁਜ਼ਗਾਰ ਦੀ ਮੰਗ ਕਰ ਰਿਹਾ ਹੈ। ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੇ ਵਾਰੀ ਵਾਰੀ ਪੰਜਾਬ ਨੂੰ ਲੁਟਣ ਲਈ ਬਾਰੀ ਬਣਕੇ ਰੱਖੀ ਹੈ ਅਤੇ ਲੋੜ ਹੈ ਕਿ ਆਪ ਦੀ ਅਗਵਾਈ ਵਿੱਚ ਸਿਸਟਮ ਬਦਲਿਆ ਜਾਵੇੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਰਾਜੇਵਾਰ ਨੇ ਕਿਹਾ ਕਿ ਕਿਸਾਨਾਂ ਨੂੰ ਅਕਾਲੀ ਦਲ ਅਤੇ ਕਾਂਗਰਸ ਨੇ ਵਾਰੀ-ਵਾਰੀ ਲੁੱਟਿਆ ਹੈ। ਸ੍ਰੀ ਬਾਦਲ ਕੇਂਦਰ ਵੱਲੋਂ ਕੁਦਰਤੀ ਆਫਤਾ ਤੇ ਜਾਰੀ ਕੀਤਾ ਗਿਆ ਕਰੋੜ ਰੁਪਏ ਡਕਾਰ ਗਏ ਹਨ। ਇਸ ਤਰਾਂ ਦੀ ਕੈਪਟਨ ਦੀ ਸਰਕਾਰ ਵੀ ਵਾਅਦੇ ਕਰਕੇ ਮੁਕਰ ਗਈ ਹੈ। ਉਨ੍ਹਾਂ ਦੀ ਕੇਜਰੀਵਾਲ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਨਰਿੰਦਰ ਸਿੰਘ ਸ਼ੇਰਗਿਲ ਨੇ ਕਿਹਾ ਕਿ ਆਮ ਅਦਾਮੀ ਪਾਰਟੀ ਦੀ ਚੜ੍ਹਤ ਨੇ ਦੋਹੇ ਰਵਾਇਤੀ ਪਾਰਟੀਆਂ ਦੇ ਬਣਾਏ ਕਿਲੇ ਢੇਹਢੇਰੀ ਕਰ ਦਿਤੇ ਹਨ, ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਅਤੇ ਸਿਅਸੀ ਬਦਲਾਓ ਦੀ ਇਕ ਲਹਿਰ ਚਲ ਰਹੀ ਹੈ। ਇਸ ਲਹਿਰ ਤੋਂ ਘਬਰਾ ਕੇ ਦੋਵੇ ਪਾਰਟੀਆਂ ਅੰਦਰਖਾਤੇ ਇਕ ਹੋਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵੀਆਈਪੀ ਕਲਚਰ ਖਤਮ ਕਰਕੇ ਆਗੂ ਆਮ ਆਦਮੀ ਵਾਂਗ ਵਿਚਰਨਗੇ। ਨੌਜਵਾਨ ਅਤੇ ਸਰੋਤਿਆਂ ਦੀ ਕਿਲਕਾਰੀਆਂ ਅਤੇ ਤਾੜੀਆਂ ਦੀ ਗੁੰਜ ਵਿੱਚ ਬੱਬੂ ਮਾਨ ਸਟੇਜ ’ਤੇ ਆਏ ਤੇ ਲੋਕਾਂ ਤੋਂ ਪਿਆਰ ਕਬੂਲ ਕੀਤਾ। ਉਨ੍ਹਾਂ ਲੋਕਾਂ ਦੀ ਮੰਗ ਤੇ ਅਪਣੇ ਹਿੱਟ ਗੀਤਾਂ ਦੀ ਝੜੀ ਲਾ ਦਿੱਤੀ ਗਈ। ਲੋਕ ਵਾਰ-ਵਾਰ ਉਨ੍ਹਾਂ ਪਾਸੋ ਸਿਆਸੀ ਤੰਤਰ ’ਤੇ ਕਰਾਰੀ ਚੋਟ ਕਰਦਾ ਹਿੱਟ ਗੀਤ ‘ਰੈਲੀ’ ਦੀ ਮੰਗ ਕੀਤੀ ਗਈ।
ਇਸ ਮੌਕੇ ਉਨ੍ਹਾਂ ‘ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾਦੂ, ‘ਚੰਨ ਚਾਨਣੀ ਰਾਤ ਮਹਿਰਮਾ’, ਪਿਛਲੀ ਗਲੀ ਵਿੱਚ ਆਜਾ ਸੋਹਣਿਆ’, ਲੋਕਾਂ ਦੀ ਬਾਰ ਬਾਰ ਮੰਗ ਕਰਨ ਤੇ ‘ਰੈਲੀ’ ਬਾਪੂ ਕੀਲਾ ਗਹਿਣਾ ਧਰਦੇ, ਮੈਂ ਪਿੰਡ ਵਿੱਚ ਰੈਲੀ ਕਰਵਾਉਣੀ ਹੈ। ਮੌਜੂਦਾ ਤੰਤਰ ਤੇ ਚੋਟ ਕਰਦਾ ‘ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਸਮੇਤ ਇਕ ਤੋਂ ਬਾਅਦ ਹਿੱਟ ਗੀਤਾਂ ਦੀ ਝੜੀ ਲਾ ਦਿਤੀ ਗਈ। ਇਸ ਮੌਕੇ ਗੁਰਸੇਵ ਸਿੰਘ ਹਰਪਾਲਪੁਰ, ਪ੍ਰੋ. ਮੇਹਰ ਸਿੰਘ ਮੱਲੀ, ਕਰਨੈਲ ਸਿੰਘ ਮਾਨ, ਕਮਲਜੀਤ ਅਨਮੋਲ, ਮੰਡ ਹਿਰਦਾਪੁਰੀ, ਬਿੱਟੂ ਬਾਜਵਾ, ਬਿਲ ਸਿੰਘ, ਓਪਿੰਦਰ ਓਮਾ ਅਤੇ ਮਨੀ ਅੌਜਲਾ ਨੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…