Share on Facebook Share on Twitter Share on Google+ Share on Pinterest Share on Linkedin ਝੰਜੇੜੀ ਕੈਂਪਸ ਵਿੱਚ ਉੱਦਮਤਾ ਲਈ ਇੱਕ ਨਵੀਂ ਸਵੇਰ ਦਾ ਆਗਾਜ਼, ਈ-ਸੈੱਲ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 28 ਜੁਲਾਈ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿੱਚ ਟੈਕਨਾਲੋਜੀ ਬਿਜ਼ਨੈੱਸ ਇਨਕਿਊਬਲੇਟਰ ਐਸ਼ੋਸ਼ੇਸ਼ਨ ਦੇ ਸਹਿਯੋਗ ਨਾਲ ਵੈਂਚਰ ਵਾਲਟ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਲਾਹੌਰੀ ਜ਼ੀਰਾ ਦੇ ਸੰਸਥਾਪਕ ਸੌਰਭ ਮੁੰਜਾਲ ਸਨ, ਜਿਨ੍ਹਾਂ ਇਸ ਸੈਂਟਰ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ। ਝੰਜੇੜੀ ਕੈਂਪਸ ਵਿੱਚ ਵੈਂਚਰ ਨੈਸਟ ਦੇ ਸ਼ਾਨਦਾਰ ਉਦਘਾਟਨ ਨਾਲ ਮੋਹਾਲੀ ਦਾ ਉੱਦਮੀ ਲੈਂਡਸਕੇਪ ਇੱਕ ਪਰਿਵਰਤਨਸ਼ੀਲ ਮੀਲ ਪੱਥਰ ’ਤੇ ਪਹੁੰਚ ਗਿਆ ਹੈ। ਸਮਾਗਮ ਵਿੱਚ ਹੋਰ ਕਈ ਮਹਿਮਾਨਾਂ ਅਤੇ ਪਤਵੰਤਿਆਂ ਨੇ ਸ਼ਾਮਲ ਹੋ ਕੇ ਨਵੀਨਤਾ ਅਤੇ ਉਦਮਤਾ ਦੇ ਨਵੇਂ ਮੀਲ ਪੱਥਰ ਦਾ ਜਸ਼ਨ ਮਨਾਇਆ। ਇਨ੍ਹਾਂ ਸਨਮਾਨਿਤ ਮਹਿਮਾਨਾਂ ਵਿੱਚ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਨਿਰਦੇਸ਼ਕ ਡਾ. ਦਪਿੰਦਰ ਕੌਰ ਬਖ਼ਸ਼ੀ, ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸੀਈਓ ਅਤੇ ਮਿਸ਼ਨ ਡਾਇਰੈਕਟਰ ਸੋਮਵੀਰ ਆਨੰਦ, ਪੇਟੀਐਮ ਦੇ ਸਾਬਕਾ ਮੀਤ ਪ੍ਰਧਾਨ ਸੌਰਭ ਜੈਨ, ਸੀਆਈਆਈ ਲੁਧਿਆਣਾ ਦੇ ਚੇਅਰਮੈਨ ਲੋਕੇਸ਼ ਜੈਨ ਅਤੇ ਆਦਿੱਤੀ ਸਿੰਘਾ, ਓਐਨਡੀਸੀ ਦੀ ਉਪ ਪ੍ਰਧਾਨ, ਭਾਰਤ ਸਰਕਾਰ ਦੇ ਪਸਾਰ ਪ੍ਰਾਜੈਕਟਸ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿੱਚ ਖੋਲਿਆਂ ਗਿਆ ਵੈਂਚਰ ਨੈਸਟ ਸਹਿ-ਕਾਰਜ ਕਰਨ ਵਾਲੀਆਂ ਥਾਵਾਂ, ਨੈੱਟਵਰਕਿੰਗ, ਸਲਾਹਕਾਰ, ਫੰਡਿੰਗ, ਅਤੇ ਕਾਨੂੰਨੀ ਸਹਾਇਤਾ ਵਰਗੇ ਸਰੋਤ ਪ੍ਰਦਾਨ ਕਰਕੇ ਸਟਾਰਟਅੱਪਸ ਦੀ ਸ਼ੁਰੂਆਤ ਵਿਚ ਮਦਦ ਕਰਨ ਵਾਲੇ ਸੈਂਟਰ ਵਜੋਂ ਆਪਣਾ ਕਾਰਜ ਕਰੇਗਾ।ਇਸ ਸੈਂਟ ਵਿੱਚ ਏਆਈ/ਐਮਐਲ, ਡੀਪ ਟੈੱਕ, ਫੂਡ ਟੈੱਕ, ਐਡ ਟੈੱਕ, ਫਿਨਟੈੱਕ, ਸਸਟੇਨਏਬਲ ਸਿਟੀਜ਼, ਐਗਰੀਟੈਕ, ਅਤੇ ਫ਼ੈਸ਼ਨ ਟੈਕਨਾਲੋਜੀ ਵਰਗੇ ਖੇਤਰਾਂ ’ਤੇ ਕੇਂਦਰਿਤ ਹੁੰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਨਵੀਨਤਾ ਅਤੇ ਵਿਕਾਸ ਨੂੰ ਚਲਾਉਣਾ ਹੈ। ਸੀਜੀਸੀ ਝੰਜੇੜੀ ਕੈਂਪਸ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਵੈਂਚਰ ਨੈਸਟ ਦਾ ਉਦਘਾਟਨ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਸਸ਼ਕਤ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਵੈਂਚਰ ਨੇਸਟ ਨੇ ਸਰਕਾਰੀ ਉਤਪ੍ਰੇਰਕ, ਨਿਵੇਸ਼ ਭਾਗੀਦਾਰਾਂ, ਈਕੋਸਿਸਟਮ ਸਮਰਥਕਾਂ, ਅਤੇ ਐਕਸਲੇਟਰਾਂ ਨਾਲ 30 ਦੇ ਕਰੀਬ ਐਮਓਯੂ ਦੀ ਵੀ ਘੋਸ਼ਣਾ ਕੀਤੀ ਗਈ ਹੈ। ਉਨ੍ਹਾਂ ਦੱਸਿਆਂ ਕਿ ਇਹ ਸਾਂਝੇਦਾਰੀਆਂ ਸਟਾਰਟਅੱਪਸ ਨੂੰ ਮਹੱਤਵਪੂਰਨ ਸਰੋਤਾ, ਫੰਡਿੰਗ, ਸਲਾਹਕਾਰ ਅਤੇ ਨੈੱਟਵਰਕਿੰਗ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਨਗੀਆਂ। ਝੰਜੇੜੀ ਕੈਂਪਸ ਦੇ ਇਨਕਿਊਬੇਟਰ ਅਤੇ ਸਟਾਰਟਅੱਪਸ ਦੇ ਸੀਈਓ ਡਾ. ਅਤਿ ਪ੍ਰਿਏ ਨੇ ਕਿਹਾ ਕਿ ਅਸੀਂ ਆਪਣੇ ਭਵਿੱਖ ਦੇ ਉੱਦਮੀਆਂ ਵੱਲੋਂ ਕਿਸੇ ਵੀ ਜੀਵੰਤ ਸਟਾਰਟਅੱਪ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਾਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ