ਪਾਵਰਕੌਮ ਦਫ਼ਤਰ ਦਾ ਹੈਲਪ ਡੈਸਕ ਹੋਇਆ ਹੈਲਪ ਲੈਸ, ਖਪਤਕਾਰ ਪ੍ਰੇਸ਼ਾਨ, ਅਧਿਕਾਰੀ ਬੇਵਸ

ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ:
ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚਿੰਤਨ ਮਗਰੋਂ ਲੋਕਾਂ ਦਾ ਭਰੋਸਾ ਜਿੱਤਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਪਾਵਰਕੌਮ ਸਮੇਤ ਹੋਰਨਾਂ ਸਰਕਾਰੀ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਸਨ ਪ੍ਰੰਤੂ ਇਨ੍ਹਾਂ ਦਾ ਆਮ ਲੋਕਾਂ ਨੂੰ ਬਹੁਤਾ ਫ਼ਾਇਦਾ ਨਹੀਂ ਹੋ ਰਿਹਾ। ਅੱਜ ਮੁਹਾਲੀ ਦੇ ਪਾਵਰਕੌਮ ਦਫ਼ਤਰ ਦਾ ਸਰਵਰ ਸਵੇਰੇ ਤੋਂ ਹੀ ਬੰਦ ਸੀ। ਜਿਸ ਕਾਰਨ ਆਪਣੇ ਕੰਮਾਂ ਕਾਰਾਂ ਲਈ ਪਾਵਰਕੌਮ ਦੇ ਦਫ਼ਤਰ ਵਿੱਚ ਪਹੁੰਚੇ ਸ਼ਹਿਰ ਵਾਸੀ ਕਾਫ਼ੀ ਦੇਰ ਤੱਕ ਖੱਜਲ-ਖੁਆਰ ਹੁੰਦੇ ਰਹੇ।
ਇਸ ਦੌਰਾਨ ਕਈ ਪੀੜਤ ਖਪਤਕਾਰਾਂ ਨੇ ਪਾਵਰਕੌਮ ਦੇ ਐਕਸੀਅਨ ਤਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਬੀਤੀ ਦੱਸੀ ਤਾਂ ਅਧਿਕਾਰੀ ਨੇ ਤੁਰੰਤ ਪਾਵਰਕੌਮ ਦੇ ਦਫ਼ਤਰ ਵਿੱਚ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਰਵਰ ਡਾਊਨ ਬਾਰੇ ਦੱਸਿਆ। ਖਪਤਕਾਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਭਾਵੇਂ ਪਾਵਰਕੌਮ ਦਫ਼ਤਰ ਵਿੱਚ ਹੈਲਪ ਡੈਸਕ ਤਾਂ ਸਥਾਪਿਤ ਕੀਤਾ ਹੋਇਆ ਹੈ ਪ੍ਰੰਤੂ ਇਹ ਡੈਸਕ ਹੈਲਪ ਲੈਸ ਸਾਬਤ ਹੋ ਰਿਹਾ ਹੈ ਅਤੇ ਉੱਥੇ ਤਾਇਨਾਤ ਕਰਮਚਾਰੀ ਸਰਵਰ ਡਾਊਨ ਦੀ ਗੱਲ ਕਹਿ ਕੇ ਬੜੀ ਆਸਾਨੀ ਨਾਲ ਆਪਣਾ ਖਹਿੜਾ ਛੁਡਵਾ ਲੈਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਖਪਤਕਾਰਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਪਾਵਰਕੌਮ ਦਫ਼ਤਰ ਦੇ ਕੰਮ ਵਿੱਚ ਸੁਧਾਰ ਲਿਆਂਦਾ ਜਾਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪਾਵਰਕੌਮ ਦੇ ਐਕਸੀਅਨ ਤਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਰਵਰ ਡਾਊਨ ਹੋਣ ਕਾਰਨ ਕੁੱਝ ਸਮੇਂ ਲਈ ਖਪਤਕਾਰਾਂ ਨੂੰ ਜ਼ਰੂਰ ਪ੍ਰੇਸ਼ਾਨੀ ਹੋਈ ਹੈ ਅਤੇ ਕੁੱਝ ਖਪਤਕਾਰ ਉਨ੍ਹਾਂ ਨੂੰ ਦਫ਼ਤਰ ਵਿੱਚ ਆ ਕੇ ਮਿਲੇ ਵੀ ਸਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਆਈਟੀ ਸੈੱਲ ਨਾਲ ਗੱਲ ਕਰਕੇ ਜਾਣਕਾਰੀ ਸਾਂਝੀ ਕੀਤੀ ਤਾਂ ਕੁੱਝ ਸਮੇਂ ਬਾਅਦ ਹੀ ਸਰਵਰ ਚੱਲ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…