Share on Facebook Share on Twitter Share on Google+ Share on Pinterest Share on Linkedin ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਨਿੱਜੀ ਵਪਾਰਕ ਕੰਪਨੀ ਬਣੀ: ਬਡਹੇੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ: ਆਲ ਇੰਡੀਆ ਜੱਟ ਮਹਾਂ ਸਭਾ ਦੇ ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨਹੀਂ ਹੈ ਅਤੇ ਨਾ ਹੀ ਸੀ ਇਹ ਤਾਂ ਕੇਜਰੀਵਾਲ ਦੀ ਮਲਕੀਅਤ ਹੈ ਅਤੇ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਇੱਕ ਕੇਜਰੀਵਾਲ ਵਪਾਰਕ ਕੰਪਨੀ ਹੈ ਅਤੇ ਬਾਦਲਕਿਆਂ ਵਾਂਗ ਸ਼ੇਅਰਹੋਲਡਰਾਂ ਤੋਂ ਇਨਵੈਸਟਮੈਂਟ ਕਰਵਾ ਕੇ ਚਲਾਈ ਜਾ ਰਹੀ ਹੈ। ਜਿਸ ਤਰ੍ਹਾਂ ਬਾਦਲ ਐਂਡ ਕੰਪਨੀ ਦੇ 3.5.O.ਚੀਫ਼ ਐਗਜ਼ੈਕਟਿਵ ਆਫੀਸਰ ਸੁਖਬੀਰ ਸਿੰਘ ਬਾਦਲ ਵੱਲੋਂ ਬੰਦ ਲਿਫਾਫਾ ਭੇਜ ਕੇ ਹੁਕਮ ਜਾਰੀ ਕੀਤੇ ਜਾਂਦੇ ਹਨ ਓਸੇ ਤਰਜ਼ ਤੇ ਹੁਣ ਨਵੀਂ ਤਕਨੀਕ ਰਾਹੀਂ ਟਵੀਟ, ਵਾਟਸਐਪ ਰਾਹੀਂ ਆਪਣੇ ਕੰਪਨੀ ਦੇ ਛੋਟੇ-ਛੋਟੇ ਹਿੱਸੇਦਾਰਾਂ ਨੂੰ ਕੰਟਰੋਲ ਕਰ ਵੱਡੇ ਮਾਲਕ ਹਿੱਸੇਦਾਰ ਦੇ ਫੈਸਲੇ ਤੋਂ ‘ਮਨਮਾਨੀ’ ਵਾਲੇ ਫੁਰਮਾਨ ਤੋਂ ਜਾਣੂ ਕਰਵਾਉਣ ਦੀ ਕੇਵਲ ਤੇ ਕੇਵਲ ਇੱਕ ਜਾਣਕਾਰੀ ਦੇਣ ਦੀ ਖਾਨਾਪੂਰਤੀ ਹੀ ਕਰਦੇ ਹਨ। ਸ੍ਰੀ ਬਡਹੇੜੀ ਨੇ ਆਖਿਆ ਕਿ ਕੇਜਰੀਵਾਲ ਦੀ ਕੰਪਨੀ ਨੇ ਇਸ ਤਕਨੀਕ ਨਾਲ ਬਾਦਲ ਐਂਡ ਕੰਪਨੀ ਦੀਆਂ ਨੀਤੀਆਂ ਨੂੰ ਪਛਾੜ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ ਹੁਣ ‘ਕੋਕੋ’ ਕੰਪਨੀ ਦੇ ਛੋਟੇ ਛੋਟੇ ਹਿੱਸੇਦਾਰਾਂ ਜੋ ਪੰਜਾਬ ਵਿੱਚ ਹਨ ਨੇ ਸੋਚਣਾ ਹੈ ਕਿ ਕੰਪਨੀ ਵਿੱਚ ਇਸੇ ਤਰ੍ਹਾਂ ਇਸ ਤਨਖਾਹ ਤੇ ਹੀ ਕੰਮ ਕਰਦੇ ਰਹਿਣਾ ਹੈ ਜਾਂ ਫਿਰ ਕੰਪਨੀ ਵਿੱਚੋਂ ਆਪਣੀ ਹਿੱਸੇਦਾਰੀ ਕੱਢਣੀ ਹੈ ਅਤੇ ਬਾਦਲਕਿਆਂ ਵਰਗੀ ਕੋਈ ਹੋਰ ਕੰਪਨੀ ਵਿੱਚ ਜਾਣਾ ਹੈ। ਸ੍ਰੀ ਬਡਹੇੜੀ ਨੇ ਆਖਿਆ ਕਿ ਦੋਵੇਂ ਹੀ ਰਾਜਸੀ ਪਾਰਟੀਆਂ ਅਖਵਾਉਣ ਦੀਆਂ ਹੱਕ ਗਵਾ ਚੁੱਕੀਆਂ ਹਨ ਹੁਣ ਪੰਜਾਬੀਆਂ ਨੇ ਸੋਚਣਾ ਹੈ ਕਿ ਰਾਜਨੀਤੀ ਕਰਨੀ ਹੈ ਕਿ ਉਪਰੋਕਤ ਕੰਪਨੀਆਂ ਦੀ ਨੌਕਰੀ ਕਰਨੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ