ਮਹਿਲਾ ਕੌਂਸਲਰ ਨੇ ਰੋਡ ਗਲੀਆਂ ਦੀ ਸਫ਼ਾਈ ਦਾ ਬੀੜਾ ਚੁੱਕਿਆ

ਨਬਜ਼-ਏ-ਪੰਜਾਬ, ਮੁਹਾਲੀ, 14 ਜੂਨ:
ਮੁਹਾਲੀ ਦੇ ਫੇਜ਼-5 ਦੀ ਕੌਂਸਲਰ ਬਲਜੀਤ ਕੌਰ ਵੱਲੋਂ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਆਪਣੇ ਵਾਰਡ ਨੰਬਰ-7 ਵਿੱਚ ਰੋਡ ਗਲੀਆਂ ਦੀ ਸਫ਼ਾਈ ਦਾ ਕੰਮ ਕਰਵਾਇਆ ਗਿਆ। ਉਨ੍ਹਾਂ ਨੇ ਖ਼ੁਦ ਮੌਕੇ ’ਤੇ ਮੌਜੂਦ ਰਹਿ ਕੇ ਸਫ਼ਾਈ ਕਾਰਜਾਂ ਦੀ ਨਜ਼ਰਸਾਨੀ ਕੀਤੀ। ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਫੇਜ਼-5 ਦਾ ਹੁੰਦਾ ਹੈ। ਇਸ ਲਈ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ-ਇੱਕ ਰੋਡ ਗਲੀ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਗਈ ਹੈ ਅਤੇ ਹਰ ਰੋਡ ਗਲੀ ਦੀ ਸਫ਼ਾਈ ਕਰਕੇ ਉਸ ਦੀ ਵੀਡੀਓਗਰਾਫ਼ੀ ਕੀਤੀ ਜਾ ਰਹੀ ਹੈ।
ਬਲਜੀਤ ਕੌਰ ਨੇ ਕਿਹਾ ਕਿ ਇਸ ਦੌਰਾਨ ਫੇਜ਼-5 ਦੇ ਐਚਈ ਬਲਾਕ, 7.5 ਮਰਲਾ ਕੋਠੀਆਂ ਅਤੇ ਦਸ ਮਰਲਾ ਕੋਠੀਆਂ ਵਾਲੇ ਖੇਤਰ ਵਿੱਚ ਪੈਂਦੀਆਂ ਰੋਡ ਗਲੀਆਂ ਦੀ ਵੀ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਰੋਡ ਗਲੀਆਂ ਦੀ ਸਫ਼ਾਈ ਦੇ ਨਾਲ-ਨਾਲ ਖੁੱਲ੍ਹੀਆਂ ਨਾਲੀਆਂ (ਜਿਨ੍ਹਾਂ ਦਾ ਪਾਣੀ ਦਸ ਮਰਲਾ ਕੋਠੀਆਂ ਤੋਂ ਹੁੰਦਾ ਹੋਇਆ ਜੇਸੀਟੀ ਤੋਂ ਅੱਗੇ ਲੰਘ ਕੇ ਲਖਨੌਰ ਵੱਲ ਜਾਂਦਾ ਹੈ) ਵੀ ਬਹੁਤ ਚੰਗੇ ਤਰੀਕੇ ਨਾਲ ਸਫ਼ਾਈ ਕਰਵਾਈ ਗਈ ਹੈ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਾਣੀ ਦੀ ਨਿਕਾਸੀ ਹੋਣ ਨਾਲ 10 ਮਰਲਾ ਕੋਠੀਆਂ ਵਿੱਚ ਪਾਣੀ ਵੜਣ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰੋਡ ਗਲੀਆਂ ਤੋਂ ਨਿਕਲੇ ਮਲਬੇ ਨੂੰ ਵੀ ਨਾਲ ਦੀ ਨਾਲ ਮੌਕੇ ਤੋਂ ਚੁਕਵਾਇਆ ਗਿਆ ਹੈ ਤਾਂ ਜੋ ਇਹ ਮਲਬਾ ਵਾਪਸ ਰੋਡ ਗਲੀਆਂ ਵਿੱਚ ਡਿੱਗ ਕੇ ਜਾਮ ਨਾ ਕਰੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…