ਡਿਪਟੀ ਮੇਅਰ ਬੇਦੀ ਦੇ ਘਰ ਨਾਰੀ ਸ਼ਕਤੀ ਨੇ ਦਿੱਤਾ ਕਾਂਗਰਸ ਉਮੀਦਵਾਰ ਨੂੰ ਸਮਰਥਨ

ਲਾਂਡਰਾਂ ਚੌਂਕ ਬਣਾ ਕੇ ਟਰੈਫ਼ਿਕ ਜਾਮ ਤੋਂ ਮਿਲੀ ਨਿਜਾਤ ਵਿਜੈਇੰਦਰ ਸਿੰਗਲਾ ਦੀ ਦੇਣ: ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 27 ਮਈ:
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਘਲਾ ਦੇ ਹੱਕ ਵਿੱਚ ਆਪਣੇ ਘਰ ਵਿਖੇ ਵਾਰਡ ਦੀਆਂ ਮਹਿਲਾਵਾਂ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਨਾਰੀ ਸ਼ਕਤੀ ਨੇ ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਜੈਇੰਦਰ ਸਿੰਗਲਾ ਦੀ ਭੈਣ ਸ਼੍ਰੀਮਤੀ ਰਾਧਿਕਾ, ਪਰਪ੍ਰੀਤ ਕੌਰ ਬਰਾੜ ਮਹਿਲਾ ਕਾਂਗਰਸ ਸਕੱਤਰ, ਤਰਨਜੀਤ ਕੌਰ ਗਿੱਲ ਸਾਬਕਾ ਕੌਂਸਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਸੱਦੀ ਗਈ ਇਹ ਮੀਟਿੰਗ ਇੱਕ ਤਰ੍ਹਾਂ ਦੀ ਚੋਣ ਰੈਲੀ ਦਾ ਹੀ ਰੂਪ ਧਾਰਨ ਕਰ ਗਈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਵਿਜੈਇੰਦਰ ਸਿੰਗਲਾ ਇਕ ਦੂਰਦਰਸ਼ੀ ਆਗੂ ਹਨ ਜੋ ਜਿਹੜੇ ਵੀ ਇਲਾਕੇ ਵਿੱਚ ਹੋਣ ਉਸ ਇਲਾਕੇ ਦੇ ਲੋਕਾਂ ਦੀ ਲੋੜ ਅਨੁਸਾਰ ਵਿਕਾਸ ਕਾਰਜਾਂ ਨੂੰ ਪਹਿਲਾਂ ਹੀ ਭਾਂਪ ਲੈਂਦੇ ਹਨ ਤੇ ਉਸੇ ਅਨੁਸਾਰ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਿਕਾਸ ਕਾਰਜ ਕਰਵਾਉਂਦੇ ਹਨ ਤੇ ਨਵੇਂ ਪ੍ਰਾਜੈਕਟ ਵੀ ਲਿਆਉਂਦੇ ਹਨ। ਡਿਪਟੀ ਮੇਅਰ ਨੇ ਕਿਹਾ ਕਿ ਆਪਣੇ ਪੀਡਬਲਡੀ ਮੰਤਰੀ ਦੇ ਸਮੇਂ ਦੇ ਕਾਰਜਕਾਲ ਦੌਰਾਨ ਵਿਜੇ ਇੰਦਰ ਸਿੰਘਲਾ ਨੇ ਮੋਹਾਲੀ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਲਾਂਡਰਾਂ ਉੱਤੇ ਲੱਗਦੇ ਟਰੈਫਿਕ ਦੇ ਜਾਮ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਇੱਥੇ ਸੜਕ ਨੂੰ ਸਿੱਧਾ ਕੀਤਾ, ਚੌੜੀ ਸੜਕ ਬਣਾਈ ਅਤੇ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ। ਅੱਜ ਲਾਂਡਰਾਂ ਲਾਈਟਾਂ ਉੱਤੇ ਟਰੈਫਿਕ ਦੀ ਸਮੱਸਿਆ ਖਤਮ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਹੀ ਨਹੀਂ ਆਪਣੇ ਕਾਰਜ ਕਾਲ ਦੌਰਾਨ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਜਿੱਥੋਂ ਉਹ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਰਹੇ, ਪੀਜੀਆਈ ਬਣਵਾਇਆ ਅਤੇ ਕੈਂਸਰ ਹਸਪਤਾਲ ਵੀ ਬਣਵਾਇਆ। ਇਸ ਤੋਂ ਇਲਾਵਾ ਇੱਥੋਂ ਦੇ ਖੇਡ ਸਟੇਡੀਅਮ ਨੂੰ ਅਪਗਰੇਡ ਕਰਵਾਇਆ, ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਅਤੇ ਇਲਾਕੇ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।
ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਅਜਿਹੇ ਸੂਝਵਾਨ ਅਤੇ ਦੂਰਦਰਸ਼ੀ ਆਗੂ ਦਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਆਉਣ ਨਾਲ ਮੁਹਾਲੀ ਨੂੰ ਵਿਸ਼ੇਸ਼ ਫਾਇਦਾ ਹੋਵੇਗਾ। ਇਸ ਨਾਲ ਮੁਹਾਲੀ ਨੂੰ ਨਵੇਂ ਪ੍ਰਾਜੈਕਟ ਵੀ ਮਿਲਣਗੇ ਅਤੇ ਪੁਰਾਣੇ ਪ੍ਰਾਜੈਕਟਾਂ ਉੱਤੇ ਵੀ ਵਧੀਆ ਢੰਗ ਨਾਲ ਕੰਮ ਹੋ ਸਕੇਗਾ। ਉਨ੍ਹਾਂ ਸਾਰਿਆਂ ਨੂੰ ਇਕ ਜੂਨ ਨੂੰ ਸਿੰਗਲਾ ਦੇ ਹੱਕ ਵਿੱਚ ਵੱਡੇ ਪੱਧਰ ’ਤੇ ਵੋਟਾਂ ਪਾਉਣ ਦੀ ਬੇਨਤੀ ਕੀਤੀ। ਇਸ ਮੌਕੇ ਵਿੱਕੀ ਅੌਲਖ, ਜਗਜੀਤ ਕੌਰ ਸਿੱਧੂ, ਜਤਿੰਦਰ ਕੌਰ, ਸੀਮਾ ਸਿੰਗਲਾ, ਕੁਲਵੰਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਅੌਰਤਾਂ ਹਾਜ਼ਰ ਰਹੀਆਂ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…