ਮੁਹਾਲੀ ਸਤਿਸੰਗ ਭਵਨ ਵਿੱਚ ਹੋਇਆ ‘ਨਿਰੰਕਾਰੀ ਬਾਲ ਸਮਾਗਮ’

ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ:
ਸੰਤ ਨਿਰੰਕਾਰੀ ਸਤਿਸੰਗ ਭਵਨ ਮੁਹਾਲੀ ਵਿਖੇ ਵਿਸ਼ਾਲ ਨਿਰੰਕਾਰੀ ਬਾਲ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਫੇਜ਼-6, ਟੀਡੀਆਈ ਸਿਟੀ, ਸੈਦਪੁਰ, ਖਰੜ, ਕੁਰਾਲੀ, ਬਨੂੜ ਇਲਾਕੇ ਦੀ ਸੰਗਤ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਅਧਿਆਤਮਿਕ ਅਤੇ ਸਭਿਆਚਾਰਕ ਪੇਸ਼ਕਾਰੀਆਂ ਭਜਨ, ਕਵਿਤਾ, ਪ੍ਰੇਰਨਾਦਾਇਕ ਕੱਵਾਲੀ, ਸਕਿੱਟਾਂ ਅਤੇ ਵਿਚਾਰ ਪੇਸ਼ ਕੀਤੇ ਗਏ। ਜਿਨ੍ਹਾਂ ਦਾ ਮੁੱਖ ਮੰਤਵ ਬੱਚਿਆਂ ਦਾ ਜੀਵਨ ਸੁੰਦਰ ਢੰਗ ਨਾਲ ਵਿਕਸਿਤ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਸਮੇਤ ਸਕਰਾਤਮਕ ਰਵੱਈਆ ਅਪਣਾਉਣਾ ਚਾਹੀਦਾ ਹੈ।
ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਨੇ ਬੱਚਿਆਂ ਵੱਲੋਂ ਪੇਸ਼ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੋ ਬੱਚੇ ਬਚਪਨ ਵਿੱਚ ਸਕਰਾਤਮਕ ਜੀਵਨ ਬਤੀਤ ਕਰਦੇ ਹਨ ਅਤੇ ਆਪਣੀ ਪੜ੍ਹਾਈ ’ਤੇ ਵਿਸ਼ੇਸ਼ ਧਿਆਨ ਦਿੰਦੇ ਹਨ, ਖੇਡਾਂ ਅਤੇ ਸਰਗਰਮ ਗਤੀਵਿਧੀਆਂ ਲਈ ਵੀ ਜ਼ਰੂਰੀ ਸਮਾਂ ਕੱਢਦੇ ਹਨ, ਉਹੀ ਭਵਿੱਖ ਵਿੱਚ ਸਮਾਜ ਲਈ ਉਪਯੋਗੀ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੜ੍ਹਾਈ ਵਿੱਚ ਰੁਚੀ ਬਣਾਈ ਰੱਖੀ ਜਾਵੇ ਤਾਂ ਕੋਈ ਵੀ ਵਿਸ਼ਾ ਮੁਸ਼ਕਲ ਨਹੀਂ ਹੁੰਦਾ। ਨਾਲ-ਨਾਲ ਜੋ ਬੱਚੇ ਅਧਿਆਤਮਿਕਤਾ ਨਾਲ ਜੁੜਦੇ ਹਨ, ਉਹ ਸੰਸਕਾਰ ਨਾਲ ਭਰਪੂਰ ਅਤੇ ਖ਼ੂਬਸੂਰਤ ਸਮਾਜ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਮੁਹਾਲੀ ਸ਼ਾਖਾ ਦੇ ਸੰਜੋਯਕ ਡਾ. ਜੇ.ਕੇ. ਚੀਮਾ ਨੇ ਜ਼ੋਨਲ ਇੰਚਾਰਜ ਓ.ਪੀ ਨਿਰੰਕਾਰੀ ਸਮੇਤ ਸਮਾਗਮ ਵਿੱਚ ਭਾਗ ਲੈਣ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…