Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵੱਲੋਂ ਨਵੀਨਤਾ ਤੇ ਉੱਦਮੀ ਸਿਖਲਾਈ ਅਤੇ ਐਕਸਪੋਜ਼ਰ ਵਿਜ਼ਿਟ ਪ੍ਰੋਗਰਾਮ ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਲਾਂਡਰਾਂ ਅਤੇ ਇਨੋਵੇਸ਼ਨ ਕੌਂਸਲ (ਆਈਆਈਸੀ) ਵੱਲੋਂ ‘ਇਨੋਵੇਸ਼ਨ ਐਂਡ ਐਂਟਰੀਪ੍ਰਿਨਓਰਸ਼ਿਪ (ਆਈ ਐਂਡ ਈ) ਟਰੇਨਿੰਗ ਕਮ ਐਕਸਪੋਜ਼ਰ ਵਿਜ਼ਿਟ ਦਾ ਆਯੋਜਨ ਕੀਤਾ ਗਿਆ। ਇਹ ਦੋ ਰੋਜ਼ਾ ਟਰੇਨਿੰਗ ਆਈਆਈਸੀ ਸੰਸਥਾਵਾਂ ਲਈ ਮੈਂਟਰ ਮੇਂਟੀ ਪ੍ਰੋਗਰਾਮ ਤਹਿਤ ਸਿੱਖਿਆ ਮੰਤਰਾਲੇ (ਐਮਓਈ) ਇਨੋਵੇਸ਼ਨ ਸੈੱਲ, ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਪੰਜ ਮੇਂਟੀ ਸੰਸਥਾਵਾਂ ਜਿਵੇਂ ਕਿ ਸਰਕਾਰੀ ਕਾਲਜ ਰੂਪਨਗਰ, ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ, ਕਾਲਜ ਆਫ਼ ਇੰਜੀਨੀਅਰਿੰਗ, ਸੀਜੀਸੀ ਲਾਂਡਰਾਂ, ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼, ਬਟਾਲਾ ਅਤੇ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ, ਸੀਜੀਸੀ ਲਾਂਡਰਾਂ ਆਦਿ ਵਿਚਕਾਰ ਨਵੀਨਤਾ ਅਤੇ ਉੱਦਮਤਾ ਦੇ ਹੁਨਰ ਨੂੰ ਵਧਾਉਣਾ ਸੀ। ਪਹਿਲੇ ਦਿਨ ਦੀ ਸ਼ੁਰੂਆਤ ਸਵਾਗਤੀ ਸਮਾਰੋਹ ਭਾਸ਼ਣ ਨਾਲ ਹੋਈ, ਜਿਸ ਵਿੱਚ, ਡਾ.ਅਮਨਪ੍ਰੀਤ ਕੌਰ, ਸੀਈਸੀ-ਆਈਆਈਸੀ ਕਨਵੀਨਰ ਅਤੇ ਐਚਓਡੀ, ਆਈਟੀ, ਸੀਈਸੀ ਸੀਜੀਸੀ ਲਾਂਡਰਾਂ ਨੇ ਮੈਂਟਰ ਮੈਂਟੀ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਮਾਗਮ ਬਾਰੇ ਹੋਰ ਜਾਣਕਾਰੀ ਦਿੱਤੀ। ਦਿਨ ਦੇ ਸੈਸ਼ਨਾਂ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਿਵਿਗਆਨੀ ਅਤੇ ਪੇਟੈਂਟ ਏਜੰਟ ਸ਼੍ਰੀਮਤੀ ਿਦਿਵਆ ਕੌਸ਼ਿਕ ਵੱਲੋਂ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਫਾਈਲਿੰਗ ਅਤੇ ਪ੍ਰਬੰਧਨ ਸਬੰਧੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਡਾ. ਰਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਅਤੇ ਡਾ.ਸੋਨੀਆ, ਡਰੋਨ ਟੈਕਨਾਲੋਜੀ ਦੇ ਮੁਖੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਪ੍ਰੀ-ਇਨਕਿਊਬੇਸ਼ਨ ਅਤੇ ਇਨਕਿਊਬੇਸ਼ਨ ਸੁਵਿਧਾ ਬਣਾਉਣ ਸਬੰਧੀ ਇੱਕ ਸਲਾਹਕਾਰੀ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ। ਉਨ੍ਹਾਂ ਨੇ ਖੋਜ ਨਵੀਨਤਾ ਅਤੇ ਪ੍ਰਾਯੋਜਿਤ ਪ੍ਰਾਜੈਕਟਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਆਪਣੇ ਵਿਭਾਗ ਦੇ ਕੰਮ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਨਾਲ ਹੀ ਡਰੋਨ ਟੈਕਨਾਲੋਜੀ, ਸਾਈਬਰ ਸੁਰੱਖਿਆ ਅਤੇ ਬੌਧਿਕ ਸੰਪਤੀ ਅਧਿਕਾਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਨੂੰ ਵੀ ਉਜਾਗਰ ਕੀਤਾ। ਭਾਗੀਦਾਰਾਂ ਨੇ ਸੀਜੀਸੀ ਲਾਂਡਰਾਂ ਵਿਖੇ ਅਟਲ ਇਨਕਿਊਬੇਸ਼ਨ ਐਂਡ ਇਨੋਵੇਸ਼ਨ ਸੈਂਟਰ (ਏਸੀਆਈਸੀ) ਸੈਂਟਰ ਫਾਰ ਬੌਧਿਕ ਸੰਪਦਰਾ (ਆਈਪੀਆਰ ਸੈਲ) ਸਣੇ ਹੋਰਨਾਂ ਵੱਖ-ਵੱਖ ਸੁਵਿਧਾਵਾਂ ਦਾ ਦੌਰਾ ਵੀ ਕੀਤਾ। ਨਾਲ ਹੀ ਏਸੀਆਈਸੀ ਰਾਈਜ਼ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਵਿਭਾਗ ਵਿੱਚ ਇਨਕਿਊਬੇਟ ਕੀਤੇ ਗਏ 60 ਤੋਂ ਵੱਧ ਸਟਾਰਟਅੱਪਸ ਦੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ। ਇਨ੍ਹਾਂ ਐਕਸਪੋਜ਼ਰ ਿਵਿਜ਼ਟਾਂ ਨਾਲ ਭਾਗੀਦਾਰਾਂ ਨੂੰ ਨਵੀਨਤਾਕਾਰੀ ਪ੍ਰਾਜੈਕਟਾਂ ਨੂੰ ਦੇਖਣ ਅਤੇ ਅਸਲ ਸਮੇਂ ਦੇ ਕੰਮ ਕਰਨ ਵਾਲੀਆਂ ਥਾਵਾਂ ਦਾ ਵਿਹਾਰਕ ਐਕਸਪੋਜਰ ਹਾਸਲ ਕਰਨ ਦਾ ਮੌਕਾ ਮਿਲਿਆ। ਦੂਜੇ ਦਿਨ ਡਾ.ਅਮਨਪ੍ਰੀਤ ਕੌਰ ਵੱਲੋਂ ਇੱਕ ਸਲਾਹ ਮਸ਼ਵਰਾ ਸੈਸ਼ਨ (ਮੈਂਟਰਿੰਗ ਸੈਸ਼ਨ) ਪੇਸ਼ ਕੀਤਾ ਗਿਆ। ਜਿਸ ਨੇ ਆਈਆਈਸੀ ਸਟਾਰ ਰੇਟਿੰਗਾਂ ਵਿੱਚ ਸੁਧਾਰ ਕਰਨ ਸਬੰਧੀ ਚਰਚਾ ਅਤੇ ਮੁਲਾਂਕਣ ਪ੍ਰਿਕਿਰਆ ਤੇ ਸਬੰਧਤ ਗਤੀਵਿਧੀਆਂ ਨੂੰ ਚਲਾਉਣ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਉਪਰੰਤ ਸ਼੍ਰੀ ਜੈਰੀ ਜੋਸ਼ੀ, ਸਟਾਰਟਅੱਪ ਫੈਲੋ, ਐਮਓਈ ਇਨੋਵੇਸ਼ਨ ਸੈੱਲ, ਭਾਰਤ ਸਰਕਾਰ ਨਾਲ ਇੱਕ ਫੀਡਬੈਕ ਸੈਸ਼ਨ ਸ਼ੁਰੂ ਕੀਤਾ ਗਿਆ। ਮਿਸਟਰ ਜੋਸ਼ੀ ਨੇ ਮੈਂਟਰ ਮੇਂਟੀ ਸਕੀਮ ਸਬੰਧੀ ਮੇਂਟੀ ਸੰਸਥਾਵਾਂ ਤੋਂ ਫੀਡਬੈਕ ਇਕੱਠੀ ਕੀਤੀ, ਜਿਸ ਵਿੱਚ ਭਾਗੀਦਾਰਾਂ ਨੇ ਸੀਈਸੀ ਸੀਜੀਸੀ ਲਾਂਡਰਾਂ ਤੋਂ ਪ੍ਰਾਪਤ ਮਾਰਗਦਰਸ਼ਨ ਅਤੇ ਸਮਰਥਨ ਜ਼ਰੀਏ ਆਪਣੇ ਵਿਚਾਰ ਪੇਸ਼ ਕੀਤੇੇ। ਰਾਈਸ ਵਿਭਾਗ ਦੇ ਵਰਟੀਕਲ ਹੈੱਡ ਡਾ ਅਰਮੇਸ਼ ਨੇ ਨੈਸ਼ਨਲ ਇਨੋਵੇਸ਼ਨ ਐਂਡ ਸਟਾਰਟਅੱਪ ਪਾਲਿਸੀ (ਐਨਆਈਐਸਪੀ) ਨੂੰ ਅਪਣਾਉਣ ਅਤੇ ਸਟਾਰਟਅੱਪਸ ਲਈ ਇਸ ਦੇ ਲਾਭਾਂ ਬਾਰੇ ਇੱਕ ਇੰਟਰਐਕਟਿਵ ਸੈਸ਼ਨ ਦੀ ਅਗਵਾਈ ਕੀਤੀ। ਪ੍ਰੋਗਰਾਮ ਦੀ ਸਮਾਪਤੀ ਗਰੋ ਬੀ, ਈਜ਼ੀ ਜੌਬ, ਅਤੇ ਇਨੋ8 ਦੇ ਸਟਾਰਟਅੱਪ ਸੰਸਥਾਪਕਾਂ ਨਾਲ ਗੱਲਬਾਤ ਸੈਸ਼ਨ ਨਾਲ ਹੋਈ, ਜਿਨ੍ਹਾਂ ਨੇ ਆਪਣੇ ਤਜ਼ਰਬੇ, ਚੁਣੌਤੀਆਂ ਅਤੇ ਏਸੀਆਈਸੀ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਤੋਂ ਪ੍ਰਾਪਤ ਕੀਤੇ ਸਹਿਯੋਗ ਸਬੰਧੀ ਜਾਣੂ ਕਰਵਾਇਆ। ਇਸ ਟਰੇਨਿੰਗ ਕਮ ਵਿਜ਼ਟ ਨੇ ਆਈਪੀ ਸੁਰੱਖਿਆ ਅਤੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕੀਤੀ। ਨਾਲ ਹੀ ਉਨ੍ਹਾਂ ਨੂੰ ਰੀਅਲ ਟਾਈਮ ਪ੍ਰਾਜੈਕਟਾਂ ਅਤੇ ਇਨਕਿਊਬੇਸ਼ਨ ਸੁਵਿਧਾਵਾਂ ਦੇ ਐਕਸਪੋਜਰ ਨੂੰ ਵਧਾਉਣ ਅਤੇ ਭਾਗੀਦਾਰਾਂ ਨੂੰ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਸਟਾਰਟਅੱਪ ਦੀ ਸ਼ੁਰੂਆਤ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ